37.1 C
Delhi
Saturday, April 27, 2024
spot_img
spot_img

ਆਈ.ਕੇ.ਜੀ ਪੀ.ਟੀ.ਯੂ ਵਿਖੇ “ਐਪਲੀਕੇਸ਼ਨਸ ਆਫ ਕੰਪਿਊਟਿੰਗ ਟੈਕਨਿਕਸ ਇਨ ਸਸਟੇਨੇਬਲ ਐਨਰਜ਼ੀ ਸਿਸਟਮ” ਵਿਸ਼ੇ ਉਪਰ ਐਫ.ਡੀ.ਪੀ ਦੀ ਸ਼ੁਰੂਆਤ

ਯੈੱਸ ਪੰਜਾਬ
ਜਲੰਧਰ/ਕਪੂਰਥਲਾ, ਜੂਨ 18, 2022 –
ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਵਿਖੇ ਰਾਸ਼ਟਰੀ ਪੱਧਰ ਦੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫ.ਡੀ.ਪੀ) ਦੀ ਸ਼ੁਰੂਆਤ ਹੋਈ ਹੈ! ਇਸਦਾ ਵਿਸ਼ਾ “ਐਪਲੀਕੇਸ਼ਨਸ ਆਫ ਕੰਪਿਊਟਿੰਗ ਟੈਕਨਿਕਸ ਇਨ ਸਸਟੇਨੇਬਲ ਐਨਰਜ਼ੀ ਸਿਸਟਮ” ਰੱਖਿਆ ਗਿਆ ਹੈ! ਇਹ ਐਫ.ਡੀ.ਪੀ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ ਹੈ, ਜੋ ਕਿ ਏ.ਆਈ.ਸੀ.ਟੀ.ਈ (ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ) ਵੱਲੋਂ ਸਪਾਂਸਰ ਹੈ ਅਤੇ ਇੱਕ ਹਫਤੇ ਤਕ ਜਾਰੀ ਰਹੇਗਾ! ਮੇਜਬਾਨ ਯੂਨੀਵਰਸਿਟੀ ਇਸ ਵਿੱਚ ਸਹਿ-ਪ੍ਰਯੋਜਿਤ ਵਿਦਿਅਕ ਅਦਾਰਾ ਵੀ ਹੈ !

ਦੇਸ਼ ਦੇ ਉੱਤਰੀ-ਪੱਛਮੀ ਖੇਤਰ ਦੇ ਲਗਭਗ 55 ਰਜਿਸਟਰਡ ਉਮੀਦਵਾਰ ਇਸ ਇੱਕ ਹਫ਼ਤੇ ਦੇ ਐਫ.ਡੀ.ਪੀ ਵਿੱਚ ਹਿੱਸਾ ਲੈ ਰਹੇ ਹਨ। ਪ੍ਰੋਗਰਾਮ ਵਿੱਚ ਆਈ.ਆਈ.ਟੀ, ਐਨ.ਆਈ.ਟੀ, ਤਕਨੀਕੀ ਯੂਨੀਵਰਸਿਟੀਆਂ ਅਤੇ ਇੰਜਨੀਅਰਿੰਗ ਕਾਲਜਾਂ ਦੇ ਫੈਕਲਟੀ ਮੈਂਬਰ ਹਿੱਸਾ ਲੈ ਰਹੇ ਹਨ! ਇਸ ਵਿੱਚ ਸਾਰੇ ਭਾਗੀਦਾਰਾਂ ਨੂੰ ਵਿਸ਼ੇ ‘ਤੇ ਵੱਖ-ਵੱਖ ਖੋਜ ਵਿਦਵਾਨਾਂ ਅਤੇ ਖੋਜ ਸਲਾਹਕਾਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲੇਗਾ।

ਇਸ ਨਾਲ ਨਾ ਸਿਰਫ ਵਿਸ਼ੇ ਨੂੰ ਫਾਇਦਾ ਹੋਵੇਗਾ, ਸਗੋਂ ਟਿਕਾਊ ਊਰਜਾ ਪ੍ਰਣਾਲੀਆਂ ਨਾਲ ਜੁੜੇ ਮੁੱਦਿਆਂ ਅਤੇ ਕੰਪਿਊਟੇਸ਼ਨਲ ਤਕਨੀਕਾਂ ਰਾਹੀਂ ਸਮੱਸਿਆ ਹੱਲ ਕਰਨ ਲਈ ਖੋਜ ਲਈ ਨਵੇਂ ਖੇਤਰਾਂ ਬਾਰੇ ਵੀ ਜਾਣਕਾਰੀ ਮਿਲੇਗੀ।

ਪ੍ਰੋਗਰਾਮ ਦੇ ਉਦਘਾਟਨੀ ਸੱਤਰ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਰਾਹੁਲ ਭੰਡਾਰੀ ਆਈ.ਏ.ਐਸ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਨੈਸ਼ਨਲ ਇੰਸਟੀਚਿਊਟ ਆਫ਼ ਬਾਇਓ-ਐਨਰਜੀ, ਕਪੂਰਥਲਾ ਦੇ ਡਾਇਰੈਕਟਰ ਜਨਰਲ ਡਾ. ਸ੍ਰੀਧਰ ਵਿਸ਼ੇਸ਼ ਮਹਿਮਾਨ ਸਨ! ਆਪਣੇ ਸੰਬੋਧਨ ਵਿੱਚ ਵਿਸ਼ੇਸ਼ ਮਹਿਮਾਨ ਨੇ ਬਾਇਓਮਾਸ, ਸੂਰਜੀ ਅਤੇ ਕੁਝ ਹੱਦ ਤੱਕ ਪੌਣ ਊਰਜਾ ਦੇ ਖੇਤਰਾਂ ਵਿੱਚ ਰਵਾਇਤੀ ਜੈਵਿਕ ਅਧਾਰਤ ਊਰਜਾ ਸਰੋਤਾਂ ਦੇ ਵਿਕਲਪ ਵਜੋਂ ਊਰਜਾ ਦੇ ਵਿਸ਼ਾਲ ਦਾਇਰੇ ਦਾ ਮੁਲਾਂਕਣ ਕਰਦੇ ਹੋਏ ਆਪਣੇ ਵਿਚਾਰ ਰੱਖੇ। ਉਨ੍ਹਾਂ ਵੱਲੋਂ ਭਾਗੀਦਾਰਾਂ ਨੂੰ ਗਰਿੱਡ ਏਕੀਕਰਣ ਦੇ ਮੁੱਦੇ ‘ਤੇ ਟਿਕਾਊ ਊਰਜਾ ਪ੍ਰਣਾਲੀਆਂ ਦੀਆਂ ਚੁਣੌਤੀਆਂ ਬਾਰੇ ਵੀ ਜਾਣੂ ਕਰਵਾਇਆ।

ਇਸ ਵਿਸ਼ੇਸ਼ ਸ਼ੁਰੂਆਤੀ ਸਤਰ ਵਿੱਚ ਮਹਿਮਾਨ ਮੰਡਲ ਵਿਚ ਮੌਜੂਦ ਡੀਨ ਅਕਾਦਮਿਕ ਪ੍ਰੋ (ਡਾ.) ਵਿਕਾਸ ਚਾਵਲਾ ਨੇ ਐਫ ਡੀ ਪੀ ਦੀ ਮਹੱਤਤਾ ਬਾਰੇ ਗੱਲ ਕੀਤੀ! ਡਾ. ਰਾਜੀਵ ਚੌਹਾਨ, ਜੋ ਕਿਏ.ਆਈ.ਸੀ.ਟੀ.ਈ ਕੋਆਰਡੀਨੇਟਰ ਹਨ, ਨੇ ਵਿਕਾਸ ਦੀ ਫੌਰੀ ਲੋੜ ‘ਤੇ ਜ਼ੋਰ ਦਿੱਤਾ ਅਤੇ ਗੈਰ-ਨਵਿਆਉਣਯੋਗ ਥਰਮਲ ਅਤੇ ਪ੍ਰਮਾਣੂ ਊਰਜਾ ਤੋਂ ਨਵਿਆਉਣਯੋਗ ਸਰੋਤਾਂ ਵੱਲ ਬਦਲਣ ਦੀ ਸਮਾਂ-ਸੀਮਾ ‘ਤੇ ਗੱਲ ਕੀਤੀ! ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੀ ਮੁਖੀ ਪ੍ਰੋ. (ਡਾ.) ਗਗਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਅਤੇ ਪ੍ਰਤੀਭਾਗੀਆਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੀ ਸਾਰਿਆਂ ਨਾਲ ਜਾਣ-ਪਛਾਣ ਕਰਵਾਈ।

ਪਹਿਲੇ ਦਿਨ ਐਫ.ਡੀ.ਪੀ ਕੋਆਰਡੀਨੇਟਰ ਡਾ. ਅਖਿਲ ਗੁਪਤਾ ਨੇ ਵਿਸ਼ੇ ਦੇ ਸਕੋਪ ਅਤੇ ਇਸ ਤੋਂ ਭਵਿੱਖ ਵਿਚਲੀਆਂ ਉਮੀਦਾਂ ਬਾਰੇ ਗੱਲ ਕੀਤੀ! ਇਸ ਇੱਕ ਹਫ਼ਤੇ ਦੇ ਸਮਾਗਮ ਦੌਰਾਨ, ਮਾਹਿਰਾਂ ਵੱਲੋਂ ਬਾਇਓ-ਫਿਊਲ ਲਈ ਬਾਇਓਮਾਸ ਦੀ ਬਾਇਓਰੀਫਾਈਨਿੰਗ, ਸੋਲਰ ਪੀ.ਵੀ. ਲਈ ਕੰਪਿਊਟੇਸ਼ਨਲ ਤਕਨੀਕਾਂ, ਬਾਇਓਮਾਸ ਕੁੱਕ-ਸਟੋਵਜ਼ ਦਾ ਸੁਧਾਰ, ਨਿਯੰਤ੍ਰਿਤ ਵਾਤਾਵਰਣ, ਭਾਰਤ ਸਰਕਾਰ ਦੀ ਨਵੀਂ ਊਰਜਾ ਨੀਤੀ ਮਾਮਲਿਆਂ ਦੇ ਵਿਸ਼ਿਆਂ ‘ਤੇ ਗੱਲ ਰੱਖੀ ਜਾਵੇਗੀ!

ਪ੍ਰਬੰਧਕੀ ਬੋਰਡ ਵੱਲੋਂ ਇਸ ਸਫ਼ਲ ਸ਼ੁਰੂਆਤ ਲਈ ਯੂਨੀਵਰਸਿਟੀ ਦੇ ਡੀਨ ਡਾ. ਯਾਦਵਿੰਦਰ ਸਿੰਘ ਬਰਾੜ, ਡਾ. ਦੀਪਿਕਾ ਭੱਲਾ, ਡਾ. ਨਵੀਨ ਕੁਮਾਰ ਸ਼ਰਮਾ, ਯੂਨੀਵਰਸਿਟੀ ਦੇ ਸਮੂਹ ਫੈਕਲਟੀ ਮੈਂਬਰਾਂ, ਅਧਿਕਾਰੀਆਂ ਅਤੇ ਸਟਾਫ਼ ਦਾ ਧੰਨਵਾਦ ਕੀਤਾ ਗਿਆ!

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION