31.1 C
Delhi
Thursday, March 28, 2024
spot_img
spot_img

ਆਈ.ਕੇ.ਜੀ ਪੀ.ਟੀ.ਯੂ ਵਿਖੇ 10 ਦਿਨਾਂ ਐਨ.ਸੀ.ਸੀ ਕੈਂਪ ਲਗਾਇਆ ਗਿਆ, 200 ਤੋਂ ਵੱਧ ਕੈਡਿਟ ਨੇ ਭਾਗ ਲਿਆ

ਯੈੱਸ ਪੰਜਾਬ
ਜਲੰਧਰ/ਕਪੂਰਥਲਾ, 24 ਨਵੰਬਰ, 2021 –
21 ਪੰਜਾਬ ਬਟਾਲੀਅਨ (ਬੀ.ਐਨ) ਐਨ.ਸੀ.ਸੀ ਕਪੂਰਥਲਾ ਵੱਲੋਂ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਵਿਖੇ 10 ਰੋਜ਼ਾ ਐਨ.ਸੀ.ਸੀ ਕੈਂਪ ਲਗਾਇਆ ਗਿਆ!

ਇਸ ਵਿੱਚ ਯੂਨੀਵਰਸਿਟੀ ਕੈਂਪਸ ਦੇ 56 ਕੈਡਿਟਾਂ ਸਮੇਤ ਵੱਖ-ਵੱਖ ਮਾਨਤਾ ਪ੍ਰਾਪਤ ਕਾਲਜਾਂ ਦੇ 200 ਤੋਂ ਵੱਧ ਕੈਡਿਟਾਂ ਨੇ ਭਾਗ ਲਿਆ! ਇਸ ਕੈਂਪ ਵਿੱਚ ਸਾਰੇ ਕੈਡਿਟਾਂ ਨੂੰ ਵੱਖ-ਵੱਖ ਮੌਕ ਡਰਿੱਲਾਂ ਵਿੱਚੋਂ ਲੰਘਣ ਲਈ ਤਿਆਰ ਕੀਤਾ ਗਿਆ! ਕੈਡਿਟਾਂ ਨੂੰ ਰਾਈਫਲ ਸ਼ੂਟਿੰਗ ਰਾਊਂਡ ਵਿੱਚ ਆਰਮੀ ਨਾਲ ਜੁੜੇ ਵੱਖ-ਵੱਖ ਹਥਿਆਰਾਂ ਤੋਂ ਜਾਣੂ ਕਰਵਾਇਆ ਗਿਆ!

ਯੂਨੀਵਰਸਿਟੀ ਵੱਲੋਂ ਕੈਂਪ ਦੇ ਕੋਆਰਡੀਨੇਟਰ ਸਹਾਇਕ ਪ੍ਰੋਫੈਸਰ ਡਾ. ਚੰਦਰ ਪ੍ਰਕਾਸ਼ ਨੇ ਦੱਸਿਆ ਕਿ ਟਰੇਨਿੰਗ ਦੌਰਾਨ ਕੈਡਿਟਾਂ ਨੂੰ ਹਥਿਆਰ ਚਲਾਉਣ, ਨਕਸ਼ੇ ਪੜ੍ਹਨ, ਰਾਈਫਲਾਂ ਦਾ ਤਕਨੀਕੀ ਡਾਟਾ ਚੈੱਕ ਕਰਨ, ਪੈਟਰੋਲਿੰਗ ਅਤੇ ਕੁਝ ਹੋਰ ਗਰਾਊਂਡ ਟਰੇਨਿੰਗ ਦੀ ਸਿਖਲਾਈ ਦਿੱਤੀ ਗਈ!ਇਸ ਦੌਰਾਨ ਹਥਿਆਰਬੰਦ ਬਲ (ਟੁਕੜਿਆਂ) ਵੀ ਬਣਾਏ ਗਏ ਸਨ, ਜਿਨ੍ਹਾਂ ਨੂੰ ਯੁੱਧ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਗਿਆ। ਉਨ੍ਹਾਂ ਨੂੰ ਸੱਭਿਆਚਾਰਕ ਗਤੀਵਿਧੀਆਂ ਦੇ ਨਾਲ-ਨਾਲ ਖੇਡਾਂ ਵਿਚ ਵੀ ਹਿੱਸਾ ਦਵਾਇਆ ਗਿਆ!

ਯੂਨੀਵਰਸਿਟੀ ਦੇ ਰਜਿਸਟਰਾਰ ਆਈ.ਏ.ਐਸ ਜਸਪ੍ਰੀਤ ਸਿੰਘ ਨੇ ਇਸ ਆਯੋਜਨ ਲਈ ਪ੍ਰਬੰਧਕੀ ਬੋਰਡ ਨੂੰ ਵਧਾਈ ਦਿੱਤੀ! ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਅਜਿਹੇ ਸਮਾਗਮ ਵਿਦਿਆਰਥੀਆਂ ਲਈ ਬਹੁਤ ਜ਼ਰੂਰੀ ਹੁੰਦੇ ਹਨ, ਇਹ ਨਾ ਸਿਰਫ਼ ਵਿਦਿਆਰਥੀਆਂ ਦਾ ਮਨੋਬਲ ਵਧਾਉਂਦੇ ਹਨ ਸਗੋਂ ਉਨ੍ਹਾਂ ਨੂੰ ਦੇਸ਼ ਲਈ ਹੋਰ ਵਧੀਆ ਕੰਮ ਕਰਨ ਦੀ ਪ੍ਰੇਰਨਾ ਵੀ ਦਿੰਦੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION