26.1 C
Delhi
Thursday, March 28, 2024
spot_img
spot_img

‘ਆਪ’ ਆਗੂ ਨੀਨਾ ਮਿੱਤਲ ਦੀ ਅਗਵਾਈ ’ਚ ਡਾਇਰੈਕਟਰ ਖ਼ੁਰਾਕ ਸਪਲਾਈ ਨੂੰ ਮਿਲਿਆ ਸ਼ੈਲਰ ਮਾਲਕਾਂ ਦਾ ਵਫ਼ਦ

ਚੰਡੀਗੜ੍ਹ, 3 ਅਕਤੂਬਰ, 2019 –
ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੀ ਪ੍ਰਧਾਨ ਅਤੇ ਸੂਬੇ ਦੇ ਸ਼ੈਲਰ ਮਾਲਕਾਂ ਵੱਲੋਂ ਪਿਛਲੇ ਦਿਨੀਂ ਨਿਊ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਦੀ ਚੁਣੀ ਗਈ ਐਡਹਾਕ ਪ੍ਰਧਾਨ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਵੀਰਵਾਰ ਨੂੰ ਸ਼ੈਲਰ ਮਾਲਕਾਂ ਦਾ ਵਫ਼ਦ ਪੰਜਾਬ ਦੀ ਡਾਇਰੈਕਟਰ ਖ਼ੁਰਾਕ ਅਤੇ ਸਪਲਾਈ ਮੈਡਮ ਆਨੰਦਿਤਾ ਮਿਸ਼ਰਾ ਨੂੰ ਮਿਲਿਆ ਅਤੇ ਝੋਨੇ ਦੇ ਸੀਜ਼ਨ ਦੌਰਾਨ ਪਹਾੜ ਬਣੀਆਂ ਚੁਨੌਤੀਆਂ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ, ਪਰੰਤੂ ਸਰਕਾਰ ਦੇ ਨਕਾਰਾਤਮਿਕ ਰਵੱਈਏ ਦੀ ਨਿਖੇਧੀ ਕੀਤੀ।

‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਮੈਡਮ ਨੀਨਾ ਮਿੱਤਲ ਨੇ ਦੱਸਿਆ ਕਿ ਵਫ਼ਦ ‘ਚ ਰਾਕੇਸ਼ ਸਿੰਗਲਾ, ਰਮਨ ਜਿੰਦਲ, ਵਿਜੈ ਜਿੰਦਲ, ਮੁਕੇਸ਼ ਕੁਮਾਰ, ਰਿੰਪੀ ਮਿੱਤਲ, ਰਤਨ ਗਰਗ, ਸੁਰਿੰਦਰ ਗਰਗ, ਧੀਰਜ ਗਰਗ, ਹਰਦੇਵ ਸਿੰਘ ਅਤੇ ‘ਆਪ’ ਦੀ ਕੋਰ ਕਮੇਟੀ ਮੈਂਬਰ ਅਤੇ ਸਟੇਟ ਮੀਡੀਆ ਹੈੱਡ ਮਨਜੀਤ ਸਿੰਘ ਸਿੱਧੂ ਸ਼ਾਮਲ ਸਨ।

ਵਫ਼ਦ ਨੇ ਦੱਸਿਆ ਕਿ ਇਸ ਸੀਜ਼ਨ ‘ਚ ਮਿਲਿੰਗ ਉਪਰੰਤ ਇਸ ਝੋਨੇ ‘ਚੋਂ ਲਗਭਗ 115 ਲੱਖ ਮੀਟਰਿਕ ਟਨ ਚੌਲ ਤਿਆਰ ਹੋਵੇਗਾ। ਨਵੀਂ ਕਸਟਮ ਪਾਲਿਸੀ ਤਹਿਤ ਇਹ ਤਾਰੀਖ਼ 31 ਮਾਰਚ 2020 ਤੈਅ ਕੀਤੀ ਗਈ ਹੈ। ਸ਼ੈਲਰ ਇਸ ਤਾਰੀਖ਼ ਤੱਕ ਚੌਲ ਡਿਲਿਵਰੀ ਕਰਨ ਤੋਂ ਅਸਫਲ ਰਹੇਗਾ ਤਾਂ ਉਸ ‘ਤੇ 12 ਪ੍ਰਤੀਸ਼ਤ ਵਿਆਜ ਭਰਨ ਦੀ ਸ਼ਰਤ ਵੀ ਲਗਾਈ ਗਈ ਹੈ।

ਜਦਕਿ ਘੱਟੋ-ਘੱਟ 70 ਲੱਖ ਮੀਟਰਿਕ ਟਨ ਦੀ ਸਮਰੱਥਾ ਵਾਲੇ ਖ਼ਾਲੀ ਗੁਦਾਮ ਲੋੜੀਂਦੇ ਹਨ, ਪਰੰਤੂ ਇਸ ਸਮੇਂ ਸੂਬੇ ਭਰ ਦੇ ਗੁਦਾਮਾਂ ‘ਚ ਕੇਵਲ 18 ਲੱਖ ਮੀਟਰਿਕ ਟਨ ਦੇ ਕਰੀਬ ਚੌਲ ਲਗਾਉਣ ਦੀ ਹੀ ਜਗ੍ਹਾ ਖ਼ਾਲੀ ਹੈ। ਇਸ ਮੁੱਦੇ ‘ਤੇ ਡਾਇਰੈਕਟਰ ਨੇ ਸਪੱਸ਼ਟ ਕੀਤਾ ਕਿ ਜੇਕਰ ਗੁਦਾਮਾਂ ‘ਚ ਲੋੜੀਂਦੀ ਜਗ੍ਹਾ ਨਹੀਂ ਬਣਦੀ ਤਾਂ ਵਿਆਜ ਨਹੀਂ ਲੱਗੇਗਾ। ਡਾਇਰੈਕਟਰ ਨੇ ਗੁਦਾਮਾਂ (ਭੰਡਾਰਨ) ਦਾ ਮੁੱਦਾ ਕੇਂਦਰ ਕੋਲ ਉਠਾਏ ਜਾਣ ਦਾ ਭਰੋਸਾ ਤਾਂ ਦਿੱਤਾ ਪਰ ਠੋਸ ਰੂਪ ‘ਚ ਇਹ ਨਹੀਂ ਦੱਸਿਆ ਕਿ ਇਸ ਸਮੱਸਿਆ ਦਾ ਹੱਲ ਕਦੋਂ ਤੱਕ ਕਰ ਦਿੱਤਾ ਜਾਵੇਗਾ।

ਇਸੇ ਤਰ੍ਹਾਂ ਨਵੀਂ ਨੀਤੀ ਤਹਿਤ ਵੀ ਸਕਿਉਰਿਟੀ ਰਾਸ਼ੀ 5 ਲੱਖ ਰਿਫੰਡ ਵੀ ਨਹੀਂ ਕੀਤਾ ਜਾ ਰਿਹਾ। ਜਿਸ ਨਾਲ ਸ਼ੈਲਰ ਇੰਡਸਟਰੀ ‘ਤੇ ਸਾਲਾਨਾ 200 ਦੀ ਥਾਂ ਸਿੱਧਾ 400 ਕਰੋੜ ਦਾ ਵਿੱਤੀ ਬੋਝ ਪਵੇਗਾ। ਇਸ ਲਈ ਨਵੀਂ ਲਈ ਸਕਿਉਰਿਟੀ ਰਾਸ਼ੀ ਦੀ ਸ਼ਰਤ ਵਾਪਸ ਲਈ ਜਾਵੇ। ਇਸ ‘ਤੇ ਸ੍ਰੀਮਤੀ ਮਿਸ਼ਰਾ ਨੇ ਇਸ ਨੂੰ ਵਾਜਬ ਦੱਸਿਆ ਅਤੇ ਕਿਹਾ ਕਿ ਜਦ ਸ਼ੈਲਰ ਮਾਲਕ ਆਪਣਾ ਕਾਰੋਬਾਰ ਬੰਦ ਕਰ ਦੇਣਗੇ ਤਾਂ ਨੌਨ ਰਿਫੰਡਏਬਲ ਰਾਸ਼ੀ ਵੀ ਵਾਪਸ ਕਰ ਦੇਵੇਗੀ। ਪੁਰਾਣੇ ਆਡਿਟ ਦੇ ਮੁੱਦੇ ਨੂੰ ਵੀ ਡਾਇਰੈਕਟਰ ਨੇ ਕੇਂਦਰ ਦੇ ਪਾਲੇ ‘ਚ ਸੁੱਟ ਦਿੱਤਾ। ਮੈਡਮ ਆਨਿੰਦਤਾ ਮਿਸ਼ਰਾ ਨੇ ਕਸਟਮ ਮਿਲਿੰਗ ਪਾਲਿਸੀ ਤਹਿਤ ਆਈਪੀਸੀ ਦੀ ਧਾਰਾ 7 ਈ.ਸੀ. ਨੂੰ ਸਹੀ ਠਹਿਰਾਇਆ।

ਨੀਨਾ ਮਿੱਤਲ ਨੇ ਕਿਹਾ ਕਿ ਸ਼ੈਲਰ ਮਾਲਕਾਂ ਦੀ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਵੱਲ 1000 ਕਰੋੜ ਤੋਂ ਵੱਧ ਦਾ ਬਕਾਇਆ ਖੜ੍ਹਾ ਹੈ, ਪਰੰਤੂ ਚੰਦ ਡਿਫਾਲਟਰ ਸ਼ੈਲਰਾਂ ਕਾਰਨ ਸਰਕਾਰ ਸਾਰੀ ਸ਼ੈਲਰ ਇੰਡਸਟਰੀ ਨੂੰ ਹੀ ਚੋਰਾਂ ਵਾਂਗ ਵੇਖਦੀ ਹੈ। ਜੋ ਕਿ ਬੇਹੱਦ ਨਿੰਦਣਯੋਗ ਪਹੁੰਚ ਹੈ।

ਨੀਨਾ ਮਿੱਤਲ ਨੇ ਕਿਹਾ ਕਿ ਡਾਇਰੈਕਟਰ ਆਨੰਦਿਤਾ ਮਿਸ਼ਰਾ ਦੀਆਂ ਦਲੀਲਾਂ ਤੋਂ ਕੈਪਟਨ ਸਰਕਾਰ ਦਾ ਝੋਨੇ ਦੇ ਸੀਜ਼ਨ ਨੂੰ ਦਰਪੇਸ਼ ਬਾਰਦਾਣੇ ਦੀ ਬਕਾਇਆ ਰਾਸ਼ੀ ਬਾਰੇ ਡਾਇਰੈਕਟਰ ਆਨੰਦਿਤਾ ਮਿਸ਼ਰਾ ਨੇ ਭਰੋਸਾ ਦਿੱਤਾ ਕਿ ਅੱਜ ਤੋਂ ਵੱਖ-ਵੱਖ ਜ਼ਿਲ੍ਹਿਆਂ ਨੂੰ ਬਕਾਇਆ ਰਾਸ਼ੀ ਜਾਰੀ ਹੋਣੀ ਸ਼ੁਰੂ ਹੋ ਗਈ ਹੈ।

ਅਗਲੇ 2-4 ਦਿਨਾਂ ‘ਚ ਸਾਰੀ ਬਕਾਇਆ ਰਾਸ਼ੀ ਕਲੀਅਰ ਕਰ ਦਿੱਤੀ ਜਾਵੇਗੀ। ਲੋਕ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ ਜਾਪ ਰਿਹਾ। ਨੀਨਾ ਮਿੱਤਲ ਨੇ ਕਿਹਾ ਕਿ ਸਰਕਾਰ ਪੰਜਾਬ ਦੇ ਗੋਦਾਮ ਖ਼ਾਲੀ ਕਰਵਾਉਣ ‘ਚ ਨਾਕਾਮ ਰਹੀ ਹੈ ਜਦਕਿ ਹਰਿਆਣਾ ‘ਚ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆ ਰਹੀ।

ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਉਂਦੇ ਦਿਨਾਂ ‘ਚ ਸ਼ੈਲਰ ਮਾਲਕਾਂ ਸਮੇਤ ਕਿਸਾਨਾਂ, ਲੇਬਰ, ਆੜ੍ਹਤੀਆਂ ਅਤੇ ਟਰਾਂਸਪੋਰਟਰਾਂ ਨੂੰ ਝੋਨੇ ਦੇ ਸੀਜ਼ਨ ‘ਚ ਆ ਰਹੀਆਂ ਸਮੱਸਿਆਵਾਂ ਦਾ ਕੋਈ ਹੱਲ ਨਾ ਕੱਢਿਆ ਤਾਂ ਲੋਕ ਹਿੱਤਾਂ ਲਈ ਨਿਊ ਪੰਜਾਬ ਰਾਈਸ ਮਿੱਲਰ ਐਸੋਸੀਏਸ਼ਨ ‘ਆਪ’ ਦੀ ਮਦਦ ਨਾਲ ਸਰਕਾਰ ਦਾ ਘਿਰਾਓ ਕਰੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION