31.1 C
Delhi
Thursday, March 28, 2024
spot_img
spot_img

ਅਕਾਲ ਤਖ਼ਤ ਨੇ ਲਾਈ 2016 ਦੀ ਅੰਤ੍ਰਿੰਗ ਕਮੇਟੀ ਨੂੰ ਸਜ਼ਾ: ਰਾਜਿੰਦਰ ਸਿੰਘ ਮਹਿਤਾ ਨੂੰ ਹੋਣਾ ਪੈ ਸਕਦਾ ਹੈ ਸੀ: ਮੀਤ ਪ੍ਰਧਾਨਗੀ ਤੋਂ ਲਾਂਭੇ?

ਯੈੱਸ ਪੰਜਾਬ
ਅੰਮ੍ਰਿਤਸਰ, 18 ਸਤੰਬਰ, 2020:
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਜਾਰੀ ਕੀਤਾ ਗਿਆ ਇਕ ਆਦੇਸ਼ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ: ਰਾਜਿੰਦਰ ਸਿੰਘ ਮਹਿਤਾ ’ਤੇ ਭਾਰੀ ਪਵੇਗਾ।

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਜਾਰੀ ਹਿਕ ਆਦੇਸ਼ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਸਰੂਪਾਂ ਦੇ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਅੱਜ ਜਾਰੀ ਆਦੇਸ਼ ਅਨੁਸਾਰ 2016 ਦੀ ਅੰਤਰਿੰਗ ਕਮੇਟੀ ਨੂੰ ਨਾ ਕੇਵਲ ਧਾਰਮਿਕ ਸਜ਼ਾ ਲਾਉਣ ਦਾ ਐਲਾਨ ਕੀਤਾ ਗਿਆ ਸਗੋਂ ਇਹ ਵੀ ਕਿਹਾ ਗਿਆ ਕਿ 2016 ਵਾਲੀ ਅੰਤ੍ਰਿੰਗ ਕਮਟੀ ਦੇ ਮੈਂਬਰ ਇਕ ਸਾਲ ਤਕ ਕੋਈ ਵੀ ਅਹੁਦਾ ਹਾਸਲ ਨਹੀਂ ਕਰ ਸਕਣਗੇ। ਇੱਥੋਂ ਤਕ ਕਿ ਉਹ ਕਿਸੇ ਵੀ ਸਬ ਕਮੇਟੀ ਤਕ ਦੇ ਮੈਂਬਰ ਨਹੀਂ ਹੋ ਸਕਣਗੇ।

ਇਸੇ ਦੇ ਮੱਦੇਨਜ਼ਰ ਹੁਣ ਸੁਆਲ ਇਹ ਕੀਤਾ ਜਾ ਰਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਕਤ ਆਦੇਸ਼ ਤੋਂ ਬਾਅਦ ਸ: ਰਾਜਿੰਦਰ ਸਿੰਘ ਮਹਿਤਾ ਕੀ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ’ਤੇ ਬਣੇ ਰਹਿ ਸਕਣਗੇ।

ਜ਼ਿਕਰਯੋਗ ਹੈ ਕਿ ਸ: ਰਾਜਿੰਦਰ ਸਿੰਘ ਮਹਿਤਾ 2016 ਦੀ ਉਸ ਅੰਤਰਿੰਗ ਕਮੇਟੀ ਦੇ ਵੀ ਮੈਂਬਰ ਸਨ ਜਿਸ ਦੇ ਕਾਰਜਕਾਲ ਵਿੱਚ ਸਰੂਪਾਂ ਦੇ ਗਾਇਬ ਜਾਂ ਲਾਪਤਾ ਹੋਣ ਦਾ ਮਾਮਲਾ ਵਾਪਰਿਆ ਸੀ ਅਤੇ ਇਸ ਵੇਲੇ ਵੀ ਅੰਤਰਿੰਗ ਕਮੇਟੀ ਦੇ ਮੈਂਬਰ ਹੋਣ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਸੇਵਾ ਨਿਭਾਅ ਰਹੇ ਹਨ।

ਗਿਆਨੀ ਹਰਪ੍ਰੀਤ ਸਿੰਘ ਨੇ 2016 ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਲਈ ਧਾਰਮਿਕ ਸਜ਼ਾ ਸੁਣਾਉਂਦਿਆਂ ਕਿਹਾ ਕਿ ਸਾਰੇ ਮੈਂਬਰ ਆਪੋ ਆਪਣੇ ਘਰਾਂ ਵਿੱਚ ਸਹਿਜ ਪਾਠ ਕਰਨਗੇ ਅਤੇ ਜਿਹੜਾ ਆਪ ਪਾਠ ਕਰਨ ਦੀ ਅਵਸਥਾ ਵਿੱਚ ਨਾ ਹੋਵੇ, ਉਹ ਪਾਠੀ ਸਿੰਘਾਂ ਨੂੰ ਸੱਦ ਕੇ ਵੱਧ ਤੋਂਵੱਧ ਪਾਠ ਰੋਜ਼ਾਨਾ ਸਰਵਣ ਕਰੇਗਾ।

ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਜਿੰਨੀ ਦੇਰ ਪਾਠ ਚੱਲਦਾ ਰਹੇਗਾ, ਉਨੀ ਦੇਰ ਘਰ ਨੇੜਲੇ ਗੁਰਦੁਆਰਾ ਸਾਹਿਬ ਵਿੱਚ ਰੋਜ਼ਾਨਾ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ।

ਇਹ ਆਦੇਸ਼ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਹੈ ਕਿ ਇਸ ਹੁਕਮ ਦੀ ਤਾਮੀਲ ਕਰਵਾਈ ਜਾਵੇ। ਇਹ ਵੀ ਕਿਹਾ ਗਿਆ ਹੈ ਕਿ 2016 ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੂੰ ਕੋਈ ਅਹੁਦਾ ਨਾ ਦਿੱਤਾ ਜਾਵੇ।


ਇਸ ਨੂੰ ਵੀ ਪੜ੍ਹੋ:
ਖ਼ੇਤੀ ਆਰਡੀਨੈਂਸਾਂ ’ਤੇ ਅਕਾਲੀ ਦਲ ਦਾ ਮੋੜਾ: ਬਹੁਤ ਦੇਰ ਕੀ ਮੇਹਰਬਾਂ ਆਤੇ ਆਤੇ – ਐੱਚ.ਐੱਸ.ਬਾਵਾ


Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION