34 C
Delhi
Thursday, April 18, 2024
spot_img
spot_img

ਆਈ.ਕੇ.ਜੀ ਪੀ.ਟੀ.ਯੂ ਦੇ ਪੱਤਰਕਾਰੀ ਵਿਭਾਗ ਵੱਲੋਂ ਰਾਸ਼ਟਰੀ ਪ੍ਰੈੱਸ ਦਿਵਸ ਮਨਾਇਆ ਗਿਆ

ਯੈੱਸ ਪੰਜਾਬ
ਜਲੰਧਰ/ਕਪੂਰਥਲਾ,
ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਰਾਸ਼ਟਰੀ ਪ੍ਰੈੱਸ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਖੁਸ਼ੀ ਦੇ ਮੌਕੇ ‘ਤੇ ਵਿਭਾਗ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਦਾ ਇੱਕ ਘੰਟੇ ਦਾ ਸਮਾਗਮ ਕਰਵਾਇਆ ਗਿਆ। ਇਸ ਵਿੱਚ ਜ਼ੀ ਮੀਡੀਆ ਦੇ ਸੀਨੀਅਰ ਪੱਤਰਕਾਰ ਸੰਦੀਪ ਓਬਰਾਏ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਸ਼ੁਰੂਆਤ ਵਿੱਚ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਮੁਖੀ ਡਾ. ਰਣਬੀਰ ਸਿੰਘ ਨੇ ਪੱਤਰਕਾਰ ਓਬਰਾਏ ਦਾ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ।

ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੱਤਰਕਾਰ ਓਬਰਾਏ ਨੇ ਇੱਕ ਸੱਚੇ ਤੇ ਬਿਹਤਰ ਪੱਤਰਕਾਰ ਦੇ ਸਰਵੋਤਮ ਗੁਣਾਂ ਬਾਰੇ ਚਾਨਣਾ ਪਾਇਆ ਅਤੇ ਪੱਤਰਕਾਰੀ ਦੀ ਹਿੰਮਤ ਬਾਰੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇੱਕ ਚੰਗਾ ਪੱਤਰਕਾਰ ਬਣਨ ਲਈ ਚੰਗਾ ਆਈ ਕਿਊ ਲੈਵਲ ਹੋਣਾ ਜ਼ਰੂਰੀ ਹੈ। ਉਨ੍ਹਾਂ ਅੱਗੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਪੱਤਰਕਾਰੀ ਨਾਲ ਸਬੰਧਤ ਕੁਝ ਅਹਿਮ ਜਾਣਕਾਰੀਆਂ ਵੀ ਦਿੱਤੀਆਂ। ਰਿਸੋਰਸ ਪਰਸਨ ਨੇ ਵਿਦਿਆਰਥੀਆਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਤੇ ਉਨ੍ਹਾਂ ਦੇ ਵੱਖ-ਵੱਖ ਸ਼ੰਕਿਆਂ ਨੂੰ ਵੀ ਦੂਰ ਕੀਤਾ।

ਡਾ. ਏਕਤਾ ਮਹਾਜਨ, ਸਹਾਇਕ ਪ੍ਰੋਫੈਸਰ ਵੱਲੋਂ ਮਹਿਮਾਨਾਂ ਦਾ ਧੰਨਵਾਦ ਮਤਾ ਪੜ੍ਹਿਆ ਗਿਆ। ਉਨ੍ਹਾਂ ਪੱਤਰਕਾਰ ਓਬਰਾਏ ਦਾ ਧੰਨਵਾਦ ਕੀਤਾ, ਜਿਨ੍ਹਾਂ ਆਪਣਾ ਕੀਮਤੀ ਸਮਾਂ ਕੱਢ ਕੇ ਪੱਤਰਕਾਰੀ ਅਤੇ ਜਨ ਸੰਚਾਰ ਦੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ।

ਇਸ ਤੋਂ ਇਲਾਵਾ ਵਿਭਾਗ ਵੱਲੋਂ ਦੋ ਦਿਨ ਪਹਿਲਾਂ ਫੋਟੋਗ੍ਰਾਫੀ ਮੁਕਾਬਲੇ ਵੀ ਕਰਵਾਏ ਗਏ। ਇਸ ਵਿੱਚ ਸੂਰਜ (ਬੀ.ਏ. ਪਹਿਲਾ ਸਮੈਸਟਰ) ਨੂੰ ਪਹਿਲਾ, ਸੰਸਕ੍ਰਿਤੀ ਅਤੇ ਲਵੀਨਾ (ਐਮ.ਏ. ਪਹਿਲਾ ਸਮੈਸਟਰ) ਨੂੰ ਸਾਂਝੇ ਤੌਰ ‘ਤੇ ਦੂਜਾ ਇਨਾਮ ਦਿੱਤਾ ਗਿਆ ਹੈ। ਸਾਕਸ਼ੀ (ਬੀ.ਏ. ਤੀਜਾ ਸਮੈਸਟਰ) ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਸਾਰੇ ਭਾਗੀਦਾਰਾਂ ਨੂੰ ਡਾ. ਰਣਬੀਰ ਸਿੰਘ ਵੱਲੋਂ ਉਹਨਾਂ ਦੇ ਸੁਹਿਰਦ ਯਤਨਾਂ ਲਈ ਵਧਾਈ ਦਿੱਤੀ ਗਈ! ਇਸ ਮੌਕੇ ਯੂਨੀਵਰਸਿਟੀ ਦੇ ਫੈਕਲਟੀ ਮੈਂਬਰ ਡਾ: ਬਲਬੀਰ ਕੁਮਾਰ, ਮੰਗਲਾ ਸਾਹਨੀ, ਸ਼ਿਵਾ ਹਾਜ਼ਰ ਸਨ |

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION