26.1 C
Delhi
Tuesday, April 16, 2024
spot_img
spot_img

ਅਦਾਰਾ ਸ਼ਬਦਜੋਤ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖ਼ੇ ਕਰਵਾਇਆ ਗਿਆ 6ਵਾਂ ਕਵਿਤਾ ਕੁੰਭ, 52 ਕਵੀਆਂ ਨੇ ਕਵਿਤਾ ਦੀ ਛਹਿਬਰ ਲਾਈ

ਯੈੱਸ ਪੰਜਾਬ
ਲੁਧਿਆਣਾ, 6 ਫਰਵਰੀ, 2022 –
ਅਦਾਰਾ ਸ਼ਬਦ ਜੋਤ ਵੱਲੋਂ 6 ਫਰਵਰੀ ‌ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ 6ਵਾਂ ਕਵਿਤਾ ਕੁੰਭ ਮੇਲਾ ਕਰਵਾਇਆ ਗਿਆ ।ਇਸ ਵਿਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਨਵੇਂ 52 ਕਵੀਆਂ ਹਿੱਸਾ ਲਿਆ। ਇਸ ਪ੍ਰੋਗਰਾਮ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਸਥਾਪਤ ਸ਼ਾਇਰ , ਨਵੇਂ ਸ਼ਾਇਰਾਂ ਨੂੰ ਸਰੋਤਿਆਂ ਵਿੱਚ ਬੈਠ ਕੇ ਸੁਣਿਆ ਤੇ ਬਾਅਦ ਵਿੱਚ ਡਾਃ ਗੁਰਤੇਜ ਕੋਹਾਰਵਾਲਾ ਨੇ ਸਮੇਟਵੀਂ ਚਰਚਾ ਕਰਦਿਆਂ ਕਈ ਸੇਧਾਂ ਦਿੱਤੀਆਂ।

ਇਸ ਪ੍ਰੋਗਰਾਮ ਵਿਚ,ਸ.ਲਖਵੀਰ ਸਿੰਘ ਜੱਸੀ ਯਾਦਗਾਰੀ ਕਾਵਿ ਪੁਰਸਕਾਰ ਵਿੱਚ ਇਕਵੰਜਾ ਇਕਵੰਜਾ ਸੌ ਰੁਪਏ ਦੇ ਦੋ ਪੁਰਸਕਾਰ ਵੀ ਦਿੱਤੇ ਗਏ। 2020ਦਾ ਪੁਰਸਕਾਰ ਗੁਰਪ੍ਰੀਤ ਬੋੜਾਵਾਲ ਦੇ ਕਾਵਿ ਸੰਗ੍ਰਹਿ” ਮਾਤੇਸ਼ਵਰੀ”ਨੂੰ ਤੇ 2021ਦਾ ਪੁਰਸਕਾਰ ਰਣਜੀਤ ਸਰਾਂਵਾਲੀ ਦੇ ਗ਼ਜ਼ਲ ਸੰਗ੍ਰਹਿ” ਸ਼ੀਸ਼ੇ ਦੀ ਅੱਖ”ਨੂੰ ਦਿੱਤਾ ਗਿਆ।

ਇਸ ਸਮਾਗਮ ਵਿੱਚ ਪ੍ਰਸਿੱਧ ਸ਼ਾਇਰ, ਪਦਮਸ਼੍ਰੀ ਸੁਰਜੀਤ ਪਾਤਰ ਜੀ, ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ , ਸਵਰਨਜੀਤ ਸਵੀ, ਤਰਸੇਮ ਨੂਰ, ਪ੍ਰੋਃ ਗੁਰਭਜਨ ਗਿੱਲ, ਦਰਸ਼ਨ ਬੁੱਟਰ , ਪਰਮਜੀਤ ਸੋਹਲ , ਗੁਲਜ਼ਾਰ ਪੰਧੇਰ, ਜਸਵੰਤ ਜ਼ਫ਼ਰ ਜੀ ਡਾਃ ਰੁਬੀਨਾ ਸ਼ਬਨਮ , ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਜਸਪ੍ਰੀਤ ਕੌਰ ਗਿੱਲ, ਨੂਰ ਮੁਹੰਮਦ ਨੂਰ ਸਮੇਤ ਬਹੁਤ ਸਾਰੇ ਸ਼ਾਇਰ ਸ਼ਾਮਲ ਹੋਏ।

ਇਸ ਮੌਕੇ ਨੂਰ ਮੁਹੰਮਦ ਨੂਰ ਦੀ ਸੰਪਾਦਿਤ ਤੇ ਲਿਪੀਅੰਤਰ ਕੀਤੀ ਪਾਕਿਸਤਾਨੀ ਗ਼ਜ਼ਲ ਦੀ ਪੁਸਤਕ ਗ਼ਜ਼ਲ ਗੁਲਜ਼ਾਰ, ਵਾਘਿਉਂ ਪਾਰ ਵੀ ਡਾਃ ਸੁਰਜੀਤ ਪਾਤਰ ਤੇ ਸਾਥੀਂ ਹੱਥੋਂ ਲੋਕ ਅਰਪਨ ਕੀਤੀ ਗਈ। ਇਸ ਵਿੱਚ 2010 ਤੋਂ ਪਹਿਲਾਂ ਦੇ 101 ਮਹੱਤਵਪੂਰਨ ਪੰਜਾਬੀ ਗ਼ਜ਼ਲਗੋਆਂ ਦਾ ਕਲਾਮ ਹੈ।

ਪ੍ਰਬੰਧਕ ਸਾਥੀਆਂ ਰਵੀਦੀਪ ਰਵੀ, ਪ੍ਰਭਜੋਤ ਸੋਹੀ ਤੇ ਮੀਤ ਅਨਮੋਲ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸਰਬ ਸ਼੍ਰੀ ਸੁਖਦੇਵ ਲੱਧੜ,ਸਰਬਜੀਤ ਕੌਰ ਹਾਜੀਪੁਰ,ਬਲਬੀਰ ਰਾਏਕੋਟੀ ਹਰਪ੍ਰੀਤ ਸਿੰਘ ਅਖਾੜਾ ,ਪ੍ਰੀਤ ਲੱਧੜ,ਧਰਮਿੰਦਰ ਮਸਾਣੀ,ਹਰਸਿਮਰਤ ਕੌਰ ਐਡਵੋਕੇਟ, ਸੁਰਿੰਦਰ ਜੀਤ ਚੌਹਾਨ,ਹਰਪ੍ਰੀਤ ਕੌਰ ਸੰਧੂ, ਸੰਦੀਪ ,ਪ੍ਰੋਃ ਸੁਮਨ ਰਾਣੀ, ਦੁੱਖ ਭੰਜਨ ਰੰਧਾਵਾ ਪੁਰਤਗਾਲ,,ਸਿਮਰਨ ਧੁੱਗਾ,ਪ੍ਰੀਤ ਪ੍ਰਿਤਪਾਲ,ਅਬਾਸ ਧਾਲੀਵਾਲ,ਸਿਮਰਨ ਕੌਰ ਸਾਂਵਰੀ, ਜਤਿੰਦਰ ਮਲਿਕ,ਸ਼ਹਿਨਾਜ਼ ਭਾਰਤੀ, ਗੁਰਵਿੰਦਰ ਸਵੈਚ, ਹਰਪ੍ਰੀਤ ਮਾਂਗਟ, ਜਸਵਿੰਦਰ ਕੌਰ ਖਾਲਸਾ ਕਾਲਜ ਲੁਧਿਆਣਾ, ਡਾਃ ਬਲਵਿੰਦਰ ਸਿੰਘ ਚਾਹਲ, ਰੂਹੀ ਸਿੰਘ, ਜੀਤ ਸਿਮਰ, ਜਗਸੀਰ ਗਿੱਲ ਅਮਰਗੜ੍ਹ, ਰਣਜੀਤ ਕੌਰ ਸਵੀ,ਅਸ਼ੋਕ ਦੱਬੜੀਖਾਨਾ, ਸੁਖਦੀਪ ਔਜਲਾ,ਕਮਲਦੀਪ ਜਲੂਰ,ਰਾਜੂ ਧਵਨ ਤਲਵੰਡੀ,ਬਲਕਾਰ ਔਲਖ,ਜੋਬਨਪ੍ਰੀਤ ਛੀਨਾ, ਡਾਃ ਦੀਪਕ ਧਲੇਵਾਂ, ਕੁਲਵਿੰਦਰ ਚਾਵਲਾ, ਜਗਦੀਪ ਜਵਾਹਰਕੇ,ਸੁਰ ਇੰਦਰ, ਲਵਪ੍ਰੀਤ ਰਾਮੇਆਣਾ, ਬਲਜੀਤ ਸ਼ਰਮਾ, ਰਮਨ ਸੰਧੂ ਰਾਏਕੋਟ,ਸੁਮਾਇਰਾ ਅਬੋਹਰ, ਮੁਬਾਰਕ ਪਥਰਾਲਵੀ,ਵਰਿੰਦਰ ਜਟਵਾਣੀ,ਰਜਨੀ ਵਾਲੀਆ ਕਪੂਰਥਲਾ,ਹਰਮਨ,ਉਂਕਾਰ ਤੇਜਾ,,ਗੁਰਵਿੰਦਰ ਦੱਬੜੀਖਾਨਾ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ ।
ਕਵਿਤਾ ਕੁੰਭ ਦੇ ਪ੍ਰਬੰਧਕਾਂ ਰਵੀਦੀਪ ਰਵੀ,ਪ੍ਰਭਜੋਤ ਸੋਹੀ ,ਮੀਤ ਅਨਮੋਲ, ਪਾਲੀ ਖਾਦਿਮ ਤੇ ਰਾਜਦੀਪ ਤੂਰ ਨੇ ਮੰਚ ਸੰਚਾਲਨ ਨੇ ਬਹੁਤ ਜੀਵੰਤ ਅੰਦਾਜ਼ ਵਿੱਚ ਕੀਤਾ ।

ਇਸ ਮੌਕੇ ਕਹਾਣੀਕਾਰ ਸੁਖਜੀਤ, ਪੰਜਾਬੀ ਕਵੀ ਜਸਵੰਤ ਜਫ਼ਰ,ਸ਼੍ਰੋਮਣੀ ਕਮੇਟੀ ਦੇ ਸਕੱਤਰ ਸਃ ਸਿਮਰਜੀਤ ਸਿੰਘ ਕੰਗ, ਨਰਿੰਦਰ ਸ਼ਰਮਾ ਐਡਵੋਕੇਟ, ਸੁਰਿੰਦਰਦੀਪ, ਸੰਦੀਪ ਸਮਰਾਲਾ,ਪਲਵਿੰਦਰ ਸਿੰਘ ਢੁੱਡੀਕੇ, ਘਨਈਆ ਢਿੱਲੋਂ , ਬਲਰਾਜ ਸਿੰਘ ਹਲਵਾਰਾ, ਸਰਬਜੀਤ ਵਿਰਦੀ, ਅਮਰਜੀਤ ਸ਼ੇਰਪੁਰੀ, ਬੁੱਧ ਸਿੰਘ ਨੀਲੋਂ ਸਮੇਤ ਪੰਜਾਬ ਭਰ ਤੋਂ ਕਵੀਆਂ ਤੇ ਲੇਖਕ ਹਾਜਰ ਸਨ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION