25.6 C
Delhi
Saturday, April 20, 2024
spot_img
spot_img

ਅਨੋਖੀ ਪਹਿਲ: ਸੁਲਤਾਨਪੁਰ ਲੋਧੀ ਪੁੱਜੀਆਂ ਸੰਗਤਾਂ ਲੈ ਸਕਦੀਆਂ ਹਨ ਦਿਹਾੜੀ ਲਈ ਮੁਫ਼ਤ ਸਾਈਕਲ

ਚੰਡੀਗੜ੍ਹ/ਸੁਲਤਾਨਪੁਰ ਲੋਧੀ (ਕਪੂਰਥਲਾ) 7 ਨਵੰਬਰ, 2019 –

ਬਾਬਾ ਨਾਨਕ ਦੀ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿੱਚ ਸੰਗਤਾਂ ਦੇ ਲਈ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਇੱਕ ਅਨੋਖੀ ਪਹਿਲ ਕੀਤੀ ਗਈ ਹੈ ਦੂਰਦੁਰਾਡੇ ਤੋਂ ਆਉਣ ਜਾਣ ਵਾਲੇ ਲੋਕ ਪਵਿੱਤਰ ਧਾਰਮਿਕ ਸਥਾਨਾਂ ਤੇ ਪਹੁੰਚਣ ਲਈ ਸੁਲਤਾਨਪੁਰ ਲੋਧੀ ਵਿੱਚ ਸਥਾਪਿਤ ਕੀਤੇ ਗਏ ਚਾਰ ਸਾਈਕਲ ਸਟੈਂਡਾਂ ਤੇ ਸਿਰਫ ਆਪਣਾ ਪਹਿਚਾਣ ਪੱਤਰ ਦਿਖਾ ਕੇ ਦਿਨਭਰ ਦੇ ਲਈ ਮੁਫਤ ਵਿੱਚ ਸਾਈਕਲ ਲੈ ਸਕਦੇ ਹਨ

ਸਾਰਾ ਦਿਨ ਫਰੀ ਸੇਵਾ ਤੋਂ ਬਾਅਦ ਸ਼ਾਮ ਨੂੰ ਸਾਈਕਲ ਸਟੈਂਡ ਤੇ ਇਹ ਸਾਈਕਲ ਵਾਪਸ ਜਮ੍ਹਾ ਕਰਵਾਇਆ ਜਾਂਦਾ ਸੁਲਤਾਨਪੁਰ ਲੋਧੀ ਵਿੱਚ ਇਸ ਤਰ੍ਹਾਂ ਦੇ 4 ਸਾਈਕਲ ਸਟੈਂਡ ਸਥਾਪਿਤ ਕੀਤੀ ਗਏ ਹਨ. ਪਹਿਲਾ ਸਾਈਕਲ ਸਟੈਂਡ ਨਗਰ ਕੌਂਸਲ ਦਫਤਰ ਦੇ ਬਾਹਰ, ਦੂਸਰਾ ਬੱਸ ਸਟੈਂਡ, ਤੀਸਰਾ ਗੁਰਦੁਆਰਾ ਬੇਰ ਸਾਹਿਬ ਅਤੇ ਚੌਥਾ ਗੁਰਦੁਆਰਾ ਸ੍ਰੀ. ਹੱਟ ਸਾਹਿਬ ਦੇ ਨਜ਼ਦੀਕ ਸਥਾਪਿਤ ਕੀਤਾ ਗਿਆ ਹੈ

ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਹੀਰੋ ਕੰਪਨੀ ਦੇ ਸੁਪਰਵਾਈਜ਼ਰ ਰਿਸ਼ਬ ਨੇ ਦੱਸਿਆ ਕਿ ਹਰੇਕ ਸਾਈਕਲ ਸਟੈਂਡ ਤੇ ਸੰਗਤ ਦੇ ਲਈ 2525 ਸਾਈਕਲ ਉਪਲੱਬਧ ਹਨ ਇੱਥੇ ਕੋਈ ਵੀ ਵਿਅਕਤੀ ਆਪਣਾ ਪਹਿਚਾਣ ਪੱਤਰ ਦਿਖਾ ਕੇ ਸਾਈਕਲ ਦਿਨਭਰ ਦੇ ਲਈ ਲੈ ਸਕਦਾ ਹੈ

ਸਬੰਧਿਤ ਵਿਅਕਤੀ ਦਾ ਆਈ. ਕਾਰਡ ਅਸੀਂ ਜਮ੍ਹਾ ਕਰ ਲੈਂਦੇ ਹਾਂ ਅਤੇ ਸਾਈਕਲ ਵਾਪਸ ਦੇਣ ਤੇ ਆਈ. ਕਾਰਡ ਵਾਪਸ ਦਿੱਤਾ ਜਾਂਦਾ ਹੈ ਉਨ੍ਹਾਂ ਕਿਹਾ ਕਿ ਜੋ ਲੋਕ ਪੂਰੇ ਸ਼ਹਿਰ ਦਾ ਚੱਕਰ ਲਗਾਉਣਾ ਚਾਹੁੰਦੇ ਹਨ ਅਤੇ ਭੀੜ ਭੜੱਕੇ ਦੇ ਚੱਲਦੇ ਆਪਣੀ ਕਾਰ ਆਦਿ ਨਹੀਂ ਲਿਆ ਸਕਦੇ, ਉਨ੍ਹਾਂ ਵੱਲੋ ਸਾਈਕਲ ਕਾਫੀ ਲਿਜਾਇਆ ਜਾ ਰਿਹਾ

ਉਨ੍ਹਾਂ ਦੱਸਆ ਕਿ 31 ਅਕਤੂਬਰ ਨੂੰ ਇਹ ਸਾਈਕਲ ਸਟੈਂਡ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਹੁਣ ਤੱਕ 1500 ਤੋਂ ਜ਼ਿਆਦਾ ਸੰਗਤ ਸਾਈਕਲ ਦਾ ਫਾਇਦਾ ਲੈ ਚੁੱਕੀ ਹੈ ਰੋਜ਼ਾਨਾ 200 ਤੋਂ ਜ਼ਿਆਦਾ ਸੰਗਤ ਸਾਈਕਲ ਲੈ ਰਹੀ ਹੈ ਕੁੱਝ ਲੋਕ ਅੱਧੇ ਘੰਟੇ ਦੇ ਲਈ ਸਾਈਕਲ ਲੈ ਜਾਂਦੇ ਹਨ ਤੇ ਕੁਝ ਦਿਨਭਰ ਸਾਈਕਲ ਆਪਣੇ ਪਾਸ ਰਖਦੇ ਹਨ ਉਨ੍ਹਾਂ ਦੱਸਿਆ ਕਿ ਫਿਲਹਾਲ ਗੁਰਪੁਰਬ ਤੱਕ ਇਹ ਸੇਵਾ ਜਾਰੀ ਰੱਖੀ ਜਾਵੇਗੀ, ਬਾਅਦ ਵਿੱਚ ਜ਼ਰੂਰਤ ਪੈਣ ਤੇ ਇਸ ਨੁੰ ਅੱਗੇ ਵੀ ਵਧਾਇਆ ਜਾ ਸਕਦਾ ਹੈ

ਰਿਸ਼ਬ ਨੇ ਦੱਸਿਆ ਕਿ ਇਸ ਸੇਵਾ ਨੂੰ ਲੈ ਕੇ ਕਾਫੀ ਉਤਸੁਕਤਾ ਹੈ ਅਤੇ ਲੋਕ ਵੱਡੀ ਤਾਦਾਦ ਵਿੱਚ ਸਾਡੇ ਸਾਈਕਲ ਸਟੈਂਡ ਤੇ ਸਾਈਕਲ ਦੇ ਲਈ ਪਹੁੰਚ ਰਹੇ ਹਨ

ਸਾਈਕਲ ਸਟੈਂਡ ਤੇ ਆਏ ਜਲੰਧਰ ਦੇ ਅਵਤਾਰ ਸਿੰਘ ਨਗਰ ਦੇ ਰਹਿਣ ਵਾਲੇ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਗੁਰੂਘਰ ਵਿੱਚ ਸ਼ੀਸ਼ ਨਿਵਾਉਣ ਆਏ ਹਨ ਲੇਕਿਨ ਹੁਣ ਉਨ੍ਹਾਂ ਨੇ ਇੱਥੇ ਸਥਿਤ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬ ਘੁੰਮਣ ਦਾ ਮਨ ਬਣਾਇਆ ਹੈ ਇਸ ਲਈ ਉਹ ਸਾਈਕਲ ਲੈ ਕੇ ਸਾਰੇ ਗੁਰੂਘਰਾਂ ਤੱਕ ਜਾਣਾ ਚਾਹੁੰਦੇ ਹਨ, ਜਿਸ ਦੇ ਚੱਲਦੇ ਉਨ੍ਹਾਂ ਨੇ ਸਾਈਕਲ ਸਟੈਂਡ ਵਿੱਚ ਆਪਣਾ ਪਹਿਚਾਣ ਪੱਤਰ ਜਮ੍ਹਾਂ ਕਰਵਾ ਕੇ ਇੱਕ ਸਾਈਕਲ ਲੈ ਲਿਆ ਹੈ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION