37.8 C
Delhi
Thursday, April 25, 2024
spot_img
spot_img

ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਵੱਲੋਂ ਕਸ਼ਮੀਰੀ ਲੋਕਾਂ ਦੇ ਹੱਕ ’ਚ ਖੜ੍ਹਨ ਦਾ ਸੱਦਾ

ਯੈੱਸ ਪੰਜਾਬ

ਜਲੰਧਰ, 5 ਅਗਸਤ, 2019 –

ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ ਦੇ ਕਨਵੀਨਰ ਡਾ. ਪਰਮਿੰਦਰ ਅਤੇ ਯਸ਼ਪਾਲ ਨੇ ਫਰੰਟ ਦੀ ਹੰਗਾਮੀ ਮੀਟਿੰਗ ਉਪਰੰਤ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ 1947 ਤੋਂ ਲੈ ਕੇ ਕਸ਼ਮੀਰੀ ਲੋਕਾਂ ਦੇ ਸੀਨੇ ਚੁਭਦੇ ਕੰਡੇ ਦਾ ਜ਼ਖ਼ਮ ਹੁਣ ਜਦੋਂ ਧਾਰਾ 370 ਖਤਮ ਕਰਨ, ਕਸ਼ਮੀਰ ਦੇ ਟੋਟੇ ਕਰਕੇ, ਫੌਜਾਂ ਦੀ ਹੋਰ ਨਫ਼ਰੀ ਵਧਾਕੇ ਅਤੇ ਹਰ ਤਰ੍ਹਾਂ ਦੀ ਜਮਹੂਰੀ ਆਵਾਜ਼ ਦੇ ਗਲ ਗੂਠਾ ਦੇ ਕੇ ਕਸ਼ਮੀਰੀਆਂ ਨੂੰ ਬੇਗਾਨਗ਼ੀ ਦੇ ਤੰਦੂਰ ’ਚ ਸੁੱਟ ਦਿੱਤਾ ਹੈ ਇਸ ਨਾਲ ਕੇਂਦਰ ਦੀ ਭਾਜਪਾ ਹਕੂਮਤ ਨੂੰ ਹੋਰ ਵਧੇਰੇ ਵਿਆਪਕ ਅਤੇ ਤੇਜ਼ ਅਗਨ-ਝੱਖੜ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

ਜਮਹੂਰੀ ਫਰੰਟ ਪੰਜਾਬ ਦੇ ਸੂਬਾਈ ਆਗੂਆਂ ਨੇ ਸਮੂਹ ਜਮਹੂਰੀਅਤ, ਇਨਸਾਫ਼ਪਸੰਦ, ਲੋਕ-ਪੱਖੀ ਇਨਕਲਾਬੀ ਸ਼ਕਤੀਆਂ ਅਤੇ ਵਿਸ਼ੇਸ਼ ਕਰਕੇ ਬੁੱਧੀਜੀਵੀ ਵਰਗ ਨੂੰ ਅਪੀਲ ਕੀਤੀ ਹੈ ਕਿ ਉਹ ਨਿਕਟ ਭਵਿੱਖ ਵਿਚ ਫਰੰਟ ਦੇ ਆਉਣ ਵਾਲੇ ਸੱਦੇ ’ਚ ਸ਼ਮੂਲੀਅਤ ਲਈ ਵੀ ਤਿਆਰ ਰਹਿਣ ਅਤੇ ਸਭਨਾਂ ਜਮਹੂਰੀ ਲੋਕ-ਹਿੱਸਿਆਂ ਦੀ ਆਵਾਜ਼ ਸੰਗ ਆਵਾਜ਼ ਮਿਲਾਉਣ ਲਈ ਵੀ ਅੱਗੇ ਆਉਣ।

ਫਰੰਟ ਨੇ ਧਾਰਾ 370 ਬਹਾਲ ਕਰਨ, ਕਸ਼ਮੀਰ ’ਚੋਂ ਫੌਜਾਂ ਕੱਢਣ, ਸਾਰੇ ਜਮਹੂਰੀ ਹੱਕਾਂ ਦੀ ਬਹਾਲੀ ਕਰਨ ਅਤੇ ਧੱਕੜ ਫੈਸਲੇ ਵਾਪਸ ਲੈਣ ਦੀ ਮੰਗ ਕੀਤੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION