ਅੱਜ-ਨਾਮਾ
ਆਈ ਹੈ ਦੀਵਾਲੀ ਤੇ ਮਨਾਓ ਭਾਈ ਦੋਸਤੋ,
ਖੁਸ਼ੀਆਂ ਵੀ ਵੰਡੋ ਤੇ ਵੰਡਾਓ ਭਾਈ ਦੋਸਤੋ।
ਬਾਹਰ ਦੀ ਚੀਜ਼ ਐਵੇਂ ਖਾਣ ਵੱਲ ਦੌੜਿਓ ਨਾ,
ਘਰੇ ਕੋਈ ਬਣਾਈ ਚੀਜ਼ ਖਾਓ ਭਾਈ ਦੋਸਤੋ।
ਮਾੜੇ-ਚੰਗੇ ਦੋਸਤਾਂ ਤੋਂ ਕੰਨੀ ਛੁਡਵਾ ਲਿਓ,
ਪੈੱਗ-ਸ਼ੈੱਗ ਵੱਡੇ ਨਾ ਚੜ੍ਹਾਓ ਭਾਈ ਦੋਸਤੋ।
ਬਦੋਬਦੀ ਆਣ ਵੱਜਾ ਮਿੱਤਰ ਤਾਂ ਟਾਲਿਓ ਜੀ,
ਦੂਜਿਆਂ ਨੂੰ ਆਪ ਨਹੀਂ ਸਤਾਓ ਭਾਈ ਦੋਸਤੋ।
ਖੁਸ਼ੀ ਅਤੇ ਖੇੜੇ ਵਾਲਾ ਵਰ੍ਹੇ ਪਿੱਛੋਂ ਦਿਨ ਆਵੇ,
ਰੱਖਿਓ ਪਵਿੱਤਰਤਾ ਵੀ ਕਾਇਮ ਤੁਸੀਂ ਦੋਸਤੋ।
ਬੋਲ ਬਾਣੀ ਆਪਣੀ ਜਿੱਦਾਂ ਦੀ ਵੀ ਹੋਵੇ ਭਾਵੇਂ,
ਰੱਖਿਓ ਦੀਵਾਲੀ `ਤੇ ਮੁਲਾਇਮ ਤੁਸੀਂ ਦੋਸਤੋ।
-ਤੀਸ ਮਾਰ ਖਾਂ
ਅਕਤੂਬਰ 27, 2019