31.1 C
Delhi
Saturday, April 20, 2024
spot_img
spot_img

‘ਆਪ’ ਵੱਲੋਂ ਦਿੱਲੀ ’ਚ ਸਿੱਖ ਬਾਪ ਬੇਟੇ ’ਤੇ ਤਸ਼ੱਦਦ ਦੇ ਮਾਮਲੇ ’ਚ ਜੁਡੀਸ਼ੀਅਲ ਜਾਂਚ, ਦੋਸ਼ੀਆਂ ਖਿਲਾਫ਼ ਮੁਕੱਦਮੇ ਦੀ ਮੰਗ

ਚੰਡੀਗੜ੍ਹ, 17 ਜੂਨ, 2019 –
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦਿੱਲੀ ਪੁਲਸ ਵੱਲੋਂ ਆਟੋ ਚਾਲਕ ਸਰਬਜੀਤ ਸਿੰਘ ਅਤੇ ਉਸ ਦੇ ਬੱਚੇ ਦੀ ਕੀਤੀ ਗਈ ਅੰਨ੍ਹੀ ਕੁੱਟਮਾਰ ਅਤੇ ਪੱਗ-ਕੇਸਾਂ ਦੀ ਬੇਅਦਬੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ ਹੈ।

‘ਆਪ’ ਹੈੱਡਕੁਆਟਰ ਵੱਲੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਕੁਲਵੰਤ ਸਿੰਘ ਪੰਡੋਰੀ, ਜੈ ਕਿਸ਼ਨ ਸਿੰਘ ਰੋੜੀ ਅਤੇ ਮਨਜੀਤ ਸਿੰਘ ਬਿਲਾਸਪੁਰ (ਸਾਰੇ ਵਿਧਾਇਕ) ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਪੁਲਿਸ ਅਧਿਕਾਰੀਆਂ-ਕਰਮਚਾਰੀਆਂ ਨੂੰ ਤੁਰੰਤ ਬਰਖ਼ਾਸਤ ਕਰਕੇ ਉਨ੍ਹਾਂ ‘ਤੇ ਫ਼ੌਜਦਾਰੀ ਮੁਕੱਦਮਾ ਦਰਜ ਕੀਤਾ ਜਾਵੇ ਤਾਂ ਕਿ ਪੂਰੇ ਦੇਸ਼ ‘ਚ ਇੱਕ ਸਪਸ਼ਟ ਸੰਦੇਸ਼ ਜਾਵੇ ਕਿ ਘੱਟ ਗਿਣਤੀਆਂ ਦੇ ਧਾਰਮਿਕ ਚਿੰਨ੍ਹਾਂ ਅਤੇ ਜਜਬਾਤਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਬੇਸ਼ੱਕ ਉਹ ਪੁਲਸ ਵਾਲੇ ਜਾਂ ਹੋਰ ਕਿੰਨੇ ਵੀ ਰਸੁਖਵਾਨ ਕਿਉਂ ਨਾ ਹੋਣ।

‘ਆਪ’ ਵਿਧਾਇਕਾਂ ਨੇ ਇਸ ਪੂਰੇ ਮਾਮਲੇ ਦੀ ਜੁਡੀਸ਼ੀਅਲ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਪੁਲਸ ਦਾ ਭਰੀ ਸੜਕ ‘ਤੇ ਸ਼ਰੇਆਮ ਕਾਨੂੰਨ ਹੱਥ ‘ਚ ਲੈਣਾ ਬਰਦਾਸ਼ਤ ਤੋਂ ਬਾਹਰ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਬੇਸ਼ੱਕ ਕਸੂਰ ਆਟੋ ਚਾਲਕ ਦਾ ਹੀ ਕਿਉਂ ਨਾ ਹੋਵੇ ਪਰੰਤੂ ਦਿੱਲੀ ਪੁਲਸ ਵੱਲੋਂ ਜਿਸ ਵਹਿਸ਼ੀ-ਪੁਣੇ ਦਾ ਪ੍ਰਦਰਸ਼ਨ ਦਿਨ ਦਿਹਾੜੇ ਕੀਤਾ ਗਿਆ ਹੈ, ਉਹ ਦਿੱਲੀ ਪੁਲਸ ਦੇ ਜੰਗਲ਼ ਰਾਜ ਦੀ ਜਿੰਦਾ ਜਾਗਦੀ ਮਿਸਾਲ ਹੈ।

‘ਆਪ’ ਵਿਧਾਇਕਾਂ ਨੇ ਕਿਹਾ ਕਿ ਜੇਕਰ ਖਾਸ ਕਰਕੇ ਰਾਜਧਾਨੀ ਨਵੀਂ ਦਿੱਲੀ ‘ਚ ਹੀ ਸਿੱਖਾਂ ਦੀ ਪੱਗ ਸੁਰੱਖਿਅਤ ਨਹੀਂ ਹੈ ਅਤੇ ਕਾਨੂੰਨ ਦੇ ਰਾਖੇ ਹੀ ਪੱਗ ਅਤੇ ਕੇਸਾਂ ਨੂੰ ਲੱਤਾਂ-ਠੁੱਡਿਆਂ ਨਾਲ ਰੋਲਣ ਲੱਗ ਪੈਣ ਤਾਂ ਦੇਸ਼ ਜਾ ਵਿਦੇਸ਼ਾਂ ‘ਚ ਪੱਗਾਂ-ਕੇਸਾਂ ਦੀ ਬੇਇੱਜ਼ਤੀ ਜਾਂ ਬੇਅਦਬੀ ਰੋਕਣ ਲਈ ਭਾਰਤ ਸਰਕਾਰ ਕਿਹੜੇ ਮੂੰਹ ਨਾਲ ਗੱਲ ਕਰੇਗੀ। ‘ਆਪ’ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਇਸ ਮਾਮਲੇ ‘ਚ ਤੁਰੰਤ ਦਖ਼ਲ ਦੇ ਕੇ ਦੋਸ਼ੀਆਂ ਖ਼ਿਲਾਫ਼ ਲੋੜੀਂਦੇ ਸਖ਼ਤ ਕਦਮ ਉਠਾਉਣੇ ਚਾਹੀਦੇ ਹਨ, ਕਿਉਂਕਿ ਦਿੱਲੀ ਪੁਲਸ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਅਧੀਨ ਨਾ ਹੋ ਕੇ ਅਕਾਲੀ-ਭਾਜਪਾ ਗੱਠਜੋੜ ਵਾਲੀ ਮੋਦੀ ਸਰਕਾਰ ਦੇ ਅਧੀਨ ਹੈ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਦਿੱਲੀ ਪੁਲਿਸ ‘ਤੇ ਸਿੱਧਾ ਕੰਟਰੋਲ ਹੈ।

‘ਆਪ’ ਵਿਧਾਇਕਾਂ ਨੇ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕਿਹਾ ਕਿ ਉਹ ਪੀੜਤ ਸਿੱਖ ਆਟੋ ਚਾਲਕ ਸਰਬਜੀਤ ਸਿੰਘ ਨੂੰ ਇਨਸਾਫ਼ ਅਤੇ ਦੋਸ਼ੀ ਪੁਲਸ ਅਫ਼ਸਰਾਂ-ਕਰਮਚਾਰੀਆਂ ਦੀ ਬਰਖ਼ਾਸਤਗੀ ਅਤੇ ਫ਼ੌਜਦਾਰੀ ਮੁਕੱਦਮਾ ਦਰਜ ਕਰਾਉਣ। ਇਹ ਵੀ ਯਕੀਨੀ ਬਣਾਉਣ ਕਿ ਭਵਿੱਖ ‘ਚ ਦੇਸ਼ ਦੇ ਕਿਸੇ ਵੀ ਹਿੱਸੇ ‘ਚ ਕਿਸੇ ਵੀ ਪੰਜਾਬੀ ਜਾਂ ਸਿੱਖ ‘ਤੇ ਇਸ ਤਰ੍ਹਾਂ ਦੀ ਗੁੰਡਾਗਰਦੀ ਜਾਂ ਪੱਗ-ਕੇਸਾਂ ਦੀ ਬੇਅਦਬੀ ਕਰਨ ਦੀ ਕੋਈ ਸ਼ਰਾਰਤੀ ਅਨਸਰ ਹਿੰਮਤ ਨਾ ਕਰ ਸਕੇ।

‘ਆਪ’ ਆਗੂਆਂ ਨੇ ਕਿਹਾ ਕਿ ਸ਼ਿਲੌਂਗ ਦੇ ਸਿੱਖਾਂ ਨੂੰ ਇਨਸਾਫ਼ ਦਿਵਾਉਣ ਦੀਆਂ ਗੱਲਾਂ ਕਰਨ ਵਾਲੇ ਬਾਦਲ ਇਸ ਗੱਲ ਦਾ ਜਵਾਬ ਦੇਣ ਕਿ ਜੇਕਰ ਭਾਜਪਾ ਦੇ ਰਾਜ ‘ਚ ਸਿੱਖਾਂ ਦੀ ਜਾਨ-ਮਾਲ ਅਤੇ ਪੱਗ ਦੀ ਰਾਖੀ ਨਹੀਂ ਕਰਵਾ ਸਕਦੀ ਤਾਂ ਭਾਜਪਾ ਨਾਲ ਸਿਰਫ਼ ਕੈਬਨਿਟ ਮੰਤਰੀ ਦੇ ਅਹੁਦੇ ਲਈ ਹੀ ਗੱਠਜੋੜ ਕੀਤਾ ਹੋਇਆ ਹੈ?

ਇਸ ਨੂੰ ਵੀ ਪੜ੍ਹੋ:
ਕੈਪਟਨ-ਸਿੱਧੂ ਵਿਵਾਦ: ਅਹਿਮਦ ਪਟੇਲ ਕੀ ਭੁਰਜੀ ਦਾ ਆਂਡਾ ਬਣਾ ਲੈਣਗੇ? – ਐੱਚ.ਐੱਸ.ਬਾਵਾ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION