35.1 C
Delhi
Friday, March 29, 2024
spot_img
spot_img

ਅੰਮ੍ਰਿਤਸਰ ਵਿਖੇ ਆਲਮੀ ਦਰਜੇ ਦੀ ਹਾਈ-ਟੈਕ ਮਲਟੀ ਡਿਸਟ੍ਰਿਕਟ ਵਾਟਰ ਟੈਸਟਿੰਗ ਲੈਬਾਰਟਰੀ ਕੀਤੀ ਜਾਵੇਗੀ ਸਥਾਪਤ: ਰਜ਼ੀਆ ਸੁਲਤਾਨਾ

ਚੰਡੀਗੜ੍, 29 ਜੁਲਾਈ, 2019 –

ਸੂਬੇ ਦੇ ਮਾਝਾ ਖੇਤਰ ਵਿੱਚ ਖਾਣਾ ਪਕਾਉਣ ਅਤੇ ਹੋਰ ਘਰੇਲੂ ਜ਼ਰੂਰਤਾਂ ਲਈ ਸੁਰੱਖਿਅਤ ਅਤੇ ਸਾਫ਼ ਪੀਣ ਯੋਗ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ, ਪੰਜਾਬ ਸਰਕਾਰ ‘ਭਾਭਾ ਐਟੋਮਿਕ ਰਿਸਰਚ ਸੈਂਟਰ’, ਮੁੰਬਈ ਦੇ ਤਕਨੀਕੀ ਮੁਹਾਰਤ ਹੇਠ ਅੰਮ੍ਰਿਤਸਰ ਵਿਖੇ ਵਿਸ਼ਵ ਪੱਧਰੀ ਹਾਈ-ਟੈਕ ਮਲਟੀ ਡਿਸਟ੍ਰਿਕਟ ਵਾਟਰ ਟੈਸਟ ਲੈਬਾਰਟਰੀ ਸਥਾਪਤ ਕਰਨ ਜਾ ਰਹੀ ਹੈ। ਇਹ ਟੈਸਟਿੰਗ ਲੈਬਾਰਟਰੀ ਪੀਣ ਯੋਗ ਪਾਣੀ ਵਿਚ ਆਰਸੈਨਿਕ, ਯੂਰੇਨੀਅਮ ਅਤੇ ਹੋਰ ਭਾਰੀ ਧਾਤਾਂ ਨੂੰ ਟੈਸਟ ਕਰਨ ਦੇ ਸਮਰੱਥ ਹੋਵੇਗੀ।

ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਅੱਜ ਇਥੇ ਦੱਸਿਆ ਕਿ ਇਹ ਹਾਈ-ਟੈਕ ਮਲਟੀ ਡਿਸਟ੍ਰਿਕਟ ਵਾਟਰ ਟੈਸਟਿੰਗ ਲੈਬਾਰਟਰੀ ਜ਼ਿਲ੍ਹ•ਾ ਅੰਮ੍ਰਿਤਸਰ, ਤਰਨ ਤਾਰਨ, ਪਠਾਨਕੋਟ ਵਿਚ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਨਾਲ ਨਾਲ ਮਾਝਾ ਖੇਤਰ ਦੇ ਹੋਰ ਹਿੱਸਿਆਂ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰਵਾਏਗੀ ।

ਉਹਨਾਂ ਕਿਹਾ ਕਿ ਆਰਸੈਨਿਕ, ਯੂਰੇਨੀਅਮ ਅਤੇ ਹੋਰ ਭਾਰੀ ਧਾਤਾਂ ਦੀ ਜਾਂਚ ਕਰਨ ਤੋਂ ਇਲਾਵਾ ਇਹ ਪੀਣ ਵਾਲੇ ਪਾਣੀ ਦੇ ਮੁੱਢਲੇ ਮਾਪਦੰਡਾਂ ਅਤੇ ਬੈਕਟੀਰੀਆ ਸੰਬੰਧੀ ਮਾਪਦੰਡਾਂ ਦੀ ਜਾਂਚ ਕਰਨ ਦੇ ਵੀ ਸਮਰੱਥ ਹੋਵੇਗੀ। ਉਹਨਾਂ ਅੱਗੇ ਕਿਹਾ ਕਿ ਅੰਮ੍ਰਿਤਸਰ ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਇਹ ਅਤਿ ਆਧੁਨਿਕ ਲੈਬ 8000 ਵਰਗ ਫੁੱਟ ਦੇ ਖੇਤਰ ਵਿੱਚ ਸਥਾਪਤ ਕੀਤੀ ਜਾ ਰਹੀ ਹੈ।

ਹਾਈ-ਟੈਕ ਲੈਬਾਰਟਰੀ ਵਿਚ ਲਗਾਏ ਜਾਣ ਵਾਲੇ ਅਤਿ-ਆਧੁਨਿਕ ਉਪਕਰਣਾਂ ਬਾਰੇ ਵੇਰਵੇ ਦਿੰਦੇ ਹੋਏ ਜਲ ਸਪਲਾਈ ਮੰਤਰੀ ਨੇ ਕਿਹਾ ਕਿ ਪੀ.ਪੀ.ਟੀ. (ਪਾਰਟਸ ਪਰ ਟ੍ਰਿਲਿਅਨ) ਪੱਧਰ ‘ਤੇ ਆਰਸੈਨਿਕ, ਭਾਰੀ ਧਾਤਾਂ, ਐਨਾਇਨਸ, ਕੈਟਾਇਨਸ ਦੀ ਜਾਂਚ ਲਈ ਇਸ ਲੈਬ ਵਿਚ ਇੰਡਕਟਿਵਲੀ ਕੁਪਲ ਪਲਾਜ਼ਮਾ ਮਾਸ ਸਪੈਕਟ੍ਰੋਮੀਟਰ (ਆਈ.ਸੀ.ਪੀ.-ਐਮ.ਐਸ.) ਅਤੇ ਆਇਨ ਕ੍ਰੋਮੈਟੋਗ੍ਰਾਫ ਵਰਗੇ ਉਪਕਰਣ ਵਰਤੇ ਜਾਣਗੇ।

ਇਸ ਤੋਂ ਇਲਾਵਾ ਮੁੱਢਲੇ ਮਾਪਦੰਡਾਂ ਜਿਵੇਂ ਟੋਟਲ ਡਿਸੌਲਵਡ ਸੌਲਿਡਜ਼, ਪੀ.ਐਚ., ਟਰਬੀਡਿਟੀ ਅਤੇ ਈ.ਕੌਲੀ ਅਤੇ ਟੋਟਲ ਕੋਲੀਫੌਰਮ ਵਰਗੇ ਬੈਕਟੀਰਿਓਲੌਜੀਕਲ ਮਾਪਦੰਡ ਪੀਣ ਯੋਗ ਪਾਣੀ ਦੀ ਟੈਸਟਿੰਗ ਲਈ ਵਰਤੇ ਜਾਣਗੇ। ਉਹਨਾਂ ਕਿਹਾ, “ਇਹ ਲੈਬ ਸੁਰੱਖਿਅਤ ਪੀਣ ਵਾਲੇ ਪਾਣੀ ਨੂੰ ਮੁਹੱਈਆ ਕਰਾਉਣ ਲਈ ਇਹਨਾਂ ਖੇਤਰਾਂ ਵਿੱਚ ਲਗਾਏ ਜਾ ਰਹੇ ਆਰਸੈਨਿਕ ਰਿਮੂਵਲ ਪਲਾਂਟਾਂ ਦੀ ਕਾਰਗੁਜ਼ਾਰੀ ਦੀ ਨਿਗਰਾਨੀ ਵਿੱਚ ਵੀ ਸਹਾਇਤਾ ਕਰੇਗੀ”।

ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਨਵੀਨਤਮ ਉਪਕਰਣਾਂ ਨਾਲ ਜ਼ਿਲ੍ਹ•ਾ ਸੰਗਰੂਰ, ਮੋਗਾ, ਹੁਸ਼ਿਆਰਪੁਰ ਅਤੇ ਐਸ.ਏ.ਐਸ. ਨਗਰ ਵਿੱਚ ਲਗਭਗ 4 ਹੋਰ ਮਲਟੀ ਡਿਸਟ੍ਰਿਕਟ ਲੈਬਾਰਟਰੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ ਜੋ ਬਾਕੀ ਜ਼ਿਲ੍ਹਿਆਂ ਦੀ ਪਾਣੀ ਦੀ ਮੰਗ ਨੂੰ ਵੀ ਪੂਰਾ ਕਰਨਗੀਆਂ। ਇਹਨਾਂ ਸਾਰੀਆਂ ਲੈਬਾਂ ਦੀਆਂ ਇਮਾਰਤਾਂ ਨੂੰ ਨਵੀਨਤਮ ਮਾਪਦੰਡਾਂ ਅਤੇ ਵਾਤਾਵਰਣ ਸੁਰੱਖਿਆ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ। ਇਹਨਾਂ ਲੈਬਾਂ ‘ਤੇ ਤਕਰੀਬਨ 4.50 ਕਰੋੜ ਰੁਪਏ ਦਾ ਖਰਚਾ ਆਵੇਗਾ।

ਇਹ ਜ਼ਿਕਰਯੋਗ ਹੈ ਕਿ ਇਕ ਮਲਟੀ ਡਿਸਟ੍ਰਿਕਟ ਲੈਬ ਪਹਿਲਾਂ ਹੀ ਪਟਿਆਲਾ ਵਿਖੇ ਚੱਲ ਰਹੀ ਹੈ ਅਤੇ ਇਕ ਰੀਜ਼ਨਲ ਐਡਵਾਂਸ ਵਾਟਰ ਟੈਸਟਿੰਗ ਲੈਬ ਐਸ.ਏ.ਐਸ.ਨਗਰ ਵਿਖੇ ਵੀ ਚੱਲ ਰਹੀ ਹੈ ਜਿਸ ਵਿਚ ਸਾਰੀਆਂ ਭਾਰੀ ਧਾਤਾਂ ਅਤੇ ਰੇਡੀਓ ਐਕਟਿਵ ਧਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION