34 C
Delhi
Friday, April 19, 2024
spot_img
spot_img

ਅੰਮ੍ਰਿਤਸਰ ਹਵਾਈ ਅੱਡੇ ਸਣੇ 5 ਹਵਾਈ ਅੱਡਿਆਂ ਨੂੰ ਕਿਰਾਏ ’ਤੇ ਦੇਣ ਦੀ ਤਜ਼ਵੀਜ਼ ’ਤੇ ਕੰਮ ਜਾਰੀ: ਹਰਦੀਪ ਸਿੰਘ ਪੁਰੀ

ਯੈੱਸ ਪੰਜਾਬ
ਨਵੀਂ ਦਿੱਲੀ, 3 ਅਕਤੂੁਰ, 2020:

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਸਣੇ ਦੇਸ਼ ਦੇ 5 ਹਵਾਈ ਅੱਡਿਆਂ ਨੂੰ ਕਿਰਾਏ ’ਤੇ ਦੇਣ ਦੀ ਤਜ਼ਵੀਜ਼ ਹੈ।

ਇਹ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਸ: ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਇਸ ਤਜ਼ਵੀਜ਼ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੰਮ ਕੀਤਾ ਜਾ ਰਿਹਾ ਹੈ।

ਸ: ਪੁਰੀ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਅਤੇ ਘਰੇਲੂ ਹਵਾਈ ਸੰਪਰਕ ਨੂੰ ਹੋਰ ਵਧਾਉਣ ਲਈ ਕਦਮ ਚੁੱਕੇ ਗਏ ਹਨ।

ਉਹਨਾਂ ਦੱਸਿਆ ਕਿ ਪਿਛਲੇ 2 ਸਾਲਾਂ ਵਿੱਚ, ਹਰ ਹਫ਼ਤੇ 20 ਨਵੀਂਆਂ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਅੰਮ੍ਰਿਤਸਰ ਅਤੇ ਬਰਿਮਿੰਘਮ, ਸ਼ਾਰਜਾਹ, ਸਟੈਨਸਟਡ, ਆਬੂ ਧਾਬੀ ਅਤੇ ਟੋਰਾਂਟੋ ਸ਼ਾਮਿਲ ਹਨ।

ਸ: ਪੁਰੀ ਨੇ ਇਹ ਵੀ ਦੱਸਿਆ ਕਿ 240 ਕਰੋੜ ਦੀ ਲਾਗਤ ਨਾਲ ਏਕੀਕ੍ਰਿਤ ਯਾਤਰੀ ਟਰਮੀਨਲ ਇਮਾਰਤ ਦਾ ਵਿਸਥਾਰ ਕਰਨ ਦੇ ਪ੍ਰਸਤਾਵ ਦੇ ਨਾਲ, ਹਰ ਸਾਲ 25 ਲੱਖ ਯਾਤਰੀਆਂ ਦੀ ਮੌਜੂਦਾ ਸਮਰੱਥਾ 55 ਲੱਖ ਯਾਤਰੀ ਤਕ ਵਧ ਜਾਵੇਗੀ।

ਉਹਨਾਂ ਇਹ ਵੀ ਦੱਸਿਆ ਕਿ ਐਪਰਨ, ਪਾਰਕਿੰਗ ਸਟੈਂਡ, ਟਰਮੀਨਲ ਬਿਲਡਿੰਗ ਦੇ ਨਵੀਨੀਕਰਨ ਲਈ 60 ਕਰੋੜ ਦੇ ਪ੍ਰਾਜੈਕਟਾਂ ਲਈ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਇਹ ਸਾਰੇ ਕਾਰਜ ਨਿਰਧਾਰਤ ਸਮੇਂ ਤੇ ਪੂਰੇ ਹੋ ਜਾਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION