33.1 C
Delhi
Wednesday, April 24, 2024
spot_img
spot_img

ਆਰਡੀਨੈਂਸ ਇੱਕ ਆ ਗਿਆ ਨਵਾਂ ਮੀਆਂ, ਸਖਤੀ ਕਰਨ ਦੀ ਕੀਤੀ ਪਈ ਹੱਦ ਮੀਆਂ

ਅੱਜ-ਨਾਮਾ

ਆਰਡੀਨੈਂਸ ਇੱਕ ਆ ਗਿਆ ਨਵਾਂ ਮੀਆਂ,
ਸਖਤੀ ਕਰਨ ਦੀ ਕੀਤੀ ਪਈ ਹੱਦ ਮੀਆਂ।

ਸਰਕਾਰ ਕਿਹਾ ਪਰਦੂਸ਼ਣ ਆ ਰੋਕਣਾ ਜੀ,
ਜਿਹੜਾ ਫਿਕਰ ਦੀ ਵੱਡੀ ਆ ਮੱਦ ਮੀਆਂ।

ਸਭ ਤੋਂ ਵੱਡੀ ਅਦਾਲਤ ਵੀ ਝਿੜਕਦੀ ਊ,
ਜੀਹਦਾ ਆਖਿਆ ਹੁੰਦਾ ਨਹੀਂ ਰੱਦ ਮੀਆਂ।

ਇੱਧਰ-ਉਧਰ ਦਾ ਜਿਹੜਾ ਦਬਾਅ ਪੈਂਦਾ,
ਦੇਣਾ ਈ ਸਾਰਾ ਕਿਸਾਨਾਂ `ਤੇ ਲੱਦ ਮੀਆਂ।

ਮੰਨ ਲਿਆ ਗਲਤ ਪਰਾਲੀ ਨੂੰ ਸਾੜਨਾ ਈ,
ਇਹ ਤਾਂ ਹੁੰਦੀ ਆ ਰੋਕਣ ਦੀ ਲੋੜ ਮੀਆਂ।

ਲਾ ਗਿਆ ਕੋਈ ਚੁਆਤੀ ਜਦ ਰਾਹ ਜਾਂਦਾ,
ਮਰ ਜਾਊ ਭਰਦਾ ਕਿਰਸਾਨ ਕਰੋੜ ਮੀਆਂ।

-ਤੀਸ ਮਾਰ ਖਾਂ
ਅਕਤੂਬਰ 30, 2020

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION