26.1 C
Delhi
Saturday, April 20, 2024
spot_img
spot_img

ਅਦਾਲਤ ਵੱਲੋਂ ਜਗਦੀਸ਼ ਟਾਈਟਲਰ ਖਿਲਾਫ ਮੁੱਖ ਗਵਾਹ ਅਭਿਸ਼ੇਕ ਵਰਮਾ ਨੂੰ ਤੁਰੰਤ ਸੁਰੱਖਿਆ ਮੁਹੱਈਆ ਕਰਵਾਉਣ ਦੇ ਹੁਕਮ

ਨਵੀਂ ਦਿੱਲੀ, 18 ਅਗਸਤ, 2020:

ਦਿੱਲੀ ਦੀ ਇਕ ਅਦਾਲਤ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਇਕ ਕੇਸ ਵਿਚ ਮੁੱਖ ਗਵਾਹ ਅਭਿਸ਼ੇਕ ਵਰਮਾ ਨੂੰ ਤੁਰੰਤ ਸੁਰੱਖਿਆ ਮੁਹੱਈਆ ਕਰਵਾਉਣ ਦਾ ਹੁਕਮ ਦਿੱਤਾ ਗਿਆ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਜਗਦੀਸ਼ ਟਾਈਟਲਰ ਆਪਣੇ ਗੁਨਾਹਾਂ ਲਈ ਜੇਲ• ਵਿਚ ਹੋਵੇਗਾ। ਇਹ ਪ੍ਰਗਟਾਵਾ ਸ੍ਰੀ ਜਗਦੀਪ ਸਿੰਘ ਕਾਹਲੋਂ ਚੇਅਰਮੈਨ ਲੀਗਲ ਸੈਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਕਾਹਲੋਂ ਨੇ ਕਿਹਾ ਕਿ ਅੱਜ ਦਿੱਲੀ ਦੀ ਰੋਜ਼ ਅਵੈਨਿਊ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਜਿਸ ਦੌਰਾਨ ਮਾਣਯੋਗ ਅਦਾਲਤ ਨੇ ਅਭਿਸ਼ੇਕ ਵਰਮਾ ਨੂੰ ਤੁਰੰਤ 30 ਦਿਨ ਵਾਸਤੇ ਸੁਰੱਖਿਆ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ।

ਉਹਨਾਂ ਦੱਸਿਆ ਕਿ ਅਦਾਲਤ ਨੇ ਕਿਹਾ ਹੈ ਕਿ ਅਗਲੇਰੀ ਸੁਰੱਖਿਆ ਲਈ ਇਹ ਕੇਸ ਦਿੱਲੀ ਹਾਈ ਕੋਰਟ ਦੀ ਗਵਾਹ ਸੁਰੱਖਿਆ ਕੋਲ ਪੇਸ਼ ਕੀਤਾ ਜਾਵੇ ਜੋ ਅਗਲਾ ਫੈਸਲਾ ਲਵੇਗੀ।

ਸ੍ਰੀ ਕਾਹਲੋਂ ਨੇ ਕਿਹਾ ਕਿ ਪਹਿਲਾਂ ਵੀ ਟਾਈਟਲਰ ਨੇ ਆਪਣੀ ਤਾਕਤ ਦਾ ਪ੍ਰਭਾਵ ਵਰਤ ਕੇ ਕਲੀਨ ਚਿੱਟਾਂ ਲਈਆਂ ਹਨ ਤੇ ਹੁਣ ਵੀ ਇਹ ਕੋਸਿਸ਼ ਕਰ ਰਿਹਾ ਹੈ ਕਿ ਇਸ ਗਵਾਹ ਨੂੰ ਕੇਸ ਵਿਚੋਂ ਲਾਂਭੇ ਕਰ ਦਿੱਤਾ ਜਾਵੇ।


ਇਸ ਨੂੰ ਵੀ ਪੜ੍ਹੋ:
ਸ੍ਰੀ ਦਰਬਾਰ ਸਾਹਿਬ ਦੇ ਰਾਗੀਆਂ ਨੇ ਕਿਹਾ ‘ਹੈੱਡ ਗ੍ਰੰਥੀ’ ਲਾਂਭੇ ਕਰੋ, ਵਿਹਾਰ ਪਦਵੀ ਮੁਤਾਬਕ ਨਹੀਂ


ਉਹਨਾਂ ਕਿਹਾ ਕਿ ਦਿੱਲੀ ਗੁਰੁਦੁਆਰਾ ਕਮੇਟੀ ਤੇ ਅਕਾਲੀ ਦਲ ਵੱਲੋਂ ਲਗਾਤਾਰ ਕੇਸ ਦੀ ਪੈਰਵਾਈ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਨੂੰ ਬਣਦੀ ਸਜ਼ਾ ਦਿੱਤੇ ਜਾਣ ਤੱਕ ਅਸੀਂ ਕਾਨੂੰਨੀ ਲੜਾਈ ਲੜਦੇ ਰਹਾਂਗੇ। ਉਹਨਾਂ ਆਸ ਪ੍ਰਗਟ ਕੀਤੀ ਕਿ ਅਦਾਲਤ ਵੱਲੋਂ ਜਲਦੀ ਤੋਂ ਜਲਦੀ ਕੇਸ ਦਾ ਫੈਸਲਾ ਕੀਤਾ ਜਾਵੇ ਤੇ ਦੋਸ਼ੀ ਨੂੰ ਬਣਦੀ ਸਜਾ ਮਿਲੇ।

ਇਥੇ ਦੱਸਣਯੋਗ ਹੈ ਕਿ ਜਗਦੀਸ਼ ਟਾਈਟਲਰ ਨੇ ਅਭਿਸ਼ੇਕ ਵਰਮਾ ਦੀ ਗਵਾਹੀ ਨੂੰ ਲਾਂਭੇ ਕਰਨ ਵਾਸਤੇ ਕਈ ਹੱਥਕੰਡੇ ਅਪਣਾਏ ਹਨ ਪਰ ਮਾਣਯੋਗ ਅਦਾਲਤਾਂ ਵੱਲੋਂ ਉਸਦੀ ਗਵਾਹੀ ਦੀ ਅਹਿਮੀਅਤ ਨੂੰ ਮੁੱਖ ਰੱਖਦੇ ਹੋਏ, ਉਸਨੂੰ ਨਾ ਸਿਰਫ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਬਲਕਿ ਉਸਦੀ ਹਰ ਪੱਖੋਂ ਹਿਫਾਜ਼ਤ ਕਰ ਕੇ ਕੇਸ ਵਿਚ ਗਵਾਹੀ ਨੂੰ ਯਕੀਨੀ ਬਣਾਇਆ ਗਿਆ ਹੈ।
ਦੋਸ਼ੀਆਂ ਦੀ ਸਜ਼ਾ ਯਕੀਨੀ ਬਣਾਵਾਂਗੇ : ਸਿਰਸਾ

ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੈ ਕਿਹਾ ਹੈ ਕਿ ਅਸੀਂ 1984 ਦੇ ਸਿੱਖ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਯਕੀਨੀ ਬਣਾਵਾਂਗੇ।

ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਸਿੱਖ ਕੌਮ ਵਾਸਤੇ 1984 ਦੇ ਸਿੱਖ ਕਤਲੇਆਮ ਦੇ ਦੋਸੀਆਂ ਨੂੰ ਸਜ਼ਾਵਾਂ ਦੁਆਉਣਾ ਇਕ ਮੁੱਦਾ ਨਹੀਂ ਬਲਕਿ ਇਨਸਾਫ ਦੀ ਗੱਲ ਹੈ ਤੇ ਅਸੀਂ ਯਕੀਨੀ ਬਣਾਵਾਂਗੇ ਕਿ ਸਾਰੇ ਦੋਸ਼ੀਆਂ ਨੂੰ ਉਹਨਾਂ ਦੀ ਭੂਮਿਕਾ ਅਨੁਸਾਰ ਸਜ਼ਾ ਮਿਲੇ।Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION