23.1 C
Delhi
Wednesday, April 24, 2024
spot_img
spot_img

ਅੰਮ੍ਰਿਤਸਰ ਦੇ ਨੌਜਵਾਨ ਦਾ ਅਮਰੀਕਾ ਵਿਚ ਆਪਣੇ ਹੀ ਸਟੋਰ ’ਤੇ ਗੋਲੀਆਂ ਮਾਰ ਕੇ ਕਤਲ

Akshay Preet Singh Amritsarਯੈੱਸ ਪੰਜਾਬ
ਅੰਮ੍ਰਿਤਸਰ, 13 ਨਵੰਬਰ, 2019:
ਅੰਮ੍ਰਿਤਸਰ ਵਿਚ ਮੱਤੇਵਾਲ ਦੇ ਰਹਿਣ ਵਾਲੇ 21 ਸਾਲਾ ਨੌਜਵਾਨ ਅਕਸ਼ੇਪ੍ਰੀਤ ਸਿੰਘ ਮੋਨੂੰ ਦਾ ਮਿਸਿਸੱਪੀ ਵਿਖ਼ੇ ਆਪਣੇ ਹੀ ਸਟੋਰ ਵਿਚ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਹੈ।

ਅਕਸ਼ੇਪ੍ਰੀਤ ਸਿੰਘ ਦੇ ਪਿਤਾ ਸ: ਬਖ਼ਸ਼ੀਸ਼ ਸਿੰਘ ਦੇ ਅਮਰੀਕਾ ਵਿਚ ਤਿੰਨ ਸਟੋਰ ਹਨ ਅਤੇ ਉਨ੍ਹਾਂ ਵਿਚੋਂ ਇਕ ’ਤੇ ਅਕਸ਼ੇਪ੍ਰੀਤ ਉਸ ਵੇਲੇ ਇਕੱਲਾ ਸੀ ਜਦ ਉਸਨੇ ਇਕ ਵਿਅਕਤੀ ਨੂੰ ਸੀ.ਸੀ.ਟੀ.ਵੀ.ਰਾਹੀਂ ਆਪਣੇ ਸਟੋਰ ਵਿਚ ਚੋਰੀ ਕਰਦਿਆਂ ਵੇਖ਼ਿਆ। ਇਸੇ ਚੋਰੀ ਦੇ ਮਾਮਲੇ ’ਤੇ ਹੋਈ ਤਕਰਾਰ ਦੌਰਾਨ ਹੀ ਉਕਤ ਚੋਰੀ ਕਰਨਵਾਲੇ ਵਿਅਕਤੀ ਨੇ ਅਕਸ਼ੈਪ੍ਰੀਤ ’ਤੇ ਗੋਲੀ ਚਲਾ ਦਿੱਤੀ।

ਸਨਿਚਰਵਾਰ ਨੂੰ ਵਾਪਰੀ ਇਸ ਘਟਨਾ ਵਿਚ ਅਕਸ਼ੈਪ੍ਰੀਤ ਨੂੰ ਤਿੰਨ ਗੋਲੀਆਂ ਲੱਗੀਆਂ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਨਾਲ ਮੱਤੇਵਾਲ ਵਿਚ ਸ਼ੋਕ ਦੀ ਲਹਿਰ ਫ਼ੈਲ ਗਈ ਹੈ। ਅਕਸ਼ੈਪ੍ਰੀਤ ਅਜੇ ਕੁਆਰਾ ਸੀ ਅਤੇ ਪਰਿਵਾਰ ਉਸ ਲਈ ਯੋਗ ਵਰ ਦੀ ਭਾਲ ਵਿਚ ਸੀ।

ਅਕਸ਼ੈਪ੍ਰੀਤ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਹ ਲਗਪਗ ਤਿੰਨ ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਆਪਣੇ ਪਿਤਾ ਵੱਲੋਂ ਉੱਥੇ ਸਥਾਪਿਤ ਕੀਤੇ ਕਾਰੋਬਾਰ ਵਿਚ ਸਹਿਯੋਗ ਕਰ ਰਿਹਾ ਸੀ। ਸੰਜੋਗਵੱਸ ਅਕਸ਼ੈਪ੍ਰੀਤ ਦੇ ਵੱਡੇ ਭਰਾ ਲਵਪ੍ਰੀਤ ਦੇ ਘਰ 9 ਨਵੰਬਰ ਨੂੰ ਹੀ ਬੱਚੇ ਨੇ ਜਨਮ ਲਿਆ ਸੀ ਜਿਸ ਕਾਰਨ ਪਰਿਵਾਰ ਖੁਸ਼ੀ ਦੇ ਮਾਹੌਲ ਵਿਚ ਸੀ ਪਰ ਇਸ ਘਟਨਾ ਨੇ ਪਰਿਵਾਰ ਨੂੰ ਸੋਗ ਵੱਲ ਧੱਕ ਦਿੱਤਾ ਹੈ। ਪਤਾ ਲੱਗਾ ਹੈ ਕਿ ਪਰਿਵਾਰ ਅਜੇ ਬੱਚੇ ਦੇ ਜਨਮ ਤੋਂ ਬਾਅਦ ਹਸਪਤਾਲੋਂ ਘਰ ਵੀ ਨਹੀਂ ਸੀ ਪਰਤਿਆ ਕਿ ਉਹਨਾਂ ਨੂੰ ਇਹ ਖ਼ਬਰ ਮਿਲ ਗਈ।

ਅਕਸ਼ੈਪ੍ਰੀਤ ਦਾ ਵੱਡਾ ਭਰਾ ਲਵਪ੍ਰੀਤ ਇੱਧਰ ਹੀ ਵਿਆਹਿਆ ਹੋਇਆ ਹੈ ਅਤੇ ਉਸਦੀ ਮਾਤਾ ਅਜੇ ਆਪਣੇ ਪਿੰਡ ਵਿਚ ਹੀ ਰਹਿ ਰਹੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION