ਅੱਜ-ਨਾਮਾ
ਆਈ ਜਦੋਂ ਨਾ ਬਾਰਸ਼ ਤਾਂ ਲੋਕ ਆਖਣ,
ਔਖੀ ਹੋਈ ਪਈ ਬਹੁਤ ਹੈ ਜਾਨ ਮੀਆਂ।
ਆਏ ਗਰਮੀ ਤੋਂ ਤੰਗ ਪਏ ਸ਼ਹਿਰ ਵਾਲੇ,
ਮੰਗਦਾ ਮੀਂਹ ਹੈ ਪਿਆ ਕਿਰਸਾਨ ਮੀਆਂ।
ਆਉਂਦੇ ਬੱਦਲ ਤੇ ਆ ਕੇ ਖਿਸਕ ਜਾਂਦੇ,
ਖਾਲੀ ਰਹਿੰਦਾ ਹੈ ਫੇਰ ਅਸਮਾਨ ਮੀਆਂ।
ਜਦੋਂ ਵਰਿ੍ਹਆ, ਲੁਧਿਆਣਾ ਹੈ ਜਾਮ ਕੀਤਾ,
ਬਣ ਕੇ ਵਰਿ੍ਹਆ ਈ ਆਣ ਸ਼ੈਤਾਨ ਮੀਆਂ।
ਆਉਂਦੇ ਕੰਮ ਨਹੀਂ ਕੀਤੇ ਪ੍ਰਬੰਧ ਜਿਹੜੇ,
ਪੈਂਦੀ ਰਹਿੰਦੀ ਆ ਸਦਾ ਈ ਖੱਪ ਮੀਆਂ।
ਜੇ ਕੋਈ ਆਖਦਾ ਕਰੋ ਨਾ ਫਿਕਰ ਕੋਈ,
ਲੋਕੀਂ ਆਖਦੇ, ਮਾਰ ਗਿਆ ਗੱਪ ਮੀਆਂ।
-ਤੀਸ ਮਾਰ ਖਾਂ
3 ਅਗਸਤ, 2019 –