24.1 C
Delhi
Thursday, April 18, 2024
spot_img
spot_img

ਅਮਰੀਕੀ ਸਾਇਕਲਿਸਟ ਵਿਲਸਨ ਦੀ ਹੱਤਿਆ ਦਾ ਮਾਮਲਾ ਪਿਆਰ ਕਹਾਣੀ ਨਾਲ ਜੁੜਿਆ, ਇਕ ਹੋਰ ਔਰਤ ਸਾਇਕਲਿਸਟ ਵਿਰੁੱਧ ਮਾਮਲਾ ਦਰਜ

ਯੈੱਸ ਪੰਜਾਬ
ਸੈਕਰਾਮੈਂਟੋ, 23 ਮਈ, 2022 (ਹੁਸਨ ਲੜੋਆ ਬੰਗਾ)
25 ਸਾਲਾ ਪੇਸ਼ਾਵਰ ਸਾਇਕਲਿਸਟ ਅਨਾ ਮੋਰੀਆਹ ਵਿਲਸਨ ਦੀ ਹੱਤਿਆ ਦਾ ਮਾਮਲਾ ਤਿਕੋਨੀ ਪਿਆਰ ਕਹਾਣੀ ਨਾਲ ਜੁੜ ਗਿਆ ਹੈ ਜਿਸ ਵਿਚ ਵਿਲਸਨ ਤੋਂ ਇਲਾਵਾ ਇਕ ਹੋਰ ਔਰਤ ਤੇ ਇਕ ਮਰਦ ਸ਼ਾਮਿਲ ਹੈ।

ਇਹ ਖੁਲਾਸਾ ਆਸਟਿਨ ਪੁਲਿਸ ਨੇ ਕਰਦਿਆਂ ਕਿਹਾ ਹੈ ਕਿ ਆਸਟਿਨ ਨਿਵਾਸੀ ਸਾਇਕਲਿਸਟ 34 ਸਾਲਾ ਔਰਤ ਕੈਟਲਿਨ ਮੈਰੀ ਆਰਮਜਸਟਰਾਂਗ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। 25 ਸਾਲਾ ਵਿਲਸਨ 11 ਮਈ ਨੂੰ ਆਸਟਿਨ (ਟੈਕਸਾਸ) ਵਿਚ ਮੈਪਲ ਐਵਨਿਊ ਵਿਚ ਸਥਿੱੇਤ ਆਪਣੇ ਘਰ ਵਿਚ ਮ੍ਰਿਤਕ ਮਿਲੀ ਸੀ।

ਉਸ ਦਿਨ ਉਹ ਸਨਫਰਾਂਸਿਸਕੋ ਤੋਂ ਉਤਰ ਪੱਛਮੀ ਵਾਕੋ ਵਿਚ ਹਿਕੋ ਵਿਖੇ ਹੋ ਰਹੀ ਸਾਈਕਲ ਦੌੜ ਵਿਚ ਸ਼ਾਮਲ ਹੋਣ ਲਈ ਆਸਟਿਨ ਆਈ ਸੀ। ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੂੰ ਇਕ ਵੀਡੀਓ ਮਿਲੀ ਹੈ ਜਿਸ ਵਿਚ ਆਰਮਜਸਟਰਾਂਗ ਇਕ ਵਾਹਣ ਵਿਚ ਸਵਾਰ ਹੋ ਕੇ ਵਿਲਸਨ ਦੇ ਘਰ ਵੱਲ ਜਾ ਰਹੀ ਨਜਰ ਆ ਰਹੀ ਹੈ। ਵਿਲਸਨ ਇਕ ਮਿੰਟ ਪਹਿਲਾਂ ਹੀ ਆਰਮਜਸਟਰਾਂਗ ਦੇ ਦੋਸਤ ਮਰਦ ਸਾਇਕਲਿਸਟ ਕੋਲਿਨ ਸਟਰਿਕਲੈਂਡ ਨਾਲ ਤੈਰਾਕੀ ਕਰਕੇ ਮੁੜੀ ਸੀ।

ਪੁਲਿਸ ਅਨੁਸਾਰ ਇਹ ਪਿਆਰ ਕਹਾਣੀ ਪਿਛਲੇ ਸਾਲ ਅਕਤੂਬਰ ਤੋਂ ਸ਼ੁਰੂ ਹੋਈ ਜਦੋਂ ਆਰਮਜਸਟਰਾਂਗ ਤੇ ਸਟਰਿਕਲੈਂਡ ਵਿਚਾਲੇ ਹੋਏ ਮੰਨਮਟਾਵ ਦੌਰਾਨ ਸਟਰਿਕਲੈਂਡ , ਵਿਲਸਨ ਦੇ ਨੇੜੇ ਆ ਗਿਆ ਸੀ ਜਿਸ ਤੋਂ ਆਰਮਜਸਟਰਾਂਗ ਖਿੱਝ ਗਈ ਸੀ। ਇਕ ਮੁਖਬਰ ਨੇ ਪੁਲਿਸ ਨੂੰ ਦੱਸਿਆ ਕਿ ਆਰਮਜਸਟਰਾਂਗ ਨੂੰ ਸਟਰਿਕਲੈਂਡ ਤੇ ਵਿਲਸਨ ਵਿਚਾਲੇ ਸਬੰਧਾਂ ਦਾ ਇਸ ਸਾਲ ਜਨਵਰੀ ਵਿਚ ਪਤਾ ਲੱਗਾ ਸੀ। ਮੁੱਖਬਰ ਅਨੁਸਾਰ ਆਰਮਜਸਟਰਾਂਗ ਨੇ ਉਸ ਨੂੰ ਦੱਸਿਆ ਸੀ ਕਿ ਉਹ ਵਿਲਸਨ ਨੂੰ ਮਾਰ ਦੇਵੇਗੀ।

ਪੁਲਿਸ ਨੇ ਆਰਮਜਸਟਰਾਂਗ ਦੀ 9 ਐਮ ਐਮ ਹੈਂਡਗੰਨ ਬਰਾਮਦ ਕਰ ਲਈ ਹੈ ਜਿਸ ਨੂੰ ਵਿਲਸਨ ਦੀ ਹੱਤਿਆ ਲਈ ਵਰਤਿਆ ਗਿਆ ਸੀ। ਪੁਲਿਸ ਅਨੁਸਾਰ ਇਹ ਇਕ ਵੱਡਾ ਸਬੂਤ ਹੈ। ਫਿਲਹਾਲ ਆਰਮਜਸਟਰਾਂਗ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ ਤੇ ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ। ਯੂ ਐਸ ਮਾਰਸ਼ਲ ਲੋਨ ਸਟਾਰ ਨੇ ਆਰਮਜਸਟਰਾਂਗ ਦੀ ਗ੍ਰਿਫਤਾਰੀ ਲਈ ਆਮ ਲੋਕਾਂ ਨੂੰ ਮੱਦਦ ਕਰਨ ਦੀ ਅਪੀਲੀ ਕੀਤੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION