28.1 C
Delhi
Friday, March 29, 2024
spot_img
spot_img

ਆਰਡੀਨੈਂਸ ਨਾਲ ਬਣਾਏ ਗਏ ਤਿੰਨ ਖ਼ੇਤੀ ਕਾਨੂੰਨ ਆਰਡੀਨੈਂਸ ਲਿਆ ਕੇ ਹੀ ਰੱਦ ਕੀਤੇ ਜਾਣ: ਜਸਵੀਰ ਸਿੰਘ ਗੜ੍ਹੀ

ਯੈੱਸ ਪੰਜਾਬ
ਫਗਵਾੜਾ/ਜਲੰਧਰ, 19 ਨਵੰਬਰ, 2021 –
ਪੰਜਾਬ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੇ ਫੈਸਲੇ ਨੂੰ ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਦੱਸਿਆ ਹੈ। ਸ. ਗੜ੍ਹੀ ਨੇ ਕਿਹਾ ਕਿ 360 ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ਤੇੇ ਕਿਸਾਨ ਸੰਗਠਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਿਸਾਨਾਂ ਦੀ ਇਹ ਮੰਗ ਪੂਰੀ ਹੋਈ ਹੈ।

ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਅਸ਼ੀਰਵਾਦ ਦੇ ਚਲਦੇ ਹੀ ਤਿੰਨਾਂ ਖੇਤੀਬਾੜੀ ਕਾਨੂੰਨ ਰੱਦ ਹੋਏ ਹਨ। ਸ. ਗੜ੍ਹੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਾਲੇ ਖੇਤੀਬਾੜੀ ਕਾਨੂੰਨਾਂ ਨੂੰ ਪਾਸ ਕਰਣਾ ਹੁਣ ਤੱਕ ਦਾ ਸਭ ਤੋਂ ਕਲੰਕਿਤ ਫੈਸਲਾ ਸੀ, ਜਿਸ ਵਿੱਚ 700 ਦੇ ਲੱਗਭੱਗ ਕਿਸਾਨ ਸ਼ਹੀਦ ਹੋਏ ਹਨ। ਭਾਜਪਾ ਨੂੰ 700 ਕਿਸਾਨਾਂ ਦੀ ਮੌਤ ਦੀ ਜਿਮੇਵਾਰੀ ਲੈ ਕੇ ਕਿਸਾਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੂਰਵ ਦੇ ਮੌਕੇ ਤੇ ਗੁਰੂ ਜੀ ਨੇ ਭਾਜਪਾ ਨੇਤਾਵਾਂ ਨੂੰ ਬੁੱਧੀ ਬਲ ਬਖਸ਼ਿਆ ਹੈ, ਜਿਸਦੇ ਚਲਦੇ ਪ੍ਰਧਾਨਮੰਤਰੀ ਮੋਦੀ ਨੇ ਅੱਜ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਿਆ ਹੈ। ਸ. ਗੜ੍ਹੀ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਵਿੱਚ ਵੀ ਭਾਜਪਾ ਨੇਤਾਵਾਂ ਨੇ ਕੋਈ ਕਸਰ ਨਹੀਂ ਛੱਡੀ ਹੈ ਅਤੇ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਲਈ ਹਰ ਪ੍ਰਕਾਰ ਦੇ ਹਥਕੰਡੇ ਵੀ ਅਪਨਾਏ। ਜਿਸਦੇ ਤਹਿਤ ਦੇਸ਼ ਦੇ ਕਿਸਾਨਾਂ ਨੂੰ ਭਾਜਪਾ ਨੇਤਾਵਾਂ ਨੇ ਕਦੇ ਆਤੰਕਵਾਦੀ, ਕਦੇ ਪਾਕਿਸਤਾਨੀ, ਕਦੇ ਖਾਲਿਸਤਾਨੀ, ਕਦੇ ਪਰਜੀਵੀ ਅਤੇ ਕਦੇ ਅੰਦੋਲਨਜੀਵੀ ਕਿਹਾ।

ਸ. ਗੜ੍ਹੀ ਜੀ ਨੇ ਮੰਗ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਦਾ ਮੁਆਵਜਾ ਅਤੇ ਇੱਕ ਸਰਕਾਰੀ ਨੌਕਰੀ ਦੇਵੇ। ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਮੌਤ ਦੀ ਜ਼ਿੰਮੇਦਾਰੀ ਲੈਂਦੇ ਹੋਏ ਮਾਫੀ ਮੰਗਣ।

ਉਹਨਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਇੰਨੀ ਹੀ ਕਿਸਾਨਾਂ ਦੀ ਹਮਦਰਦ ਹੈ ਤਾਂ ਕੇਂਦਰ ਸਰਕਾਰ ਆਰਡੀਨੇਂਸ ਪਾਸ ਕਰਦੇ ਹੋਏ ਇਸ ਖੇਤੀਬਾੜੀ ਕਨੂੰਨ ਰੱਦ ਕਰ ਦੇਣਾ ਚਾਹੀਦਾ ਹੈ ਸੀ। ਜਿਨ੍ਹਾਂ ਆਰਡੀਨੇਂਸ ਦੇ ਨਾਲ ਇਹ ਬਿਲ ਪਾਸ ਕੀਤੇ ਗਏ ਸਨ, ਉਸੀ ਤਰ੍ਹਾਂ ਆਰਡੀਨੇਂਸ ਦੇ ਨਾਲ ਇਨ੍ਹਾਂ ਨੂੰ ਰੱਦ ਕਰਣ ਦੀ ਪਰਿਕ੍ਰੀਆ ਸ਼ੁਰੂ ਕੀਤੀ ਜਾਂਦੀ ਅਤੇ ਫਿਰ ਆਉਣ ਵਾਲੇ ਸ਼ੀਤਕਾਲੀਨ ਸੰਸਦੀ ਸਤਰ ਵਿੱਚ ਇਸ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਪੂਰਨ ਰੂਪ ਵਿੱਚ ਰੱਦ ਕਰਣ ਦਾ ਕਾਨੂੰਨ ਪਾਸ ਕਰ ਦਿੱਤਾ ਜਾਂਦਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION