35.1 C
Delhi
Thursday, March 28, 2024
spot_img
spot_img

ਅਮਰਿੰਦਰ ਨੇ ਸਿੱਖਾਂ ਦੀ ਪਿੱਠ ‘ਚ ਫਿਰ ਮਾਰਿਆ ਛੁਰਾ, ਸਿਟੀਜ਼ਨਸ਼ਿਪ ਬਿੱਲ ਦਾ ਵਿਰੋਧ ਕਰ ਕੇ ਸਾਬਤ ਕੀਤਾ ਕਿ ਉਹ ਅਸਲ ਕਾਂਗਰਸੀ: ਸਿਰਸਾ

ਨਵੀਂ ਦਿੱਲੀ, 12 ਦਸੰਬਰ, 2019:

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਟੀਜ਼ਨਸ਼ਿਪ ਬਿੱਲ ਪੰਜਾਬ ‘ਚ ਲਾਗੂ ਨਾ ਕਰਨ ਦੇ ਕੀਤੇ ਐਲਾਨ ‘ਤੇ ਤਿੱਖਾ ਪ੍ਰਤੀਕਰਮ ਦਿੱਤਾ ਅਤੇ ਆਖਿਆ ਕਿ ਇਕ ਵਾਰ ਫਿਰ ਉਹਨਾਂ ਨੇ ਸਿੱਖਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਤੇ ਸਾਬਤ ਕੀਤਾ ਹੈ ਕਿ ਉਹ ਅਸਲ ਕਾਂਗਰਸੀ ਹਨ।

ਇਥੇ ਜਾਰੀ ਕੇਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਈ ਸਾਲਾਂ ਤੋਂ ਅਫਗਾਨਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਤੋਂ ਭਾਰਤ ਆਏ ਸਿੱਖ ਪਰਿਵਾਰ, ਜੋ ਭਾਰਤੀ ਨਾਗਰਿਕਤਾ ਦੀ ਉਡੀਕ ਕਰ ਰਹੇ ਸਨ, ਨੂੰ ਆਸ ਜਗੀ ਸੀ ਕਿ ਆਖਿਰਕਾਰ ਉਹਨਾਂ ਨੂੰ ਉਹ ਨਾਗਰਿਕਤਾ ਹੁਣ ਮਿਲ ਜਾਵੇਗੀ ਜੋ ਸਮੇਂ ਦੀਆਂ ਕਾਂਗਰਸੀ ਸਰਕਾਰਾਂ ਨੇ ਉਹਨਾਂ ਨੂੰ ਨਹੀਂ ਦਿੱਤੀ।

ਸ੍ਰੀ ਸਿਰਸਾ ਨੇ ਕਿਹਾ ਕਿ ਭਾਵੇਂ ਗਾਂਧੀ ਪਰਿਵਾਰ ਸਿੱਖਾਂ ਦਾ ਹਤਿਆਰਾ ਹੈ ਪਰ ਸਿੱਖਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਆਸ ਸੀ ਕਿ ਇਕ ਸਿੱਖ ਹੋਣ ਦੇ ਨਾਅਤੇ ਉਹ ਗਾਂਧੀ ਪਰਿਵਾਰ ਦੇ ਰਾਹ ਨਹੀਂ ਜਾਣਗੇ ਅਤੇ ਉਹਨਾਂ ਪਰਿਵਾਰਾਂ ਨੂੰ ਰਾਹਤ ਦੇਣਗੇ ਜੋ ਭਾਰਤ ਵਿਚ ਆਪਣੇ ਜੀਵਨ ਵਿਚ ਹਾਲਤ ਸੁਧਾਰਨ ਦੀ ਆਸ ਵਿਚ ਆਏ ਹਨ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਐਲਾਨ ਤੋਂ ਦੁੱਖ ਪੁੱਜਾ ਹੈ ਕਿਉਂਕਿ ਸਿੱਖ ਭਾਈਚਾਰੇ ਨੂੰ ਇਸ ਸਿਟੀਜ਼ਨਸ਼ਿਪ ਬਿੱਲ ਦਾ ਸਭ ਤੋਂ ਵੱਧ ਲਾਭ ਹੋਣਾ ਸੀ ਪਰ ਉਹਨਾਂ ਦੇ ਐਲਾਨ ਨੇ ਉਹਨਾਂ ਸਿੱਖ ਪਰਿਵਾਰਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ ਜੋ ਇਸ ਇਸ ਆਸ ਵਿਚ ਭਾਰਤ ਆਏ ਸਨ ਕਿ ਭਾਰਤ ਵਿਚ ਘੱਟ ਗਿਣਤੀਆਂ ਸੁਰੱਖਿਅਤ ਹਨ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਥੇ ਗਾਂਧੀ ਪਰਿਵਾਰ ਦੇ ਕੁਝ ਵਫਾਦਾਰ ਵੀ ਰਹਿੰੇਦ ਹਨ ਜੋ ਗਾਂਧੀ ਪਰਿਵਾਰ ਦੇ ਹੁਕਮਾਂ ‘ਤੇ ਸਿੱਖਾਂ ਲਈ ਕਿਸੇ ਵੀ ਰਾਹਤ ਦਾ ਵਿਰੋਧ ਕਰਨ ਲਈ ਪੱਬਾਂ ਭਾਰ ਰਹਿੰਦੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION