24.1 C
Delhi
Thursday, April 25, 2024
spot_img
spot_img

ਆਈ.ਕੇ.ਜੀ ਪੀ.ਟੀ.ਯੂ ਮਕੈਨੀਕਲ ਵਿਭਾਗ ਵੱਲੋਂ ਫਰੈਸ਼ਰਸ-ਡੇ ਮਨਾਇਆ ਗਿਆ

ਯੈੱਸ ਪੰਜਾਬ
ਜਲੰਧਰ/ਕਪੂਰਥਲਾ,27 ਮਈ, 2022 –
ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਦੂਜੇ ਸਾਲ ਦੇ ਵਿਦਿਆਰਥੀਆਂ ਵੱਲੋਂ ਸੈਮੀਨਾਰ ਹਾਲ ਮੁੱਖ ਕੈਂਪਸ ਵਿਖੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਨੂੰ “ਫਰੈਸ਼ਰਸ-ਡੇ” ਦਾ ਨਾਂ ਦਿੱਤਾ ਗਿਆ! ਪ੍ਰੋਗਰਾਮ ਦੀ ਸ਼ੁਰੂਆਤ ਵਿਭਾਗ ਦੇ ਮੁਖੀ ਡਾ. ਦੀਪਕ ਕੁਮਾਰ ਗੋਇਲ ਵੱਲੋਂ ਮੁੱਖ ਮਹਿਮਾਨ ਡਾ. ਨੀਲਕੰਠ ਗਰੋਵਰ, ਡੀਨ (ਵਿਦਿਆਰਥੀ ਭਲਾਈ) ਅਤੇ ਡਾ. ਵਿਕਾਸ ਚਾਵਲਾ, ਡੀਨ ਅਕਾਦਮਿਕ ਦੇ ਫੁੱਲਾਂ ਦੀ ਵਰਖਾ ਕਰਕੇ ਕੀਤੀ ਗਈ। ਸਮਾਗਮ ਦੌਰਾਨ ਜਯੋਤੀ ਪ੍ਰਜ੍ਵਲਨ ਤੋਂ ਬਾਅਦ ਸਵਾਗਤੀ ਭਾਸ਼ਣ ਦਿੱਤਾ ਗਿਆ।

ਡੀਨ ਅਕਾਦਮਿਕ ਪ੍ਰੋ.(ਡਾ.) ਚਾਵਲਾ ਨੇ ਵਿਦਿਆਰਥੀਆਂ ਨੂੰ ਅਕਾਦਮਿਕਤਾ ਦੀ ਮਹੱਤਤਾ ਬਾਰੇ ਦੱਸਿਆ, ਜਦਕਿ ਡਾ. ਗਰੋਵਰ ਵੱਲੋਂ ਵਿਦਿਆਰਥੀ ਜੀਵਨ ਵਿੱਚ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ। ਆਪਣੇ ਸੁਆਗਤੀ ਭਾਸ਼ਣ ਵਿੱਚ ਡਾ: ਗੋਇਲ ਨੇ ਨਵੇਂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਉਹਨਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ! ਉਨ੍ਹਾਂ ਨੂੰ ਕੈਂਪਸ ਵਿੱਚ ਆਪਣੇ ਚਾਰ ਸਾਲਾਂ ਨੂੰ ਸਭ ਤੋਂ ਵਧੀਆ ਬਣਾਉਣ ਲਈ ਅਕਾਦਮਿਕ ਦੇ ਨਾਲ-ਨਾਲ ਵੱਖ-ਵੱਖ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਫਰੈਸ਼ਰਜ਼ ਨੇ ਇਸ ਮੌਕੇ ਸ਼ਾਨਦਾਰ ਰੈਂਪ ਵਾਕ ਕੀਤਾ, ਗੀਤਾਂ, ਕਵਿਤਾਵਾਂ, ਅਤੇ ਸੋਲੋ, ਡੂਓ ਅਤੇ ਗਰੁੱਪ ਡਾਂਸ ਵਰਗੇ ਡਾਂਸ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਵਿੱਚ ਮਿਸਟਰ ਅਤੇ ਮਿਸ ਫਰੈਸ਼ਰ, 2022 ਦੀ ਸਕ੍ਰੀਨਿੰਗ ਕੀਤੀ ਗਈ। ਚੋਣ ਪ੍ਰਕਿਰਿਆ ਦੇ ਤਿੰਨ ਦੌਰਾਂ ਚ ਪ੍ਰਭਾਸ਼ ਚੰਦਰ ਅਤੇ ਸਮਰਿਧੀ ਸ਼੍ਰੀਵਾਸਤਵ ਨੂੰ ਕ੍ਰਮਵਾਰ ਮਿਸਟਰ ਅਤੇ ਮਿਸ ਫਰੈਸ਼ਰ ਚੁਣਿਆ ਗਿਆ।

ਇਸ ਤੋਂ ਇਲਾਵਾ ਰਤਨ ਸਰਕਾਰ ਨੂੰ ਮਿਸਟਰ ਟੈਲੇਂਟਿਡ ਅਤੇ ਅਨਮੋਲ ਸ਼ਰਮਾ ਨੂੰ ਮਿਸਟਰ ਹੈਂਡਸਮ ਘੋਸ਼ਿਤ ਕੀਤਾ ਗਿਆ। ਸਮਾਗਮ ਦੀ ਸਮਾਪਤੀ ਪੂਰੇ ਵਿਭਾਗ ਦੀ ਸਮੂਹ ਫੋਟੋਗ੍ਰਾਫੀ ਨਾਲ ਹੋਈ, ਜਿਸ ਤੋਂ ਬਾਅਦ ਖੁਸ਼ੀ ਭਰੇ ਪਲਾਂ ਵਿਚ ਓਪਨ ਡੀ.ਜੇ. ਉਪਰ ਡਾਂਸ ਦਾ ਆਯੋਜਨ ਕੀਤਾ ਗਿਆ!

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION