35.1 C
Delhi
Saturday, April 20, 2024
spot_img
spot_img

ਅੰਮ੍ਰਿਤਸਰ ’ਚ ਫ਼ੌਜ ਦਾ ਨਕਲੀ ਕੈਪਟਨ ਗ੍ਰਿਫ਼ਤਾਰ – ਫ਼ੌਜੀ ਅਧਿਕਾਰੀ ਨੇ ਹੀ ਕੀਤਾ ਸੀ ਪੁਲਿਸ ਨੂੰ ਸੁਚੇਤ

ਯੈੱਸ ਪੰਜਾਬ

ਅੰਮ੍ਰਿਤਸਰ, 26 ਅਗਸਤ, 2019 –

ਅੰਮ੍ਰਿਤਸਰ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਜੋ ਆਪਣੇ ਆਪ ਨੂੰ ਫ਼ੌਜ ਦਾ ਕੈਪਟਨ ਦੱਸ ਹੀ ਨਹੀਂ ਸੀ ਰਿਹਾ ਸਗੋਂ ਫ਼ੌਜੀ ਵਰਦੀ ਪਾ ਕੇ ਸ਼ਹਿਰ ਵਿਚ ਘੁੰਮ ਰਿਹਾ ਸੀ।

ਫ਼ੜੇ ਗਏ ਵਿਅਕਤੀ ਜਿਸ ਦੀ ਸ਼ਨਾਖ਼ਤ ਕਪੂਰਥਲਾ ਦੇ ਖ਼ਹਿਰਾ ਮੱਝਾ ਸਿੰਘ ਪਿੰਡ ਦੇ ਨਿਵਾਸੀ ਸੁਖਜਿੰਦਰ ਸਿੰਘ ਉਰਫ਼ ਖ਼ਹਿਰਾ ਵਜੋਂ ਹੋਈ ਹੈ ਜੋ ਹੁਣ ਬਠਾ ਐਵੀਨੀਊ, ਝਬਾਲ ਬਾਈਪਾਸ, ਤਰਨ ਤਾਰਨ ਵਿਖ਼ੇ ਰਹਿ ਰਿਹਾ ਸੀ।

ਪੁਲਿਸ ਸੂਤਰਾਂ ਅਨੁਸਾਰ ਸੁਮੇਰ ਕੌਲ ਨਾਂਅ ਦੇ ਇਕ ਫ਼ੌਜੀ ਅਧਿਕਾਰੀ ਨੇ ਹੀ ਉਕਤ ਮੁਲਜ਼ਮ ਨੂੰ ਕਾਰ ਵਿਚ ਫ਼ੌਜੀ ਵਰਦੀ ਵਿਚ ਜਾਂਦਿਆਂ ਵੇਖ਼ਿਆ ਤਾਂ ਉਨ੍ਹਾਂ ਦਾ ਮੱਥਾ ਠਣਕਿਆ ਜਿਸ ’ਤੇ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵੱਲੋਂ ‘ਅਲਰਟ’ ਜਾਰੀ ਕਰਨ ’ਤੇ ਪੁਲਿਸ ਚੌਕਸ ਹੋ ਗਈ ਅਤੇ ਥਾਣਾ ਸਿਵਲ ਲਾਈਨਜ਼ ਦੀ ਪੁਲਿਸ ਨੇ ਕਾਰ ਵਿਚ ਜਾ ਰਹੇ ਨਕਲੀ ਕਪਤਾਨ ਨੂੰ ਫ਼ੜ ਲਿਆ।

ਪਤਾ ਲੱਗਾ ਹੈ ਕਿ ਪਹਿਲਾਂ ਤਾਂ ਵਰਦੀ, ਸ਼ਨਾਖ਼ਤੀ ਕਾਰਡ ਅਤੇ ਕੁਝ ਹੋਰ ਦਸਤਾਵੇਜ਼ਾਂ ਸਹਾਰੇ ਉਕਤ ਵਿਅਕਤੀ ਨੇ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਪਰ ਲਗਾਤਾਰ ਪੁੱਛ ਗਿੱਛ ਵਿਚ ਉਹ ਟਿਕ ਨਹੀਂ ਸਕਿਆ ਅਤੇ ਉਸਨੇ ਮੰਨਿਆਂ ਕਿ ਉਸਦੇ ਪਿਤਾ ਫੌਜ ਵਿਚ ਰਹੇ ਹਨ ਅਤੇ ਉਸਨੇ ਨਕਲੀ ਸ਼ਨਾਖ਼ਤੀ ਕਾਰਡ ਅਤੇ ਦਸਤਾਵੇਜ਼ ਵੀ ਆਪ ਹੀ ਤਿਆਰ ਕੀਤੇ ਹਨ।

ਪੁਲਿਸ ਅਜੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਸੁਖਜਿੰਦਰ ਸਿੰਘ ਦਾ ਜਨੂੰਨ ਹੀ ਸੀ ਜਾਂ ਉਸਦਾ ਇਰਾਦਾ ਕੁਝ ਹੋਰ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION