37.8 C
Delhi
Friday, April 19, 2024
spot_img
spot_img

ਆਤਮਹੱਤਿਆ ਦੀ ਕੋਸ਼ਿਸ਼ ਕਰ ਰਹੀ ਕੁੜੀ ਦੀ ਜਾਨ ਬਚਾਉਣ ਵਾਲੇ ਮਨਜੋਤ ਨੂੰ ਜੀ.ਕੇ. ਨੇ ਕੀਤਾ ਸਨਮਾਨਿਤ

ਲੁਧਿਆਣਾ, 3 ਅਗਸਤ, 2019:

ਗਲਾਡਾ (ਗਰੇਟਰ ਲੁਧਿਆਣਾ ਏਰੀਆ ਡਿਵੈੱਲਪਮੈਂਟ ਅਥਾਰਟੀ) ਨੇ ਸਥਾਨਕ ਹੋਟਲ ਕੀਜ਼ ਦੇ ਪਿਛਲੇ ਪਾਸੇ ਗਲਾਡਾ ਅਸਟੇਟ ਸੂਆ ਰੋਡ ਵਿੱਚ ਪਏ ਫਰੀਹੋਲਡ ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਕਰਨ ਦੀ ਸਕੀਮ ਲਿਆਂਦੀ ਹੈ। ਇਸ ਸਕੀਮ ਤਹਿਤ 203 ਪਲਾਟ ਆਮ (ਜਨਰਲ) ਲੋਕਾਂ ਲਈ ਅਤੇ 28 ਪਲਾਟ ਆਰਥਿਕ ਪੱਖੋਂ ਪਛੜੇ ਲੋਕਾਂ ਲਈ ਰਾਖਵੇਂ ਰੱਖੇ ਗਏ ਹਨ।

ਇਹ ਸਕੀਮ 26 ਅਗਸਤ, 2019 ਨੂੰ ਬੰਦ ਹੋਵੇਗੀ। ਇਨ੍ਹਾਂ ਰਿਹਾਇਸ਼ੀ ਪਲਾਟਾਂ ਤੋਂ ਇਲਾਵਾ ਗਲਾਡਾ ਵੱਲੋਂ ਜਲਦ ਹੀ ਵਪਾਰਕ ਪਲਾਟਾਂ (ਐੱਸ. ਸੀ. ਓਜ਼) ਦੀ ਵੀ ਈ-ਆਕਸ਼ਨ ਰਾਹੀਂ ਨਿਲਾਮੀ ਕੀਤੀ ਜਾਵੇਗੀ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਲਾਡਾ ਦੇ ਮੁੱਖ ਪ੍ਰਸਾਸ਼ਕ ਸ੍ਰ. ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਆਮ ਲੋਕਾਂ ਲਈ ਰੱਖੇ ਗਏ ਪਲਾਟਾਂ ਦੀ ਕੀਮਤ 29 ਹਜ਼ਾਰ ਰੁਪਏ ਪ੍ਰਤੀ ਵਰਗ ਗਜ਼ ਰੱਖੀ ਗਈ ਹੈ, ਜਦਕਿ ਆਰਥਿਕ ਪੱਖੋਂ ਪਛੜੇ ਲੋਕਾਂ ਲਈ ਰਾਖਵੇਂ ਪਲਾਟਾਂ ਦੀ ਕੀਮਤ 26100 ਰੁਪਏ ਰੱਖੀ ਗਈ ਹੈ।

ਅਰਜ਼ੀਕਰਤਾ ਨੂੰ ਪਲਾਟ ਦੀ ਕੁੱਲ ਕੀਮਤ ਦਾ 10 ਫੀਸਦੀ ਹਿੱਸਾ ਅਰਜੀ ਦੇ ਨਾਲ ਜਦਕਿ 15 ਫੀਸਦੀ ਹਿੱਸਾ ਲੈਟਰ ਆਫ਼ ਇੰਟੈਂਟ ਜਾਰੀ ਹੋਣ ਤੋਂ 30 ਦਿਨਾਂ ਦੇ ਵਿੱਚ ਜਮ੍ਹਾਂ ਕਰਾਉਣਾ ਪਵੇਗਾ। ਬਾਕੀ 75 ਫੀਸਦੀ ਯਕਮੁਸ਼ਕਤ ਰਕਮ ਅਲਾਟਮੈਂਟ ਪੱਤਰ ਮਿਲਣ ਦੇ 60 ਦਿਨਾਂ ਦੇ ਅੰਦਰ-ਅੰਦਰ ਅਦਾ ਕੀਤੀ ਜਾ ਸਕਦੀ ਹੈ, ਜਿਸ ‘ਤੇ ਅਲਾਟੀ ਨੂੰ 5 ਫੀਸਦੀ ਰਿਆਇਤ ਦਿੱਤੀ ਜਾਵੇਗੀ। ਅਲਾਟੀ 75 ਫੀਸਦੀ ਰਕਮ 6-6 ਮਹੀਨੇ ਦੀਆਂ ਕਿਸ਼ਤਾਂ ਨਾਲ ਵੀ ਜਮ੍ਹਾਂ ਕਰਵਾ ਸਕਦਾ ਹੈ, ਜਿਸ ‘ਤੇ 9 ਫੀਸਦੀ ਸਾਲਾਨਾ ਵਿਆਜ਼ ਲੱਗੇਗਾ।

ਇਸ ਸੰਬੰਧੀ ਮਕਾਨ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰ. ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਇਹ ਪਲਾਟਾਂ ਦੀ ਨਿਲਾਮੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰੇਕ ਵਿਅਕਤੀ ਨੂੰ ਰਹਿਣ ਲਈ ਜਗ੍ਹਾਂ ਮੁਹੱਈਆ ਕਰਾਉਣ ਦੀਆਂ ਕੋਸ਼ਿਸ਼ਾਂ ਤਹਿਤ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ 28 ਪਲਾਟ ਗਰੀਬ ਲੋਕਾਂ ਲਈ ਰੱਖੇ ਗਏ ਹਨ। ਇਨ੍ਹਾਂ 28 ਪਲਾਟਾਂ ਦਾ ਡਰਾਅ ਵੱਖਰੇ ਤੌਰ ‘ਤੇ ਕੱਢਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ 100 ਵਰਗ ਗਜ ਅਤੇ 100 ਤੋਂ 125 ਵਰਗ ਗਜ਼ ਤੱਕ ਦੇ ਪਲਾਟ ਆਮ ਲੋਕਾਂ ਲਈ ਰੱਖੇ ਗਏ ਹਨ। ਜਦਕਿ ਆਰਥਿਕ ਪੱਖੋਂ ਪਛੜੇ ਲੋਕਾਂ ਲਈ 100 ਵਰਗ ਗਜ਼ ਦੇ ਪਲਾਟ ਰੱਖੇ ਗਏ ਹਨ। ਸ੍ਰ. ਗਿੱਲ ਨੇ ਕਿਹਾ ਕਿ ਇਛੁੱਕ ਵਿਅਕਤੀ ਫਾਰਮ ਬਰੌਸ਼ਰ ਇਸ ਸਕੀਮ ਨਾਲ ਸੰਬੰਧਤ ਬੈਂਕਾਂ ਤੋਂ ਪ੍ਰਾਪਤ ਕਰ ਸਕਦੇ ਹਨ ਜਾਂ ਫਿਰ ਗਲਾਡਾ ਦੀ ਵੈੱਬਸਾਈਟ www.glada.gov.in. ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਇਹ ਪਲਾਟ ਸ਼ਹਿਰ ਦੇ ਪੌਸ਼ ਖੇਤਰਾਂ ਸ਼ਹੀਦ ਭਗਤ ਸਿੰਘ ਨਗਰ, ਭਾਈ ਰਣਧੀਰ ਸਿੰਘ ਨਗਰ ਦੇ ਨਾਲ ਪੈਂਦੇ ਹਨ। ਇਲਾਕਾ ਦੱਖਣੀ ਬਾਈਪਾਸ ਦੇ ਨਾਲ ਲੱਗਦਾ ਹੈ। ਅਲਾਟੀਆਂ ਨੂੰ ਪਲਾਟਾਂ ਦਾ ਕਬਜ਼ਾ ਅਲਾਟਮੈਂਟ ਦੇ 6 ਮਹੀਨੇ ਵਿੱਚ ਦੇ ਦਿੱਤਾ ਜਾਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION