37.8 C
Delhi
Thursday, April 25, 2024
spot_img
spot_img

ਅਮਿਤ ਸ਼ਾਹ ਵੱਲੋਂ ਪਾਕਿ ਦੇ ਹਿੰਦੂ ਸ਼ਰਣਾਰਥੀਆਂ ਨਾਲ ਮੁਲਾਕਾਤ, ਛੇਤੀ ਨਾਗਰਿਕਤਾ ਦੇਣ ਦਾ ਭਰੋਸਾ ਦੁਆਇਆ

ਨਵੀਂ ਦਿੱਲੀ, 4 ਜੁਲਾਈ, 2020 –

ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਪਾਕਿਸਤਾਨ ਤੋਂ ਆਏ ਹਿੰਦੂ ਸ਼ਰਣਾਰਥੀਆਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਭਰੋਸਾ ਦੁਆਇਟਾ ਕਿ ਉਹਨਾਂ ਨੂੰ ਚਿਰ ਕਾਲੀ ਵੀਜ਼ੇ ਪ੍ਰਦਾਨ ਕੀਤੇ ਜਾਣਗੇ ਤਾਂ ਕਿ ਉਹ ਇਸ ਦੇਸ਼ ਵਿਚ ਵਸ ਸਕਣ ਤੇ ਕਾਨੂੰਨ ਮੁਤਾਬਕ ਇਹਨਾਂ ਨੂੰ ਨਾਗਰਿਕਤਾ ਦੇਣ ਦੇ ਕੇਸਾਂ ਵਿਚ ਤੇਜ਼ੀ ਲਿਆਂਦੀ ਜਾਵੇਗੀ।

ਗ੍ਰਹਿ ਮੰਤਰੀ ਨੇ ਇਹ ਭਰੋਸਾ ਪਾਕਿਸਤਾਨ ਦੇ ਹਿੰਦੂਆਂ ਨੁੰ ਦੁਆਇਆ ਜਿਹਨਾਂ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਸ੍ਰੀ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਸ੍ਰੀ ਸਿਰਸਾ ਨੇ ਅਪੀਲ ਕੀਤੀ ਕਿ ਜਿਹੜੇ ਪਰਿਵਾਰ ਟੂਰਿਸਟ/ਸ਼ਰਧਾਲੂ/ਵਿਜ਼ਟਰ ਵੀਜ਼ਾ ‘ਤੇ ਭਾਰਤ ਆਏ ਹਨ ਤੇ ਭਾਰਤ ਵਿਚ ਵਸਣਾ ਚਾਹੁੰਦੇ ਹਨ, ਉਹਨਾਂ ਨੂੰ ਨਾਗਰਿਕਤਾ ਦਿੱਤੀ ਜਾਵੇ।

ਸ੍ਰੀ ਸਿਰਸਾ, ਜਿਹਨਾਂ ਨੇ ਪਾਕਿਸਤਾਨੀ ਹਿੰਦੂਆਂ ਜਿਹਨਾਂ ਨੂੰ ਧਾਰਮਿਕ ਅਤਿਆਚਾਰ ਹੋਣ ਕਾਰਨ ਪਾਕਿਸਤਾਨ ਛੱਡਣ ਲਈ ਮਜਬੂਰ ਹੋਣਾ ਪਿਆ, ਨੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਹਨਾਂ ਨੂੰ ਨਾਗਰਿਕਤਾ ਦੇਣ ਲਈ ਨਾਗਰਿਕਤਾ ਸੋਧ ਬਿੱਲ ਸਮੇਤ ਕਈ ਪਹਿਲਕਦਮੀਆਂ ਕੀਤੀਆਂ ਤੇ ਕਈ ਉਪਰਾਲੇ ਕੀਤੇ।

ਸ੍ਰੀ ਸਿਰਸਾ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਤਕਰੀਬਨ 750 ਹਿੰਦੂ ਮਜਨੂੰ ਕਾ ਟਿੱਲਾ ਗੁਰਦੁਆਰਾ ਸਾਹਿਬ ਦੇ ਉੱਤਰ ਵਿਚ ਯਮੁਨਾ ਦੇ ਕੰਢੇ ‘ਤੇ ਟੈਂਟਾਂ ਵਿਚ ਤੇ ਆਰਜ਼ੀ ਛੱਤਾਂ ਪਾ ਕੇ ਰਹਿ ਰਹੇ ਹਨ।ਇਹ ਲੋਕ ਗਵਾਂਢੀ ਮੁਲਕ ਤੋਂ ਭੱਜ ਕੇ ਆਏ ਹਨ ਤੇ ਇਥੇ ਸ਼ਰਣ ਚਾਹੁੰਦੇ ਹਨ ਜਦਕਿ ਕਈ ਹੋਰ ਨਵੀਂ ਦਿੱਲੀ ਦੇ ਬਾਹਰਵਾਰ ਰੋਹਿਣੀ ਸੈਕਟਰ 9 ਅਤੇ 11, ਆਦਰਸ਼ ਨਗਰ ਤੇ ਸਿਗਨੇਚਰ ਬ੍ਰਿਜ ਦੇ ਨੇੜੇ ਵਸੇ ਹੋਏ ਹਨ।

ਉਹਨਾਂ ਦੱਸਿਆ ਕਿ ਪਾਕਿਸਤਾਨੀ ਹਿੰਦੂ ਵਿਜ਼ਟਰ/ਟੂਰਿਸਟ/ਸ਼ਰਧਾਲੂ ਵੀਜ਼ਾ ਤੇ ਆਏ ਹਨ ਪਰ ਹਿਹਨਾਂ ਵਿਚੋਂ ਕੁਝ ਪਾਕਿਸਤਾਨ ਵਿਚ ਅਸੁਰੱਖਿਅਤ ਮਹਿਸੂਸ ਕਰਦੇ ਹਨ ਤੇ ਇਹਨਾਂ ਨੂੰ ਭਾਰਤੀ ਨਾਗਰਿਕਤਾ ਮਿਲਣ ਦੀ ਆਸ ਹੈ।

ਸ੍ਰੀ ਸਿਰਸਾ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਫਦ ਨੂੰ ਭਰੋਸਾ ਦੁਆਇਆ ਕਿ ਸਾਰੇ ਹਿੰਦੂ ਸ਼ਰਣਾਰਥੀਆਂ ਨੂੰ ਦੇਸ਼ ਦੀ ਨਾਗਰਿਕਤਾ ਪ੍ਰਦਾਨ ਕੀਤੀਜ ਾਵੇਗੀ ਤੇ ਪਰਿਵਾਰ ਦੇ ਮੁਖੀ ਨੂੰ ਇਕ ਸਰਟੀਫਿਕੇਟ ਦਿੱਤਾ ਜਾਵੇਗਾ ਜੋ ਸਾਰੇ ਪਰਿਵਾਰ ਲਈ ਵੈਲਿਡ ਹੋਵੇਗਾ।

ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਪਾਕਿਸਤਾਨ ਵਿਚ ਘੱਟ ਗਿਣਤੀਆਂ ਵੱਲੋਂ ਮਹਿਸੂਸ ਕੀਤੀ ਜਾ ਰਹੀ ਅਸੁਰੱਖਿਆ ਦੀ ਭਾਵਨਾ ‘ਤੇ ਚਰਚਾ ਕੀਤੀ ਤੇ ਉਹਨਾਂ ਵੱਲੋਂ ਦੁਆਏ ਭਰੋਸੇ ਮਗਰੋਂ ਹੀ ਇਹ ਪਰਿਵਾਰ ਆਪਣੇ ਮੁਲਕ ਛੱਡ ਕੇ ਆਏ ਹਨ। ਉਹਨਾਂ ਇਹ ਵੀ ਦੱਸਿਆ ਕਿ ਕੁਝ ਤਾਂ ਬਹੁਤ ਪੜ•ੇ ਲਿਖੇ ਹਨ ਪਰ ਪਾਕਿਸਤਾਨ ਵਿਚ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

ਉਹਨਾਂ ਕਿਹਾ ਕਿ ਹੋਰਨਾਂ ਘੰਅ ਗਿਣਤੀਆਂ ਵਾਂਗ ਇਹ ਵੀ ਆਪਣੇ ਪਰਿਵਾਰ ਮੈਂਬਰਾਂ ਖਾਸ ਤੌਰ ‘ਤੇ ਨੌਜਵਾਨ ਬੇਟੀਆਂ ਦੀ ਸੁਰੱਖਿਆ ਤੇ ਮਾਣ ਸਤਿਕਾਰ ਪ੍ਰਤੀ ਚਿੰਤਤ ਹਨ। ਉਹਨਾਂ ਦੱਸਿਆ ਕਿ ਇਹ ਵੀ ਖਤਰਾ ਸੀ ਕਿ ਇਹਨਾਂ ਲੜਕੀਆਂ ਨੂੰ ਵੀ ਅਗਵਾ ਕਰ ਕੇ ਜਬਰੀ ਮੁਸਲਮਾਨ ਬਣਾ ਕੇ ਮੁਸਲਿਮ ਲੜਕਿਆਂ ਨਾਲ ਵਿਆਹ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਗ੍ਰਹਿ ਮੰਤਰੀ ਨੂੰ ਮਿਲਾਉਣ ਦਾ ਮਕਸਦ ਇਹਨਾਂ ਦਾ ਗੁਆਚਿਆ ਵਿਸ਼ਵਾਸ ਬਹਾਲ ਕਰਾਉਣਾ ਤੇ ਇਹ ਨਿਸ਼ਚਿਤ ਕਰਨਾ ਸੀ ਕਿ ਇਹਨਾਂ ਨੂੰ ਨਵੇਂ ਐਕਟ ਤਹਿਤ ਭਾਰਤੀ ਨਾਗਰਿਕਤਾ ਦੇਣ ਲਈ ਵਿਚਾਰਿਆ ਜਾਵੇ।

ਉਹਨਾਂ ਕਿਹਾ ਕਿ ਪਾਕਿਸਤਾਨ ਵਿਚ ਹਿੰਦੂ ਤੇ ਹੋਰ ਘੱਟ ਗਿਣਤੀਆਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਘੱਟ ਗਿਣਤੀਆਂ ਦੀਆਂ ਨੌਜਵਾਨ ਕੁੜੀਆਂ ਵੀ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਕੱਟੜਵਾਦੀਆਂ ਵੱਲੋਂ ਉਹਨਾਂ ਨੂੰ ਅਗਵਾ ਨਾ ਕਰ ਲਿਆ ਜਾਵੇ ਕਿਉਂਕਿ ਪੁਲਿਸ ਤਾਂ ਮੂਕ ਦਰਸ਼ਕ ਬਣੀ ਹੁੰਦੀ ਹੈ। ਉਹਨਾਂ ਕਿਹਾ ਕਿ ਨੌਜਵਾਨ ਕੁੜੀਆਂ ਕਿਤੇ ਆ ਜਾ ਸਨਹੀਂ ਸਕਦੀਆਂ। ਉਹਨਾਂ ਕਿਹਾ ਕਿ ਹਿੰਦੂ ਤੇ ਸਿੱਖ ਲੜਕੀਆਂ ਨੂੰ ਅਗਵਾ ਕਰਨਾ ਇਕ ਆਮ ਜੇਹਾ ਵਰਤਾਰ ਹੋ ਗਿਆ ਹੈ ਤੇ ਹਰ ਕੋਈ ਪਰਿਵਾਰ ਕੱਟੜਵਾਦੀਆਂ ਖਿਲਾਫ ਪੁਲਿਸ ਕੋਲ ਸ਼ਿਕਾਇਤ ਕਰਨ ਤੋਂ ਡਰਦਾ ਹੈ।

ਉਹਨਾਂ ਕਿਹਾ ਕਿ ਇਹ ਸਹੀ ਸਮਾਂ ਹੈ ਜਦੋਂ ਦੇਸ਼ ਨੇ ਨਾਗਰਿਕਤਾ ਸੋਧ ਐਕਟ ਬਣਾਇਆ ਹੈ ਤਾਂ ਕਿ ਪਾਕਿਸਤਾਨ, ਅਫਗਾਨਿਸਤਾਨ ਤੇ ਬੰਗਲਾਦੇਸ਼ ਦੇ ਸ਼ਰਣਾਰਥੀਆਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾ ਸਕੇ। ਉਹਨਾਂ ਕਿਹਾ ਕਿ ਸਰਕਾਰ ਨੂੰ ਨਿਯਮਾਂ ਵਿਚ ਹੋਰ ਸੋਧ ਕਰ ਕੇ ਸਮਾਂ ਹੱਦ ਖਤਮ ਕਰ ਦੇਣੀ ਚਾਹੀਦੀ ਹੈ ਤਾਂ ਕਿ ਹੋਰ ਪਰਿਵਾਰ ਭਾਰਤ ਵਿਚ ਭਵਿੰਖ ਵਿਚ ਆ ਕੇ ਵਸ ਸਕਣ।

ਸ੍ਰੀ ਸਿਰਸਾ ਨੇ ਭਾਰਤ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਪਾਕਿਸਤਾਨ ਤੋਂ ਆਏ ਇਹਨਾ ਪਰਿਵਾਰਾਂ ਦੀ ਮਦਦ ਕਰਨ ਤੇ ਉਹਨਾਂ ਸੁਝਾਅ ਦਿੱਤਾ ਕਿ ਇਹਨਾਂ ਪਰਿਵਾਰਾਂ ਦੀ ਵਿੱਤੀ ਤੌਰ ‘ਤੇ ਮਦਦ ਕੀਤੀ ਜਾਵੇ ਕਿਉਂਕਿ ਇਹਨਾ ਨੇ ਪਾਕਿਸਤਾਨ ਵਿਚ ਆਪਣਾ ਸਭ ਕੁਝ ਗੁਆ ਲਿਆ ਹੈ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੈ ਪਹਿਲਾਂ ਵੀ ਇਹਨਾਂ ਪਰਿਵਾਰਾਂ ਦੀ ਭਲਾਈ ਵਾਸਤੇ ਕੰਮ ਕੀਤਾ ਹੈ ਤੇ ਭਵਿੱਖ ਵਿਚ ਵੀ ਕਰਦੇ ਰਹਿਣਗੇ ਤੇ ਇਹਨਾਂ ਦਾ ਜੀਵਨ ਸੁਰੱਖਿਅਤ ਬਣਾਉਣ ਲਈ ਕਦਮਲੋੜੀਂਦਾ ਕਦਮ ਚੁੱਕਣਗੇ। ਉਹਨਾਂ ਕਿਹਾ ਕਿ ਇਹ ਘੱਟ ਗਿਣਤੀਆਂ ਡਰ ਤੇ ਦਹਿਸ਼ਤ ਦੇ ਮਾਹੌਲ ਵਿਚ ਰਹਿ ਰਹੀਆਂ ਹਨ ਤੇ ਇਹਨਾਂ ਨੂੰ ਭਾਰਤ ਤੋਂ ਸੁਰੱਖਿਆ ਦੀ ਲੋੜ ਹੈ ਤੇ ਇਹ ਸਿਰਫ ਨਾਗਰਿਕਤਾ ਦੇ ਕੇ ਹੀ ਮਿਲ ਸਕਦੀ ਹੈ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION