35.1 C
Delhi
Saturday, April 20, 2024
spot_img
spot_img

ਆਉਣ ਵਾਲੀ ਫਿਲਮ ‘ਡਾਕਾ’ ਯਕੀਨਨ ਪੋਲੀਵੁਡ ਵਿੱਚ ਥ੍ਰਿਲਰ ਫ਼ਿਲਮਾਂ ਦਾ ਦੌਰ ਸ਼ੁਰੂ ਕਰੇਗੀ 

ਚੰਡੀਗੜ੍ਹ, 5 ਅਕਤੂਬਰ 2019:

ਗੁਲਸ਼ਨ ਕੁਮਾਰ ਅਤੇ ਟੀ ਸੀਰੀਜ਼ ਨੇ ਹੰਬਲ ਮੋਸ਼ਨ ਪਿਕਚਰਸ ਦੇ ਨਾਲ ਮਿਲ ਕੇ ਲੈ ਕੇ ਆ ਰਹੇ ਹਨ ਆਪਣੀ ਅਗਲੀ ਪੰਜਾਬੀ ਫਿਲਮ ‘ਡਾਕਾ’। ਸ਼ਨੀਵਾਰ ਨੂੰ ਫਿਲਮ ਦੇ ਨਿਰਮਾਤਾਵਾਂ ਨੇ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ।

ਬਲਜੀਤ ਸਿੰਘ ਦਿਓ ਦੀ ਡਾਇਰੈਕਟ ਕੀਤੀ ਇਸ ਫਿਲਮ ‘ਡਾਕਾ’ ਵਿੱਚ ਗਿੱਪੀ ਗਰੇਵਾਲ ਅਤੇ ਜ਼ਰੀਨ ਖਾਨ ਮੁੱਖ ਭੂਮਿਕਾ ਨਿਭਾਉਣਗੇ। ਇਹਨਾਂ ਦੇ ਨਾਲ ਰਾਣਾ ਰਣਬੀਰ, ਮੁਕੁਲ ਦੇਵ, ਪ੍ਰਿੰਸ ਕੇ ਜੇ, ਹੌਬੀ ਧਾਲੀਵਾਲ, ਸ਼ਵਿੰਦਰ ਮਾਹਲ, ਰਵਿੰਦਰ ਮੰਡ, ਬਨਿੰਦਰ ਬੰਨੀ, ਰਾਣਾ ਜੰਗ ਬਹਾਦੁਰ, ਸ਼ਹਿਨਾਜ਼ ਗਿੱਲ ਖਾਸ ਕਿਰਦਾਰਾਂ ਚ ਨਜ਼ਰ ਆਉਣਗੇ।

ਇਸ ਮੌਕੇ ਤੇ ਗਿੱਪੀ ਗਰੇਵਾਲ ਨੇ ਕਿਹਾ, “ਇੱਕ ਕਲਾਕਾਰ ਹੋਣ ਦੇ ਨਾਤੇ, ਜਿਸ ਵੀ ਪ੍ਰੋਜੈਕਟ ਨਾਲ ਅਸੀਂ ਜੁੜਦੇ ਹਾਂ ਉਹ ਸਾਡੇ ਲਈ ਬਹੁਤ ਖਾਸ ਹੁੰਦਾ ਹੈ। ਪਰ ਕੁਝ ਕਾਨਸੈਪਟ ਇਸ ਤਰਾਂ ਦੇ ਹੁੰਦੇ ਹਨ ਜਿਸ ਵਿੱਚ ਤੁਸੀਂ ਆਪਣੀ ਪੂਰੀ ਜਿੰਦ ਜਾਨ ਲਗਾ ਦਿੰਦੇ ਹੋ, ਡਾਕਾ ਅਜਿਹਾ ਹੀ ਪ੍ਰੋਜੈਕਟ ਹੈ ਮੇਰੇ ਲਈ। ਇਸ ਫਿਲਮ ਦੇ ਪਹਿਲੇ ਡ੍ਰਾਫ਼੍ਟ ਨੂੰ ਲਿਖਣ ਤੋਂ ਲੈਕੇ ਪੂਰੀ ਫਿਲਮ ਦੇਖਣ ਤੱਕ ਇਹ ਇੱਕ ਬਹੁਤ ਹੀ ਖੂਬਸੂਰਤ ਸਫ਼ਰ ਰਿਹਾ ਹੈ। ਹੁਣ ਜਿਵੇਂ ਕਿ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ, ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਇਸਨੂੰ ਵੀ ਉਹਨਾਂ ਹੀ ਪਿਆਰ ਦੇਣਗੇ ਜਿਵੇਂ ਉਹ ਮੈਂਨੂੰ ਹਮੇਸ਼ਾ ਤੋਂ ਦਿੰਦੇ ਹਨ।”

ਫਿਲਮ ਦੀ ਮੁੱਖ ਅਦਾਕਾਰਾ ਜ਼ਰੀਨ ਖਾਨ ਨੇ ਕਿਹਾ, “ਪੰਜਾਬ ਨੇ ਮੈਂਨੂੰ ਹਮੇਸ਼ਾ ਤੋਂ ਹੀ ਬਹੁਤ ਪਿਆਰ ਦਿੱਤਾ ਹੈ। ਆਪਣੀ ਪਹਿਲੀ ਫਿਲਮ ਤੋਂ ਬਾਅਦ ਬਹੁਤ ਸਾਰੇ ਆਫ਼ਰ ਆਏ ਪਰ ਮੈਂ ਕੁਝ ਵੱਖਰਾ ਕਰਨਾ ਚਾਹੁੰਦੀ ਸੀ। ਅਤੇ ਡਾਕਾ ਨਾ ਸਿਰਫ ਇੱਕ ਬਹੁਤ ਵਧੀਆ ਕਾਨਸੈਪਟ ਹੈ ਬਲਕਿ ਦੁਬਾਰਾ ਗਿੱਪੀ ਗਰੇਵਾਲ ਨਾਲ ਕਰਨ ਦਾ ਅਨੁਭਵ ਬਹੁਤ ਹੀ ਜਬਰਦਸਤ ਰਿਹਾ। ਫਿਲਮ ਦਾ ਟ੍ਰੇਲਰ ਯਕੀਨਨ ਲੋਕਾਂ ਵਿੱਚ ਉਤਸੁਕਤਾ ਜਗਾਏਗਾ।”

ਟ੍ਰੇਲਰ ਵੇਖੋ

ਇਸ ਫਿਲਮ ਦੇ ਡਾਇਰੈਕਟਰ ਬਲਜੀਤ ਸਿੰਘ ਦਿਓ ਨੇ ਕਿਹਾ, “ਮੈਂਨੂੰ ਲੱਗਦਾ ਹੈ ਕਿ ਸਸਪੈਂਸ ਥ੍ਰਿਲਰ ਇੱਕ ਅਜਿਹਾ ਜ਼ੋਨਰ ਹੈ ਜਿਸ ਨਾਲ ਪੰਜਾਬੀ ਇੰਡਸਟਰੀ ਵਿੱਚ ਅਜੇ ਤੱਕ ਜਿਆਦਾ ਪ੍ਰਯੋਗ ਨਹੀਂ ਹੋਇਆ ਹੈ। ਜਦੋਂ ਅਸੀਂ ਇਸ ਪ੍ਰੋਜੈਕਟ ਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਸਾਡੀ ਪੂਰੀ ਕੋਸ਼ਿਸ਼ ਸੀ ਕਿ ਇਹ ਕਿਸੇ ਬਾਲੀਵੁੱਡ ਥ੍ਰਿਲਰ ਤੋਂ ਘੱਟ ਨਾ ਹੋਵੇ। ਪੂਰੀ ਐਕਸ਼ਨ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਹੈ। ਮੈਂਨੂੰ ਪੂਰੀ ਉਮੀਦ ਹੈ ਕਿ ਇਹ ਫਿਲਮ ਪੰਜਾਬੀ ਇੰਡਸਟਰੀ ਵਿੱਚ ਇੱਕ ਨਵੀਂ ਲਹਿਰ ਲੈ ਕੇ ਆਵੇਗੀ।”

ਗਿੱਪੀ ਗਰੇਵਾਲ ਨਾਲ ਫਿਲਮ ਪ੍ਰੋਡਿਊਸ ਕਰਨ ਵਾਲੇ ਭੂਸ਼ਣ ਕੁਮਾਰ ਨੇ ਕਿਹਾ, “ਡਾਕਾ ਇੱਕ ਬਹੁਤ ਹੀ ਦਿਲਚਸਪ ਅਤੇ ਮਨੋਰੰਜਨ ਭਰਪੂਰ ਫਿਲਮ ਹੋਵੇਗੀ। ਟ੍ਰੇਲਰ ਦਰਸ਼ਕਾਂ ਦੀ ਉਤਸੁਕਤਾ ਫਿਲਮ ਨੂੰ ਲੈ ਕੇ ਵਧਾਏਗਾ।”

ਇਸ ਫਿਲਮ ਦੀ ਕਹਾਣੀ ਅਤੇ ਸਕ੍ਰੀਨਪਲੇ ਖੁਦ ਗਿੱਪੀ ਗਰੇਵਾਲ ਨੇ ਲਿਖਿਆ ਹੈ। ਇਸ ਪੂਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਭੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਨੇ। ਜਤਿੰਦਰ ਸ਼ਾਹ, ਅਦਿਤਿਆ ਦੇਵ, ਜੇ ਕੇ ਅਤੇ ਰੋਚਕ ਕੋਹਲੀ ਫਿਲਮ ਦੇ ਮਿਊਜ਼ਿਕ ਡਾਇਰੈਕਟਰ ਹਨ। ਵਿਨੋਦ ਭਾਨੁਸ਼ਾਲੀ ਅਤੇ ਵਿਨੋਦ ਅਸਵਾਲ ‘ਡਾਕਾ’ ਦੇ ਕੋ-ਪ੍ਰੋਡੂਸਰ ਹਨ।”

ਟੀ ਸੀਰੀਜ਼ ਦੀ ਪੇਸ਼ਕਸ਼ ‘ਡਾਕਾ’ 1 ਨਵੰਬਰ 2019 ਨੂੰ ਰਿਲੀਜ਼ ਹੋਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION