31.7 C
Delhi
Saturday, April 20, 2024
spot_img
spot_img

ਅਧਿਆਪਕਾਂ ਦੀ ਨਵੀਂ ਆਨਲਾਈਨ ਤਬਾਦਲਾ ਨੀਤੀ ਤਹਿਤ 2019-20 ਸੈਸ਼ਨ ਦੌਰਾਨ ਤਬਾਦਲੇ ਦੀ ਮੰਗ ਕਰਨ ਲਈ ਸਮਾਂ ਸੀਮਾ – ਟਾਈਮਲਾਈਨ

ਚੰਡੀਗੜ੍ਹ, 25 ਜੂਨ, 2019:
ਭਾਵੇਂ ਨਵੀਂ ਆਨਲਾਈਨ ਤਬਾਦਲਾ ਨੀਤੀ ਤਹਿਤ ਸਕੂਲੀ ਅਧਿਆਪਕਾਂ ਲਈ ਤਬਾਦਲਿਆਂ ਦੀ ਮੰਗ ਸਬੰਧੀ ਸਮਾਂ-ਸੀਮਾ ਨੋਟੀਫਾਈ ਕੀਤੀ ਗਈ ਹੈ ਪਰ ਸਾਲ 2019-20 ਦੌਰਾਨ ਜੋ ਕਿ ਨੀਤੀ ਲਾਗੂ ਕਰਨ ਦਾ ਪਹਿਲਾ ਸਾਲ ਹੈ, ਵਿਚ ਵੱਖਰਾ ਟਾਇਮ ਟੇਬਲ ਅਪਣਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਨੀਤੀ ਦਸਤਾਵੇਜ ਵਿਚ ਜਿਕਰ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਸਿਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦਿੱਤੀ।

ਇਸ ਸਬੰਧੀ ਸਾਲ 2019-20 ਦੀ ਅਪਲੀਕੇਸ਼ਨ ਪ੍ਰਕਿਰਿਆ ਦੇ ਵੇਰਵਿਆਂ ਵਿਚ 26 ਜੂਨ ਨੂੰ ਪਾਲਿਸੀ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਸ਼ਾਮਿਲ ਹੈ। ਇਸ ਤੋਂ ਬਾਅਦ 27 ਜੂਨ ਤੋਂ 1 ਜੁਲਾਈ ਤੱਕ ਜੋਨਾਂ ਦੀ ਵੰਡ ਸਬੰਧੀ ਇਤਰਾਜ਼ ਮੰਗੇ ਜਾਣਗੇ ਅਤੇ ਇਤਰਾਜਾਂ ਦੀ ਜਾਂਚ ਤੋਂ ਬਾਅਦ ਜੋਨਾਂ ਦੀ ਵੰਡ ਦੀ ਸਬੰਧੀ ਆਖਰੀ ਫੈਸਲਾ 2 ਜੂਨ ਨੂੰ ਲਿਆ ਜਾਵੇਗਾ ਜਿਸ ਬਾਅਦ 3 ਜੁਲਾਈ ਨੂੰ ਜੋਨਾਂ ਸਬੰਧੀ ਨੋਟੀਫਿਕੇਸ਼ਨ ਦਿੱਤਾ ਜਾਵੇਗਾ।

ਇਸ ਪ੍ਰਕਿਰਿਆ ਤੋਂ ਬਾਅਦ 4 ਜੁਲਾਈ ਤੋਂ 11 ਜੁਲਾਈ, 2019 ਤੱਕ ਤਬਾਦਲੇ ਲਈ ਖਾਲੀ ਅਸਾਮੀਆਂ ਵਿਰੁੱਧ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਵੇਗੀ।

ਨਵੀਂ ਤਾਇਨਾਤੀ ਸਬੰਧੀ ਹੁਕਮ 12 ਜੁਲਾਈ, 2019 ਨੂੰ ਜਾਰੀ ਕੀਤੇ ਜਾਣਗੇ। ਮੁੱਢਲੇ ਤਬਾਦਲਿਆਂ ਤੋਂ ਬਾਅਦ ਖਾਲੀ ਹੋਈਆਂ ਅਸਾਮੀਆਂ ਭਰਨ ਲਈ ਦੂਜੇ ਪੜਾਅ ਦੌਰਾਨ 15 ਜੁਲਾਈ ਤੋਂ 22 ਜੁਲਾਈ, 2019 ਤੱਕ ਤਬਾਦਲਿਆਂ ਲਈ ਆਨਲਾਈਨ ਅਰਜੀਆਂ ਮੰਗੀਆਂ ਜਾਣਗੀਆਂ ਅਤੇ ਇਹ ਪ੍ਰਕਿਰਿਆ 31 ਜੁਲਾਈ ਤੱਕ ਜਾਰੀ ਰਹੇਗੀ ਤਾਂ ਜੋ ਮਹੀਨੇ ਅੰਦਰ ਵੱਧ ਤੋਂ ਵੱਧ ਅਧਿਆਪਕਾਂ ਨੂੰ ਸਹੂਲਤ ਦਿੱਤੀ ਜਾ ਸਕੇ।

ਇਸ ਨੀਤੀ ਦਾ ਮੰਤਵ ਸਿੱਖਿਆ ਵਿਭਾਗ ਦੇ ਤਕਰੀਬਨ 80 ਤੋਂ 90 ਹਜਾਰ ਕਰਮਚਾਰੀਆਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਦਿਆਂ ਸਾਰੇ ਅਧਿਆਪਕਾਂ ਲਈ ਉਸਾਰੂ ਮਾਹੌਲ ਸਿਰਜਣਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION