35.1 C
Delhi
Tuesday, April 16, 2024
spot_img
spot_img

ਆਈ.ਐਮ.ਏ. ਪੰਜਾਬ ਵੱਲੋਂ ਲੋੜ ਪੈਣ ’ਤੇ 10 ਵੈਂਟੀਲੇਟਰਾਂ ਅਤੇ 25 ਬੈੱਡਾਂ ਵਾਲਾ ਹਸਪਤਾਲ ਸਰਕਾਰ ਨੂੰ ਦੇਣ ਦੀ ਪੇਸ਼ਕਸ਼

ਚੰਡੀਗੜ, 22 ਅਪ੍ਰੈਲ, 2020 –
ਪੰਜਾਬ ਸਰਕਾਰ ਵੱਲੋਂ ਤਾਲਾਬੰਦੀ/ਲਾਕਡਾਊਨ ਸਬੰਧੀ ਚੁੱਕੇ ਗਏ ਸਖ਼ਤ ਕਦਮਾਂ ਦੀ ਸ਼ਲਾਘਾ ਕਰਦਿਆਂ ਇੰਡੀਅਨ ਮੈਡੀਕਲ ਐਸੋਸੀਏਸਨ (ਆਈ.ਐੱਮ.ਏ.) ਨੇ ਕੋਵਿਡ-19 ਦੇ ਖਤਰੇ ਦੀ ਤੁਰੰਤ ਪਛਾਣ, ਜਾਂਚ ਅਤੇ ਰੋਕਥਾਮ ਰਣਨੀਤੀ ਅਪਣਾ ਕੇ ਇਸ ਮਹਾਵਾਰੀ ਨਾਲ ਨਜਿੱਠਣ ਲਈ ਸੂਬੇ ਦੇ ਸਿਹਤ ਵਿਭਾਗ ਦੀ ਕਾਰਗੁਜਾਰੀ ਦੀ ਵਡਿਆਈ ਕੀਤੀ ਹੈ।

ਇੰਡੀਅਨ ਮੈਡੀਕਲ ਐਸੋਸੀਏਸਨ ਨੇ ਬਿਆਨ ‘ਚ ਕਿਹਾ ਹੈ ਕਿ ਪੰਜਾਬ ਵਿੱਚ 4 ਮਾਰਚ ਨੂੰ ਕੋਰੋਨਾ ਨਾਲ ਪੀੜਤ ਹੋਣ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ, ਪਰ ਵਿਭਾਗ ਜਨਵਰੀ 2020 ਤੋਂ ਵਾਹਗਾ ਅਤੇ ਕਰਤਾਰਪੁਰ ਲਾਂਘੇ ‘ਤੇ ਅੰਤਰਰਾਸਟਰੀ ਹਵਾਈ ਅੱਡਿਆਂ ਅਤੇ ਅੰਤਰਰਾਸਟਰੀ ਚੈੱਕ ਪੋਸਟਾਂ ‘ਤੇ ਆਉਣ ਵਾਲੇ ਯਾਤਰੀਆਂ ਦੀ ਜਾਂਚ ਸਬੰਧੀ ਪਹਿਲਾਂ ਹੀ ਚੌਕਸ ਰਿਹਾ ਹੈ।

ਇਸ ਤੋਂ ਇਲਾਵਾ, ਵਿਭਾਗ ਦੀ ਸਰਗਰਮ ਕਾਰਜਸੀਲਤਾ ਇਸ ਤੱਥ ਤੋਂ ਸਪੱਸਟ ਹੈ ਕਿ ਯਾਤਰੀਆਂ ਦੀ ਜਾਂਚ ਚੰਡੀਗੜ ਵਿਖੇ ਸੁਰੂ ਕਰ ਦਿੱਤੀ ਗਈ ਸੀ ਅਤੇ ਭਾਰਤ ਸਰਕਾਰ ਤੋਂ ਵੀ ਪਹਿਲਾਂ ਚੈੱਕ ਪੋਸਟਾਂ ‘ਤੇ ਸਕਰੀਨਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ।

ਸਰਗਰਮ ਨਿਗਰਾਨੀ ਦੇ ਨਤੀਜੇ ਵਜੋਂ, ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਕੋਵਿਡ -19 ਦੇ ਪਹਿਲੇ ਕੇਸ ਦਾ ਪਤਾ ਲਗਾਇਆ ਗਿਆ ਜਿਸ ਨਾਲ ਇਸ ਨੂੰ ਅੱਗੇ ਫੈਲਣ ਤੋਂ ਰੋਕਣ ਵਿੱਚ ਸਹਾਇਤਾ ਮਿਲੀ।

ਆਈ.ਐੱਮ.ਏ. ਨੇ ਜਲੰਧਰ ਕੋਵਿਡ ਹਸਪਤਾਲ ਕੋਲ 10 ਵੈਂਟੀਲੇਟਰਾਂ ਅਤੇ 25 ਬੈੱਡਾਂ ਵਾਲਾ ਹਸਪਤਾਲ ਸਥਾਪਤ ਕੀਤਾ ਹੈ, ਜਿਸ ਨੂੰ ਲੋੜ ਪੈਣ ‘ਤੇ ਸੂਬਾ ਸਰਕਾਰ ਨੂੰ ਸੌਂਪੇ ਜਾਣ ਦੀ ਪੇਸਕਸ਼ ਕੀਤੀ ਹੈ। ਇਸ ਦੇ ਨਾਲ ਹੀ ਆਈ.ਐੱਮ.ਏ. ਵੱਲੋਂ ਕਈ ਜ਼ਿਲਿਆਂ ਵਿੱਚ ਪੀਪੀਈ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਕੋਵਿਡ -19 ਦੇ ਮਰੀਜਾਂ ਦੇ ਪ੍ਰਬੰਧਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਸਿਵਲ ਹਸਪਤਾਲਾਂ ਵਿੱਚ ਜਾਂਚ ਲਈ ਐਂਬੂਲੈਂਸ ਸੇਵਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ।

ਆਈਐਮਏ ਨੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਅੱਗੇ ਕਿਹਾ ਕਿ ਐਸ.ਬੀ.ਐਸ ਨਗਰ ਅਤੇ ਮੁਹਾਲੀ ਜ਼ਿਲ੍ਹੇ ਦੇ ਡੇਰਾਬਸੀ ਵਿੱਚ ਸੂਬੇ ਦੇ ਦੋ ਹਾਟ ਸਪਾਟਾਂ ਵਿੱਚ ਸੂਬੇ ਦੀਆਂ ਟੀਮਾਂ ਵੱਲੋਂ ਸਾਰੇ ਪਿੰਡ ਅਤੇ ਆਸ ਪਾਸ ਦੇ ਇਲਾਕਿਆਂ ਦੀ ਘੇਰਾਬੰਦੀ ਕੀਤੀ ਗਈ ਅਤੇ ਪਾਜ਼ੇਟਿਵ ਮਾਮਲਿਆਂ ਦੇ ਸਾਰੇ ਸੰਪਰਕਾਂ ਦੀ ਤੁਰੰਤ ਟ੍ਰੇਸਿੰਗ ਕਰਕੇ ਜਾਂਚ ਕੀਤੀ ਗਈ।

ਮਹਾਮਾਰੀ ਦੇ ਅਸਰ ਦੇ ਵਿਸ਼ਵ ਵਿਆਪੀ ਪੈਮਾਨੇ ਦੇ ਮੱਦੇਨਜਰ ਸੂਬੇ ਵੱਲੋਂ ਸਾਂਝੇ ਹੁੰਗਾਰੇ ਨੂੰ ਦੇਖਦਿਆਂ, ਆਈ.ਐਮ.ਏ. ਨੇ ਵਿਸੇਸ ਤੌਰ ‘ਤੇ ਸਿਹਤ ਵਿਭਾਗ ਦੇ ਆਈਸੋਲੇਸ਼ਨ ਸਹੂਲਤਾਂ ਤਿਆਰ ਕਰਨ, ਗੰਭੀਰ ਮਾਮਲਿਆਂ ਦੇ ਪ੍ਰਬੰਧਨ ਲਈ ਮਨੁੱਖ ਸਕਤੀ ਦਾ ਪੁਨਰਗਠਨ ਅਤੇ ਸਮਰੱਥਾ ਨਿਰਮਾਣ ਅਤੇ ਆਈ.ਈ.ਸੀ. ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਬਾਰੇ ਸਬੰਧੀ ਜਾਗਰੂਕਤਾ ਲਈ ਵੱਡੀ ਮੁਹਿੰਮ ਤੋਂ ਇਲਾਵਾ ਜਾਗਰੂਕਤਾ ਗਤੀਵਿਧੀਆਂ ਕਰਨ ਲਈ ਵੀ ਸਲਾਘਾ ਕੀਤੀ।

ਵਿਭਾਗ ਵੱਲੋਂ ਚੁੱਕੇ ਕਦਮਾਂ ਦੀ ਸਫਲਤਾ ਐਸ.ਬੀ.ਐਸ. ਨਗਰ ਦੇ ਪਠਲਾਵਾ ਪਿੰਡ ਵਿੱਚ ਵਾਇਰਸ ਫੈਲਣ ਦੀ ਰੋਕਥਾਮ ਦੇ ਸੁਚੱਜੇ ਯਤਨਾਂ ਵਿੱਚ ਸਪੱਸ਼ਟ ਤੌਰ ‘ਤੇ ਦਿਖਾਈ ਦਿੰਦੀ ਹੈ ਜਿਥੇ ਬਹੁਤ ਘੱਟ ਸਮੇਂ ਵਿੱਚ 19 ਕੇਸ ਸਾਹਮਣੇ ਆਏ ਸਨ। ਤੁਰੰਤ ਟੈਸਟਿੰਗ ਅਤੇ ਰੋਕਥਾਮ ਦੇ ਯਤਨਾਂ ਨਾਲ ਐਸ.ਬੀ.ਐਸ. ਨਗਰ ਤੋਂ 25 ਮਾਰਚ ਤੋਂ ਬਾਅਦ ਹੁਣ ਤੱਕ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਸਾਰੇ ਮਰੀਜ਼ ਤੰਦਰੁਸਤ ਐਲਾਨੇ ਜਾ ਚੁੱਕੇ ਹਨ, ਜਦਕਿ ਸਿਰਫ ਇਕ ਮਰੀਜ਼ ਨੂੰ ਨੂੰ ਵੀ ਇੱਕ ਦਿਨ ਬਾਅਦ ਛੁੱਟੀ ਹੋਣ ਦੀ ਸੰਭਾਵਨਾ ਹੈ।

ਆਈ.ਐਮ.ਏ. ਨੇ ਪੰਜਾਬ ਨੂੰ ਆਪਣੇ ਪੂਰੇ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਾਰੇ ਸੂਬੇ ਵਿੱਚ ਨਿੱਜੀ ਹਸਪਤਾਲਾਂ ਵਿਚ ਓਪੀਡੀ ਦੀ ਸੁਵਿਧਾ ਦੇਣ ਅਤੇ ਉਹਨਾਂ ਕੋਲ ਆਉਣ ਵਾਲੇ ਮਰੀਜਾਂ ਦੇ ਪ੍ਰਬੰਧ ਨੂੰ ਯਕੀਨੀ ਬਣਾ ਕੇ ਇਹ ਸੰਸਥਾ ਆਪਣੀ ਪੂਰੀ ਸਮਰੱਥਾ ਨਾਲ ਸੂਬੇ ਦੀ ਸਹਾਇਤਾ ਕਰ ਰਹੀ ਹੈ। ਆਈ.ਐਮ.ਏ. ਪੰਜਾਬ ਨੇ ਸੂਬਾ ਸਰਕਾਰ ਨੂੰ ਇਸ ਮਹਾਮਾਰੀ ਨੂੰ ਰੋਕਣ ਲਈ ਹਰ ਤਰਾਂ ਦੇ ਸਹਿਯੋਗ ਲਈ ਵਚਨਬੱਧਤਾ ਪ੍ਰਗਟਾਈ ਹੈ।

ਜ਼ਿਕਰਯੋਗ ਹੈ ਕਿ ਆਈ.ਐੱਮ.ਏ. ਪੰਜਾਬ ਨੇ ਕੋਵਿਡ-19 ਨੂੰ ਕੰਟਰੋਲ ਕਰਨ ਲਈ ਜਨਤਕ ਅਤੇ ਨਿੱਜੀ ਖੇਤਰ ਦੀਆਂ ਸਿਹਤ ਸਹੂਲਤਾਂ ਦੀਆਂ ਤਿਆਰੀ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਸਿਹਤ ਮੰਤਰੀ, ਸਿਹਤ ਸਕੱਤਰ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਨਾਲ ਕਈ ਮੁਲਾਕਾਤਾਂ ਕੀਤੀਆਂ। ਉਹਨਾਂ 28 ਮਾਰਚ ਤੋਂ ਕੋਵਿਡ-19 ਦੇ ਕੇਂਦਰ ਪਠਲਾਵਾ (ਐਸ.ਬੀ.ਐੱਸ. ਨਗਰ) ਅਤੇ ਸਬਜੀ ਮੰਡੀ ਵਿੱਚ ਕੈਂਪ ਲਗਾਏ। ਆਈ.ਐਮ.ਏ. ਦੇ ਸਾਰੇ ਜ਼ਿਲ੍ਹਾ ਪ੍ਰਧਾਨ ਸਿਵਲ ਸਰਜਨਾਂ ਨਾਲ ਤਾਲਮੇਲ ਕਰ ਰਹੇ ਹਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION