31.1 C
Delhi
Saturday, April 20, 2024
spot_img
spot_img

ਅਮਨਜੋਤ ਨੇ ਭਾਜਪਾ ’ਚ ਸ਼ਾਮਲ ਹੋ ਕੇ ਰਾਮੂਵਾਲੀਆ ਖ਼ਾਨਦਾਨ, ਪੰਜਾਬ ਅਤੇ ਸਿੱਖਾਂ ਨਾਲ ਗੱਦਾਰੀ ਕੀਤੀ: ਬਲਵੰਤ ਸਿੰਘ ਰਾਮੂਵਾਲੀਆ

ਯੈੱਸ ਪੰਜਾਬ
ਰਾਮੂਵਾਲੀਆ, 2 ਅਗਸਤ, 2021:
ਸਾਬਕਾ ਕੇਂਦਰੀ ਮੰਤਰੀ, ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਅਤੇ ਲੋਕ ਭਲਾਈ ਪਾਰਟੀ ਦੇ ਸਾਬਕਾ ਪ੍ਰਧਾਨ ਸ: ਬਲਵੰਤ ਸਿੰਘ ਰਾਮੂਵਾਲੀਆ ਨੇ ਉਨ੍ਹਾਂ ਦੀ ਬੇਟੀ ਅਮਨਜੋਤ ਕੌਰ ਰਾਮੂਵਾਲੀਆ ਵੱਲੋਂ ਸੋਮਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਜਾਣ ਦੇ ਅਮਲ ’ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਹੈ ਕਿ ਅਮਨਜੋਤ ਨੇ ਰਾਮੂਵਾਲੀਆ ਖ਼ਾਨਦਾਨ, ਪੰਜਾਬ ਅਤੇ ਸਿੱਖਾਂ ਨਾਲ ਗੱਦਾਰੀ ਕੀਤੀ ਹੈ।

ਯੈੱਸ ਪੰਜਾਬ ਨਾਲ ਗੱਲਬਾਤ ਕਰਦਿਆਂ ਸ: ਰਾਮੂਵਾਲੀਆ ਨੇ ਕਿਹਾ ਕਿ ਅਮਨਜੋਤ ਰਾਮੂਵਾਲੀਆ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਨਾ ਤਾਂ ਉਨ੍ਹਾਂ ਦੀ ਕੋਈ ਸਹਿਮਤੀ ਹੈ ਅਤੇ ਨਾ ਹੀ ਮਨਜ਼ੂਰੀ।

ਉਹਨਾਂ ਕਿਹਾ ਕਿ ਉਹ ਤਾਂ ਆਪਣੇ ਪਿੰਡ ਰਾਮੂਵਾਲੀਏ ਬੈਠੇ ਹਨ ਜਦ ਉਨ੍ਹਾਂ ਨੂੰ ਇਹ ਪਤਾ ਲੱਗਦਾ ਹੈ ਕਿ ਅਮਨਜੋਤ ਕੌਰ ਭਾਜਪਾ ਵਿੱਚ ਸ਼ਾਮਲ ਹੋ ਗਈ ਹੈ।

ਦੁਖ਼ੀ ਅਤੇ ਭਰੇ ਮਨ ਨਾਲ ਬੋਲਦੇ ਹੋਏ ਸ: ਰਾਮੂਵਾਲੀਆ ਨੇ ਕਿਹਾ ਕਿ ਅਮਨਜੋਤ ਨੇ ਆਪਣੇ ਦਾਦੇ ਆਪਣੇ ਨਾਨੇ ਦੀ ਵਿਚਾਰਧਾਰਾ ਦੇ ਉਲਟ ਜਾਂਦਿਆਂ ਜੋ ਕਾਰਵਾਈ ਕੀਤੀ ਹੈ, ਉਹ ਉਸਨੂੰ ਮੁੱਢੋਂ ਰੱਦ ਕਰਦੇ ਹਨ। ਉਹਨਾਂ ਕਿਹਾ ਕਿ ਇਹ ਅਮਨਜੋਤ ਦਾ ਆਪਣਾ ਫ਼ੈਸਲਾ ਹੈ ਅਤੇ ਉਹ ਹੀ ਇਸ ਲਈ ਜ਼ਿੰਮੇਵਾਰ ਹੈ।

ਸਪਸ਼ਟ ਸ਼ਬਦਾਂ ਵਿੱਚ ਇਸ ਫ਼ੈਸਲੇ ਤੋਂ ਆਪਣੇ ਆਪ ਨੂੰ ‘ਨਾਰਾਜ਼ ਅਤੇ ਨਿਰਾਸ਼’ ਦੱਸਦੇ ਹੋਏ ਸ: ਰਾਮੂਵਾਲੀਆ ਨੇ ਕਿਹਾ ਕਿ ਅਮਨਜੋਤ ਦੀ ਆਪਣੀ ਹਸਤੀ ਕੀ ਹੈ। ਉਹਨਾਂ ਕਿਹਾ ਕਿ ਉਸਦਾ ਤਾਂ ਨਾਂਅ ਹੀ ਸਕੂਲ ਸਮੇਂ ਤੋਂ ਅਮਨਜੋਤ ਕੌਰ ਗਿੱਲ ਰਿਹਾ ਹੈ ਅਤੇ ਰਾਜਨੀਤੀ ਵਿੱਚ ਆ ਕੇ ਉਹ ਰਾਮੂਵਾਲੀਆ ਹੋ ਗਈ।

ਸ:ਰਾਮੂਵਾਲੀਆ ਨੇ ਕਿਹਾ ਕਿ ਉਹ ਤਾਂ ਉਹ ਵਿਅਕਤੀ ਹਨ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਬੰਗਾਲ ਦੀ ਚੋਣ ਤਾਂ ਇਕ ਮਹਾਂਭਾਰਤ ਸੀ ਉੱਤਰ ਪ੍ਰਦੇਸ਼ ਦੀ ਚੋਣ ਭਾਜਪਾ ਲਈ 15 ਮਹਾਂਭਾਰਤਾਂ ਦੇ ਬਰਾਬਰ ਹੋਵੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION