32.8 C
Delhi
Wednesday, April 24, 2024
spot_img
spot_img

ਅਕਾਲ ਪੁਰਖ਼ ਕੀ ਫ਼ੌਜ ਨੇ ਡੇਰਾ ਬਾਬਾ ਨਾਨਕ ਵਿਖ਼ੇ ਕਰਵਾਇਆ ‘ਸਿੱਖ ਯੂਥ ਥਿੰਕ ਫ਼ੈਸਟ’

ਅੰਮ੍ਰਿਤਸਰ (ਡੇਰਾ ਬਾਬਾ ਨਾਨਕ), ਅਕਤੂਬਰ 20, 2019:

ਸਿੱਖ ਧਰਮ ਅਤੇ ਸਿੱਖੀ ਸਿਧਾਂਤਾਂ ਨੂੰ ਪ੍ਰਪੱਕ ਰੂਪ ਵਿਚ ਸਮਾਜ ਅੰਦਰ ਗੁਰਬਾਣੀ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਰਾਹੀਂ ਫੈਲਾਉਣ ਦੇ ਮਕਸਦ ਨਾਲ ਅਕਾਲ ਪੁਰਖ ਕੀ ਫੌਜ ਅੰਮ੍ਰਿਤਸਰ ਵਲੋਂ ਸਮੇਂ-ਸਮੇਂ ਸਮਾਜਿਕ ਅਤੇ ਧਾਰਮਿਕ ਪ੍ਰੋਗਰਾਮਾਂ ਨਾਲ ਸਮਾਜ ਅੰਦਰ ਸਾਰਥਕ ਸੁਨੇਹੇ ਦਿੱਤੇ ਜਾਂਦੇ ਹਨ।

ਸਿੱਖ ਨੌਜੁਆਨੀ ਅੰਦਰ ਸਮਾਜਿਕ ਕਦਰਾਂ ਕੀਮਤਾਂ ਦਾ ਪ੍ਰਚਾਰ ਕਰਕੇ ਸਮਾਜ ਅੰਦਰ ਆਪਣੀ ਵਿਲੱਖਣ ਪਛਾਣ ਬਨਾਉਣ ਅਤੇ ਸਿੱਖ ਨੌਜੁਆਨ ਬੱਚੇ-ਬੱਚੀਆਂ ਆਪਣੇ ਜੀਵਨ ਪ੍ਰਤੀ ਉਸਾਰੂ ਰਵਈਆ ਰੱਖਦੇ ਹੋਏ ਜੀਵਨ ਅੰਦਰ ਗੁਰਬਾਣੀ ਦੇ ਲੜ ਲੱਗਕੇ ਸਫਲਤਾਵਾਂ ਪ੍ਰਾਪਤ ਕਰਨ ਇਸ ਮਕਸਦ ਦੀ ਪੂਰਤੀ ਅਤੇ ਸਿੱਖ ਕੌਮ ਦੇ ਭਵਿੱਖ ਦੀ ਘਾੜਤ ਲਈ ਅੱਜ ਇਕ ਖਾਸ ਸੈਮੀਨਾਰ ਸ. ਜਸਵਿੰਦਰ ਸਿੰਘ ਐਡਵੋਕੇਟ ਡਾਇਰੈਕਟਰ ਅਕਾਲ ਪੁਰਖ ਕੀ ਫੌਜ ਦੀ ਅਗਵਾਈ ਹੇਠ “ਸਿੱਖ ਯੂਥ ਥਿੰਕ ਫੈਸਟ” ਬਾਬੇ ਨਾਨਕ ਦੀ ਧਰਤੀ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿਖੇ ਕਰਵiਾੲਆ ਗਿਆ।

ਸੈਮੀਨਾਰ ਦੀ ਆਰੰਭਤਾ ਅਕਾਲ ਪੁਰਖ ਕੀ ਫੌਜ ਅਤੇ ਆਏ ਹੋਏ ਸਿੱਖ ਨੌਜੁਆਨ ਬੱਚੇ-ਬੱਚੀਆਂ ਵਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਅਰਦਾਸ ਨਾਲ ਕੀਤੀ ਗਈ। ਸੈਮੀਨਾਰ ਦੀ ਆਰੰਭਤਾ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਵਲੋਂ ਸਵਾਗਤੀ ਭਾਸ਼ਣ ਰਾਹੀਂ ਆਏ ਹੋਏ ਮਹਿਮਾਨਾਂ ਅਤੇ ਸਿੱਖ ਨੌਜੁਆਨ ਬੱਚੇ ਬੱਚੀਆਂ ਨੂੰ ਜੀ ਆੲਆਂ ਆਖਦੇ ਹੋਏ ਕੀਤੀ।

ਗਿਆਨੀ ਕੇਵਲ ਸਿੰਘ ਜੀ ਵਲੋਂ ਇਸ ਮੌਕੇ ਜੀ ਆਇਆਂ ਨੂੰ ਆਖਦੇ ਹੋਏ ਸਮਾਜਿਕ ਅਤੇ ਧਾਰਮਿਕ ਕਦਰਾਂ ਕੀਮਤਾਂ ਦਾ ਹਵਾਲਾ ਦਿੰਦੇ ਹੋਏ ਅੱਜ ਦੇ ਦਿਨ ਰੂਹਾਨੀਅਤ ਦਾ ਮਾਹੌਲ ਸਿਰਜਣ ਦੀ ਗੱਲ ਕਰਦੇ ਹੋਏ ਕੌਮ ਦੇ ਭਵਿੱਖ ਨਿਰਮਾਣ ਲਈ ਵਰਤਮਾਨ ਅਤੇ ਭਵਿੱਖ ਨੂੰ ਸੇਧ ਦੇਣ ਲਈ ਵੱਖ-ਵੱਖ ਗੁਰਬਾਣੀ ਦੇ ਪ੍ਰਮਾਣਾਂ ਨੂੰ ਅਧਾਂਰ ਬਣਾ ਕੇ ਗਿਆਨ ਭਰਪੂਰ ਜਾਣਕਾਰੀ ਦਿੱਤੀ।

ਉਨ੍ਹਾ ਕਿਹਾ ਕਿ ਵਿਰਸੇ ਤੋਂ ਸਿੱਖਿਆਵਾਂ ਲੈ ਕੇ ਭਵਿੱਖ ਪ੍ਰਤੀ ਜਾਗਰੂਕ ਹੋਣਾ ਪਵੇਗਾ ਤਾਂ ਹੀ ਚੰਗਾ ਜੀਵਨ ਅਤੇ ਚੰਗਾ ਭਵਿੱਖ ਸਿਰਜਿਆ ਜਾ ਸਕਦਾ ਹੈ।

ਉਨਾ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਵਿਚਾਰ ਕਰਦੇ ਹੋਏ ਆਖਿਆ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉੱਪਰ ਅਮਲ ਕਰਨ ਦੀ ਗੱਲ ਆਖੀ ਤਾਂ ਜੋ ਸਮਾਜ ਅੰਦਰ ਕੁਰੀਤੀਆਂ ਨੂੰ ਖਤਮ ਕਰਕੇ ਨਵੀਂ ਦਿਸ਼ਾ ਦੇ ਕੇ ਸਮਾਜ ਨੂੰ ਸੰਵਾਰਨਾ ਚਾਹੀਦਾ ਹੈ ਤਾਂ ਜੋ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਮੰਤਵ ਪੂਰਾ ਹੋ ਸਕੇ।

ਉਨ੍ਹਾ ਆਏ ਹੋਏ ਨੌਜੁਆਨ ਬੱਚੇ/ਬੱਚੀਆਂ ਨੂੰ ਸਮੇਂ ਦਾ ਹਾਣੀ ਅਤੇ ਗੁਣਾਂ ਦਾ ਮੁਜੱਸਮਾ ਬਣਨ ਦੇ ਨਾਲ ਗਿਆਨ ਦੇ ਪਹਿਲਵਾਨ ਬਣਕੇ ਸੰਸਾਰ ਰੂਪੀ ਅਖਾੜੇ ਵਿਚ ਵਿਚਰਨ ਦੀ ਗੱਲ ਆਖੀ।

ਇਸ ਮੌਕੇ ਵਿਸ਼ੇਸ਼ ਰੂਪ ਵਿਚ ਚੰਡੀਗੜ੍ਹ ਤੋਂ ਆਏ ਸ. ਗੁਰਸ਼ਰਨ ਸਿੰਘ ਚੰਡੀਗੜ੍ਹ ਵਲੋਂ ਮੋਟੀਵੇਸ਼ਨ ਭਰਪੂਰ ਲੈਕਚਰ ਰਾਹੀਂ ਧਾਰਮਿਕ ਅਤੇ ਵਿਗਿਆਨਕ ਵਿਚਾਰਾਂ ਦੇ ਹਵਾਲੇ ਨਾਲ ਉਦਾਹਰਨਾਂ ਦਿੰਦੇ ਹੋਏ ਆਏ ਹੋਏ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੱਤੀ।

ਜੀਵਨ ਪ੍ਰਤੀ ਸੋਚ, ਵਰਤਮਾਨ ਅਤੇ ਭਵਿੱਖ ਵਿਚ ਫਾਸਲਾ ਅਤੇ ਜੀਵਨ ਵਿਚ ਆਪਣੇ ਟੀਚੇ ਦੀ ਪ੍ਰਾਪਤੀ ਲਈ ਗਿਆਨ ਭਰਪੂਰ ਜਾਣਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਧਾਰ ’ਤੇ ਵਿਚਾਰਾਂ ਕੀਤੀਆਂ। ਜੀਵਨ ਵਿਚ ਗੁਰਮਤਿ ਨਾਲ ਜੁੜੇ ਰਹਿ ਕੇ ਹਰ ਤਰ੍ਹਾਂ ਦੀ ਸਫਲਤਾ ਪ੍ਰਾਪਤ ਕਰਨੀ ਸਾਡਾ ਮੁੱਢਲਾ ਫਰਜ਼ ਹੈ।

ਜੀਵਨ ਵਿਚ ਸਫਲਤਾਵਾਂ ਅਤੇ ਅਸਫਲਤਾਵਾਂ ਕੀ ਮਾਇਨੇ ਰੱਖਦੀਆਂ ਹਨ, ਇਸ ਸਬੰਧੀ ਭਰਪੂਰ ਵਿਚਾਰਾਂ ਦੀ ਸਾਂਝ ਪਾਈ। ਉਨ੍ਹਾ ਵਲੋਂ ਪ੍ਰਭਾਵਸ਼ਾਲੀ ਢੰਗ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸਵਾਲ/ਜਵਾਬ ਵੀ ਕੀਤੇ, ਜਿਸ ਵਿਚ ਸੈਮੀਨਾਰ ਮੌਕੇ ਆਏ ਹੋਏ ਸਕੂਲੀ/ਕਾਲਜ ਵਿਦਿਆਰਥੀਆਂ ਵਲੋਂ ਭਰਪੂਰ ਭਾਗ ਲਿਆ ਗਿਆ। ਮਾਨਸਿਕ ਅਤੇ ਵਿਗਿਆਨਕ ਸਰੋਕਾਰਾਂ ਨਾਲ ਜੁੜੇ ਸਵਾਲਾਂ ਦੇ ਜਵਾਬ ਵੀ ਵਿਦਿਆਰਥੀਆਂ ਵਲੋਂ ਬਾਖੂਬੀ ਦਿੱਤੇ ਗਏ।

ਇਸ ਮੌਕੇ ਸ. ਹਰਬੰਸ ਸਿੰਘ ਜੀ ਵਲੋਂ ਸੈਮੀਨਾਰ ਦੌਰਾਨ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਦੱਸਿਆ ਕਿ ਜੀਵਨ ਵਿਚ ਕੀਤੇ ਕਾਰਜਾਂ ਪ੍ਰਤੀ ਜਾਣਕਾਰ ਹੋਣਾ ਬਹੁਤ ਜਰੂਰੀ ਹੈ। ਟੀਚਾ ਨਿਸ਼ਚਿਤ ਕਰਨਾ ਜ਼ਿੰਦਗੀ ਵਿਚ ਬਹੁਤ ਜਰੂਰੀ ਹੈ ਅਤੇ ਇਸ ਵਾਸਤੇ ਕੀ ਕਰਨਾ ਹੋਵੇਗਾ ਇਹ ਵੀ ਸਪੱਸ਼ਟ ਹੋਣਾ ਚਾਹੀਦਾ ਹੈ। ਉਨ੍ਹਾ ਆਏ ਹੋਏ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਕਿਹਾ ਕਿ ਆਪਣੇ ਟੀਚੇ ਨੂੰ ਨਿਰਧਾਰਿਤ ਕਰਕੇ ਉਸਦੀ ਪ੍ਰਾਪਤੀ ਲਈ ਮਿਹਨਤੀ ਹੋਣਾ ਜਰੂਰੀ ਹੈ।

ਉਨ੍ਹਾ ਕਿਹਾ ਕਿ ਗੁਰਬਾਣੀ ਦੇ ਰਸਤੇ ਉੱਪਰ ਚਲਦੇ ਹੋਏ ਸਫਲ/ਅਸਫਲ ਵਿਚਕਾ ਫਰਕ ਸਮਝਕੇ ਜੀਵਨ ਅੰਦਰ ਕਾਮਯਾਬ ਹੋਣਾ ਹੋਵੇਗਾ। ਇਸ ਮੌਕੇ ਉਨ੍ਹਾ ਵਲੋਂ ਸੰਸਾਰ ਦੇ ਵੱਖ-ਵੱਖ ਮਹਾਨ ਖਿਡਾਰੀਆਂ, ਵਿਗਿਆਨੀਆਂ ਅਤੇ ਹੋਰ ਹਸਤੀਆਂ ਜਿਨ੍ਹਾ ਨੇ ਸੰਘਰਸ਼ ਕਰਕੇ ਆਪਣੇ ਜੀਵਨ ਵੱਡੀਆਂ ਸਫਲਤਾਵਾਂ ਪ੍ਰਾਪਤ ਕੀਤੀਆਂ ਬਾਰੇ ਮਿਸਾਲਾਂ ਦਿੰਦੇ ਹੋਏ ਪ੍ਰੇਰਣਾਦਾਇਕ ਜਾਣਕਾਰੀ ਦਿੱਤੀ।

ਸ. ਕੁਲਜੀਤ ਸਿੰਘ ਸਿੰਘ ਬ੍ਰਦਰਜ ਵਲੋਂ ਸੈਮੀਨਾਰ ਮੌਕੇ ਆਏ ਹੋਏ ਪਤਵੰਤੇ ਸੱਜਣਾਂ ਅਤੇ ਸਕੂਲੀ/ਕਾਲਜਾਂ ਦੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਉਨ੍ਹਾ ਦੀਆਂ ਸੰਸਾਰ ਨੂੰ ਦਿੱਤੀਆਂ ਸਿੱਖਿਆਵਾਂ ਦੇ ਅਧਾਰ ‘ਤੇ ਜੀਵਨ ਬਦਲਣਾ ਚਾਹੀਦਾ ਹੈ।

ਉਨ੍ਹਾ ਕਿਹਾ ਕਿ ਸਿੱਖ ਬੱਚਿਆਂ ਅੰਦਰ ਗੁਰਬਾਣੀ ਦੇ ਰਸਤੇ ’ਤ ਚੱਲਦੇ ਹੋਏ ਆਪਣਾ ਜੀਵਨ ਬਦਲਣ ਦੀ ਚਾਹਤ ਪੈਦਾ ਹੋਣੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਅਕਾਲ ਪੁਰਖ ਕੀ ਫੌਜ ਸਿੱਖ ਕੌਮ ਦੇ ਭਵਿੱਖ ਦੀ ਘਾੜਤ ਲਈ ਅਜਿਹੇ ਸੈਮੀਨਾਰ/ਪ੍ਰੋਗਰਾਮ ਨਿਰੰਤਰ ਜਾਰੀ ਰੱਖੇਗੀ।

ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ-ਬੰਸ ਤੋਂ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ ਬਾਬਾ ਰਜਿੰਦਰ ਸਿੰਘ ਜੀ ਬੇਦੀ ਨੂੰ ਅਕਾਲ ਪੁਰਖ ਕੀ ਫੌਜ ਸੰਸਥਾ ਵਲੋਂ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਵੱਖ-ਵੱਖ ਸਕੂਲਾਂ ਤੋਂ ਆਏ ਬੱਚਿਆਂ ਦੀ ਹੌਂਸਲਾ ਅਫਜਾਈ ਅਤੇ ਸਕੂਲ ਮੁਖੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸੈਮੀਨਾਰ ਮੌਕੇ ਸਟੇਜ ਦੀ ਸੇਵਾ ਸ. ਹਰਪ੍ਰੀਤ ਸਿੰਘ ਕਨਵੀਨਰ ਅਕਾਲ ਪੁਰਖ ਕੀ ਫੌਜ ਵਲੋਂ ਬਾਖੂਬੀ ਨਿਭਾਈ ਗਈ।

ਇਸ ਮੌਕੇ ਆਏ ਹੋਏ ਪਤਵੰਤੇ ਸੱਜਣਾ ਵਿਚ ਮੁੱਖ ਰੂਪ ਵਿਚ ਬਾਬਾ ਰਜਿੰਦਰ ਸਿੰਘ ਜੀ ਬੇਦੀ, ਸ. ਗੁਰਸ਼ਰਨ ਸਿੰਘ ਚੰਡੀਗੜ, ਸ. ਹਰਬੰਸ ਸਿੰਘ, ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਮੈਂਬਰ ਸ਼੍ਰੋਮਣੀ ਕਮੇਟੀ, ਸ. ਬਰਿੰਦਰ ਸਿੰਘ, ਸ. ਹਰਜੀਤ ਸਿੰਘ, ਸ. ਰਜਿੰਦਰ ਸਿੰਘ, ਸ. ਗੁਰਵਿੰਦਰ ਸਿੰਘ ਵਾਲੀਆ, ਸਕੂਲ ਮੁੱਖੀ, ਅਧਿਆਪਕ ਅਤੇ ਭਾਰੀ ਗਿਣਤੀ ਵਿਚ ਵੱਖ-ਵੱਖ ਸਕੂਲਾਂ ਦੇ ਬੱਚੇ, ਕਾਲਜਾਂ ਦੇ ਵਿਦਿਆਰਥੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION