35.1 C
Delhi
Saturday, April 20, 2024
spot_img
spot_img

ਆਂਗਨਵਾੜੀ ਵਰਕਰਾਂ ਵਿੱਚੋਂ ਸੁਪਰਵਾਈਜ਼ਰਾਂ ਦੀ ਤਰੱਕੀ ਦੀ ਪ੍ਰਕਿਰਿਆ ਸ਼ੁਰੂ

ਚੰਡੀਗੜ੍ਹ, 9 ਮਾਰਚ, 2020 –

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਦੀਆਂ ਹਦਾਇਤਾਂ ਉਤੇ ਵਿਭਾਗ ਨੇ ਆਂਗਨਵਾੜੀ ਵਰਕਰਾਂ ਵਿੱਚੋਂ ਸੁਪਰਵਾਈਜ਼ਰਾਂ ਦੀ ਤਰੱਕੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੀਆਂ ਸੂਚੀਆਂ ਵੈੱਬਸਾਈਟ ਉਤੇ ਪਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਨੇ ਕੁੱਝ ਦਿਨ ਪਹਿਲਾਂ ਇਕ ਉੱਚ ਪੱਧਰੀ ਮੀਟਿੰਗ ਵਿੱਚ ਅਧਿਕਾਰੀਆਂ ਨੂੰ ਆਂਗਨਵਾੜੀ ਵਰਕਰਾਂ ਦੀਆਂ ਸਮੱਸਿਆਵਾਂ ਤੇ ਮੁੱਦੇ ਹੱਲ ਕਰਨ ਲਈ ਆਖਿਆ ਸੀ।

ਇੱਥੇ ਜਾਰੀ ਬਿਆਨ ਵਿੱਚ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਂਗਨਵਾੜੀ ਵਰਕਰਾਂ ਵਿੱਚੋਂ ਸੁਪਰਵਾਈਜ਼ਰਾਂ ਦੀ ਤਰੱਕੀ ਕਰਨ ਦੀ ਮੰਗ ਲੰਮੇ ਸਮੇਂ ਤੋਂ ਚੱਲ ਰਹੀ ਸੀ, ਜਿਸ ਨੂੰ ਪੂਰਾ ਕਰਦਿਆਂ ਵਿਭਾਗ ਨੇ ਹੁਣ ਇਹ ਪ੍ਰਕਿਰਿਆ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ‘ਨਾਨ ਮਨਿਸਟਰੀਅਲ ਸੇਵਾ ਨਿਯਮ 2001’ ਅਨੁਸਾਰ ਕੀਤੀ ਜਾ ਰਹੀ ਇਸ ਤਰੱਕੀ ਲਈ ਯੋਗ ਪਾਏ ਗਏ ਉਮੀਦਵਾਰਾਂ ਦੀਆਂ ਸੂਚੀਆਂ ਕੈਟੇਗਰੀ ਵਾਈਜ਼ ਵਿਭਾਗ ਦੀ ਵੈੱਬਸਾਈਟ www.sswcd.punjab.gov.in ਉਤੇ ਪਾਈਆਂ ਗਈਆਂ ਹਨ। ਜੇ ਕਿਸੇ ਵਰਕਰ ਨੂੰ ਕਿਸੇ ਕੈਟੇਗਰੀ ਜਾਂ ਕੋਈ ਹੋਰ ਇਤਰਾਜ਼ ਹੈ ਜਾਂ ਕਿਸੇ ਦਾ ਨਾਂ ਸ਼ਾਮਲ ਹੋਣ ਤੋਂ ਰਹਿ ਗਿਆ ਹੈ, ਉਹ ਸਬੰਧਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕੋਲ ਆਪਣੇ ਇਤਰਾਜ਼ ਜਾਂ ਨਾਮ 13 ਮਾਰਚ 2020 ਕੋਲ ਦਰਜ ਕਰਵਾ ਸਕਦੇ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਵਿਭਾਗ ਦੀ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਤਰੱਕੀ ਦੌਰਾਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਰਥਿਕ ਤੌਰ ਉਤੇ ਪਛੜੇ ਵਰਗ ਲਈ 10 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION