36.7 C
Delhi
Friday, April 19, 2024
spot_img
spot_img

ਆਖਿਆ ਮਿੱਤਰ ਸੀ ਇੱਕ ਨੇ ਦੂਸਰੇ ਨੂੰ, ਮੇਰਾ ਏ ਦਿੱਲੀ ਦੇ ਵੱਲ ਧਿਆਨ ਮਿੱਤਰ

ਅੱਜ-ਨਾਮਾ

ਆਖਿਆ ਮਿੱਤਰ ਸੀ ਇੱਕ ਨੇ ਦੂਸਰੇ ਨੂੰ,
ਮੇਰਾ ਏ ਦਿੱਲੀ ਦੇ ਵੱਲ ਧਿਆਨ ਮਿੱਤਰ।

ਸੁਣੀਆਂ ਵਸਤਾਂ ਹਨ ਸਸਤੀਆਂ ਕਈ ਓਥੇ,
ਲਿਆਉਣਾ ਹੱਟੀ ਦਾ ਕੁਝ ਸਾਮਾਨ ਮਿੱਤਰ।

ਦੂਜੇ ਆਖਿਆ ਸੰਭਲ ਕੇ ਜਾਈਂ ਮਿੱਤਰ,
ਕਿਧਰੇ ਹੋਵੇ ਨਾ ਤੇਰਾ ਨੁਕਸਾਨ ਮਿੱਤਰ।

ਹੋਇਆ ਈ ਅਮਨ-ਕਾਨੂੰਨ ਦਾ ਹਾਲ ਮੰਦਾ,
ਚੌਧਰਾਂ ਕਰਨ ਕਈ ਗੁੰਡੇ ਜਾਂ ਡਾਨ ਮਿੱਤਰ।

ਔਡ-ਈਵਨ ਜਿਹਾ ਲੱਗਾ ਫਿਰ ਹੋਣ ਲਾਗੂ,
ਹੋਇਆ ਈ ਸੁਣੀਂਦਾ ਕੋਈ ਐਲਾਨ ਮਿੱਤਰ।

ਜੁਰਮਾਨਾ ਹੋਇਆ ਤਾਂ ਓਦੋਂ ਵੀ ਵੱਧ ਹੋਊ,
ਲਿਆਉਣਾ ਜਿੰਨੇ ਦਾ ਕੁੱਲ ਸਾਮਾਨ ਮਿੱਤਰ।

-ਤੀਸ ਮਾਰ ਖਾਂ
ਅਕਤੂਬਰ 14, 2019

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION