37.8 C
Delhi
Thursday, April 25, 2024
spot_img
spot_img

ਅਮਨ ਸੂਦ ਸਰਵਸੰਮਤੀ ਨਾਲ ਪਟਿਆਲਾ ਮੀਡੀਆ ਕਲੱਬ ਦੇ ਨਵੇਂ ਪ੍ਰਧਾਨ ਬਣੇ

ਯੈੱਸ ਪੰਜਾਬ
ਪਟਿਆਲਾ, 27 ਦਸੰਬਰ, 2020
ਅਮਨ ਸੂਦ ਨੂੰ ਅੱਜ ਸਰਬਸੰਮਤੀ ਨਾਲ ਪਟਿਆਲਾ ਮੀਡੀਆ ਕਲੱਬ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ।

ਚੋਣ ਨਤੀਜਿਆਂ ਦਾ ਐਲਾਨ ਕਰਦਿਆਂ ਰਿਟਰਨਿੰਗ ਅਫਸਰ ਸੁਰਜੀਤ ਸਿੰਘ ਦੁਖੀ, ਸਹਾਇਕ ਰਿਟਰਨਿੰਗ ਅਫਸਰ ਕੁਲਜੀਤ ਸਿੰਘ ਤੇ ਸੁਰਜੀਤ ਸਿੰਘ ਸੈਣੀ ਨੇ ਦੱਸਿਆ ਕਿ ਅਮਨ ਸੂਦ ਨੂੰ ਬਿਨਾਂ ਮੁਕਾਬਲਾ ਯਾਨੀ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ ਜਦਕਿ ਬਾਕੀ ਦੀ ਸਾਰੀ ਟੀਮ ਵੀ ਬਿਨਾਂ ਮੁਕਾਬਲਾ ਹੀ ਚੁਣੀ ਗਈ ਹੈ।

ਉਹਨਾਂ ਦੱਸਿਆ ਕਿ ਪਰਮੀਤ ਸਿੰਘ ਨੂੰ ਸਕੱਤਰ ਜਨਰਲ, ਨਵਦੀਪ ਢੀਂਗਰਾ ਨੂੰ ਖ਼ਜ਼ਾਨਚੀ, ਪ੍ਰੇਮ ਵਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਖੁਸ਼ਵੀਰ ਸਿੰਘ ਤੂਰ ਨੂੰ ਸਕੱਤਰ, ਯੋਗੇਸ਼ ਧੀਰ ਤੇ ਪਰਗਟ ਸਿੰਘ ਨੂੰ ਮੀਤ ਪ੍ਰਧਾਨ, ਚਿਰੰਜੀਵ ਜੋਸ਼ੀ ਨੂੰ ਜੁਆਇੰਟ ਸਕੱਤਰ, ਵਰੁਣ ਸੈਣੀ ਨੁੰ ਜੁਆਇੰਟ ਸਕੱਤਰ, ਪਰਮਜੀਤ ਸਿੰਘ ਪਰਵਾਨਾ ਨੂੰ ਜੁਆਇੰਟ ਸਕੱਤਰ ਅਤੇ ਕਰਮ ਪ੍ਰਕਾਸ਼ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ।

ਇਸ ਮੌਕੇ ਕਲੱਬ ਮੈਂਬਰਾਂ ਨੇ ਅਮਨ ਸੂਦ ਦਾ ਮੂੰਹ ਮੂੰਠਾ ਕਰਵਾ ਕੇ ਮੁਬਾਰਕਾਂ ਦਿੱਤੀਆਂ ਤੇ ਆਪਸ ਵਿਚ ਸਭ ਨੇ ਸਾਰੀ ਟੀਮ ਬਿਨਾਂ ਮੁਕਾਬਲਾ ਚੁਣੇ ਜਾਣ ਦੀਆਂ ਵਧਾਈਆਂ ਦਿੱਤੀਆਂ। ਸਾਰੇ ਚੁਣੇ ਗਏ ਅਹੁਦੇਦਾਰਾਂ ਨੁੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ।

ਅਮਨ ਸੂਦ ਨੇ ਇਸ ਮੌਕੇ ਕਿਹਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਸਰਬੱਤ ਦਾ ਭਲਾ ਉਹਨਾਂ ਦਾ ਮੰਤਵ ਹੋਵੇਗਾ। ਇਸ ਮੌਕੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਭੰਗੂ ਨੇ ਸਹਿਯੋਗ ਦੇਣ ਲਈ ਰਿਟਰਨਿੰਗ ਅਫਸਰ ਤੇ ਸਹਾਇਕ ਰਿਟਰਨਿੰਗ ਅਫਸਰਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ, ਅਰਵਿੰਦ ਸ੍ਰੀਵਾਸਤਵ, ਗੁਰਵਿੰਦਰ ਸਿੰਘ, ਗੁਲਸ਼ਨ ਸ਼ਰਮਾ, ਹਰਿੰਦਰ ਸ਼ਾਰਦਾ, ਰਵਨੀਤ ਸਿੰਘ, ਅਜੈ ਸ਼ਰਮਾ, ਜਗਤਾਰ ਸਿੰਘ, ਕੁਲਵੀਰ ਧਾਲੀਵਾਲ, ਹਰਜੀਤ ਨਿੱਝਰ, ਅਮਰਬੀਰ ਵਾਲੀਆ, ਰਾਮ ਸਰੂਪ ਪੰਜੌਲਾ, ਨਰਿੰਦਰ ਚੌਹਾਨ ਤੇ ਹੋਰ ਪਤਵੰਤੇ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION