34 C
Delhi
Thursday, April 25, 2024
spot_img
spot_img

ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸਿੱਖਾਂ ਨੂੰ 6 ਜੂਨ ਦੇ ਅਰਦਾਸ ਦਿਹਾੜੇ ’ਤੇ ਘਰਾਂ ਵਿੱਚ ਰਹਿਣ ਬਾਰੇ ਦਿੱਤਾ ਆਦੇਸ਼ ਅਫ਼ਸੋਸਨਾਕ: ਸਿਮਰਨਜੀਤ ਸਿੰਘ ਮਾਨ

ਯੈੱਸ ਪੰਜਾਬ
ਫ਼ਤਹਿਗੜ੍ਹ ਸਾਹਿਬ, 05 ਜੂਨ, 2021 –
“06 ਜੂਨ ਦਾ ਘੱਲੂਘਾਰਾ ਦਿਹਾੜਾ ਜਿਸ ਦਿਨ ਸਮੁੱਚੀ ਸਿੱਖ ਕੌਮ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ ਬਲਿਊ ਸਟਾਰ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਉਤੇ 1984 ਵਿਚ ਹੋਏ ਹਮਲੇ ਸਮੇਂ ਸ਼ਹੀਦ ਹੋਣ ਵਾਲੇ ਸਿੱਖ ਕੌਮ ਦੇ ਨਾਇਕ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ, ਜਰਨਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ ਅਤੇ ਹੋਰ ਸ਼ਹੀਦਾਂ ਦੀ ਆਤਮਾ ਦੀ ਸ਼ਾਂਤੀ ਲਈ ਕੌਮ ਵੱਲੋਂ ਜੋ ਸਮੂਹਿਕ ਅਰਦਾਸ ਹਰ ਸਾਲ ਕੀਤੀ ਜਾਂਦੀ ਹੈ, ਇਸ ਗੰਭੀਰ ਵਿਸ਼ੇ ਉਤੇ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਜੋ ਸਿੱਖਾਂ ਨੂੰ ਘਰਾਂ ਵਿਚ ਰਹਿਣ ਦੇ ਆਦੇਸ਼ ਦਿੱਤੇ ਗਏ ਹਨ, ਇਹ ਅਮਲ ਕੌਮੀ ਮੁਫ਼ਾਦਾਂ ਦੇ ਵਿਰੁੱਧ, ਹੁਕਮਰਾਨਾਂ ਅਤੇ ਬਾਦਲ ਦਲੀਆ ਦੀਆਂ ਮੰਦਭਾਵਨਾਵਾਂ ਨੂੰ ਪੂਰਨ ਕਰਨ ਵਾਲਾ ਅਫ਼ਸੋਸਨਾਕ ਅਮਲ ਹੈ ।

ਜਿਸ ਦੀ ਮੀਰੀ-ਪੀਰੀ ਦੇ ਮਹਾਨ ਸਿਧਾਂਤ ਅਤੇ ਫ਼ਲਸਫਾ ਬਿਲਕੁਲ ਇਜਾਜਤ ਨਹੀਂ ਦਿੰਦਾ, ਜਦੋਂਕਿ ਸਿੱਖ ਕੌਮ ਤਾਂ ਕਦੀ ਵੀ ਢਹਿੰਦੀ ਕਲਾਂ ਵਿਚ ਨਹੀਂ ਗਈ ਬਲਕਿ ਚੜ੍ਹਦੀ ਕਲਾਂ ਵਿਚ ਵਿਚਰਦੀ ਹੈ । ਇਸੇ ਤਰ੍ਹਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਹਿਬਲ ਕਲਾਂ ਵਿਖੇ ਸ਼ਹੀਦ ਹੋਏ ਦੋ ਸਿੰਘਾਂ ਅਤੇ ਅਨੇਕਾ ਜਖਮੀ ਹੋਏ ਸਿੱਖਾਂ ਦੇ ਸੰਬੰਧ ਵਿਚ ਅਤੇ ਬਰਗਾੜੀ ਵਿਖੇ ਲੱਗੇ ਮੋਰਚੇ ਦੇ ਸੰਬੰਧ ਵਿਚ ਚੁੱਪ ਰਹਿਣਾ ਵੀ ਵੱਡੇ ਪ੍ਰਸ਼ਨ ਖੜ੍ਹੇ ਕਰਦਾ ਹੈ ।

ਇਸ ਲਈ ਕੌਮ ਦੇ ਜਥੇਦਾਰਾਂ ਵੱਲੋਂ ਅਜਿਹੇ ਸਿੱਖ ਕੌਮ ਦੀ ਡੂੰਘੀ ਪੀੜਾ ਨਾਲ ਸੰਬੰਧਤ ਅਤਿ ਸੰਜ਼ੀਦਾ ਮਸਲੇ ਉਤੇ ਕੌਮ ਵਿਚ ਨਮੋਸ਼ੀ ਪੈਦਾ ਕਰਨ ਵਾਲੀ ਹੋਈ ਕਾਰਵਾਈ ਤੇ ਮੁੜ ਗੌਰ ਕਰਨਾ ਬਣਦਾ ਹੈ । ਤਾਂ ਕਿ ਮੁਤੱਸਵੀ ਹੁਕਮਰਾਨਾਂ ਅਤੇ ਉਨ੍ਹਾਂ ਦੇ ਭਾਈਵਾਲ ਰਵਾਇਤੀ ਆਗੂਆਂ ਵੱਲੋਂ ਫਿਰ ਤੋਂ 1984 ਵਾਲੀ ਸਿੱਖ ਮਨਾਂ ਨੂੰ ਵਲੂੰਧਰਣ ਵਾਲੀ ਹਕੂਮਤੀ ਜਾਲਮਨਾਂ ਕਾਰਵਾਈ ਨਾ ਹੋ ਸਕੇ ਅਤੇ ਕੌਮ ਜਿਸਦਾ ਇਤਿਹਾਸ ਔਖੀ ਤੋਂ ਔਖੀ ਘੜੀ ਵਿਚ ਵੀ ਦ੍ਰਿੜਤਾ ਤੇ ਫਖ਼ਰ ਵਾਲਾ ਰਿਹਾ ਹੈ, ਉਸ ਵਿਚ ਆਗੂਆਂ ਦੀ ਗਲਤੀ ਕਾਰਨ ਕਿਸੇ ਤਰ੍ਹਾਂ ਦੀ ਕੰਮਜੋਰੀ ਪੈਦਾ ਨਾ ਹੋ ਸਕੇ ਅਤੇ ਜਾਲਮ ਤਾਕਤਾਂ ਵਿਰੁੱਧ ਸਿੱਖ ਕੌਮ ਆਪਣੇ ਇਤਿਹਾਸ ਉਤੇ ਪਹਿਰਾ ਦਿੰਦੀ ਹੋਈ ਦ੍ਰਿੜਤਾ ਨਾਲ ਲੜ ਸਕੇ ਅਤੇ ਕੌਮੀ ਮੁੱਦਿਆ ਉਤੇ ਫ਼ਤਹਿ ਪ੍ਰਾਪਤ ਕਰ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ 06 ਜੂਨ ਨੂੰ ਸਮੁੱਚੀ ਸਿੱਖ ਕੌਮ ਨੂੰ ਸ਼ਹੀਦਾਂ ਦੀ ਸਮੂਹਿਕ ਤੌਰ ਤੇ ਕੀਤੀ ਜਾਣ ਵਾਲੀ ਕੌਮੀ ਅਰਦਾਸ ਵਿਚ ਸ਼ਾਮਿਲ ਹੋਣ ਦੀ ਅਪੀਲ ਕਰਨ ਦੀ ਬਜਾਇ ਘਰਾਂ ਵਿਚ ਬੰਦ ਰਹਿਣ ਦਾ ਸੰਦੇਸ਼ ਦੇ ਕੇ ਇਸ ਵੱਡੇ ਘੱਲੂਘਾਰੇ ਦਿਹਾੜੇ ਦੇ ਮਹੱਤਵ ਨੂੰ ਨਜ਼ਰ ਅੰਦਾਜ ਕਰ ਰਹੇ ਹਨ, ਜੋ ਕਿ ਨਹੀਂ ਸੀ ਹੋਣਾ ਚਾਹੀਦਾ ।

ਉਨ੍ਹਾਂ ਕਿਹਾ ਕਿ ਜੋ ਦਰਬਾਰ ਸਾਹਿਬ ਸਮੂਹ ਦੇ ਅੰਦਰ ਵੱਡੀ ਗਿਣਤੀ ਵਿਚ ਚਿੱਟ ਕੱਪੜਿਆ ਵਿਚ ਪੁਲਿਸ, ਏਜੰਸੀਆ ਅਤੇ ਬਾਹਰਲੇ ਪਾਸੇ 4 ਹਜ਼ਾਰ ਦੇ ਕਰੀਬ ਪੁਲਿਸ, ਕਮਾਡੋਜ਼ ਅਤੇ ਹੋਰ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ, ਇਹ ਮੌਜੂਦਾ ਐਸ.ਜੀ.ਪੀ.ਸੀ. ਉਤੇ ਕਾਬਜ ਬਾਦਲ ਦਲੀਆ ਅਤੇ ਸਰਕਾਰ ਦੀ ਸਾਂਝੀ ਰਣਨੀਤੀ ਦਾ ਹਿੱਸਾ ਹੈ, ਤਾਂ ਕਿ ਇਸ ਅਰਦਾਸ ਸਮਾਗਮ ਮੌਕੇ ਸਿੱਖ ਮਨਾਂ ਤੇ ਆਤਮਾਵਾਂ ਉਤੇ ਵੱਡੀ ਦਹਿਸਤ ਪੈਦਾ ਕਰਕੇ ਸਿੱਖਾਂ ਨੂੰ ਇਸ ਅਰਦਾਸ ਵਿਚ ਸਾਮਿਲ ਹੋਣ ਤੋਂ ਰੋਕਿਆ ਜਾ ਸਕੇ ਅਤੇ ਅਖ਼ਬਾਰਾਂ ਰਾਹੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਉਨ੍ਹਾਂ ਦੇ ਵੱਡੇ ਸਤਿਕਾਰ-ਮਾਣ ਨੂੰ ਅਤੇ ਮਨੁੱਖਤਾ ਪੱਖੀ ਉਦਮਾਂ ਨੂੰ ਠੇਸ ਪਹੁੰਚਾਉਣ ਦੀ ਸਾਜ਼ਿਸ ਨੂੰ ਪੂਰਨ ਕੀਤਾ ਜਾ ਸਕੇ ।

ਸ. ਮਾਨ ਨੇ ਇਸ ਗੱਲ ਉਤੇ ਡੂੰਘਾਂ ਦੁੱਖ ਅਤੇ ਹੈਰਾਨੀ ਜਾਹਰ ਕਰਦੇ ਹੋਏ ਕਿਹਾ ਕਿ ਜਦੋਂ ਪਾਕਿਸਤਾਨ ਦੀ ਇਮਰਾਨ ਖਾਨ ਹਕੂਮਤ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਗੁਰੂ ਅਰਜਣ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਲਾਹੌਰ ਵਿਖੇ ਉਸ ਸ਼ਹੀਦੀ ਅਸਥਾਂਨ ਵਿਖੇ ਵੱਡੀ ਗਿਣਤੀ ਵਿਚ ਸਿੱਖ ਕੌਮ ਨਤਮਸਤਕ ਹੋਣ ਅਤੇ ਸਰਧਾਂ ਦੇ ਫੁੱਲ ਭੇਟ ਕਰਨ ਜਾਂਦੀ ਹੈ, ਜੋ ਸਿੱਖਾਂ ਦੇ ਧਾਰਮਿਕ ਅਸਥਾਂਨ ਪਾਕਿਸਤਾਨ ਵਿਚ ਮੌਜੂਦ ਹਨ, ਫਿਰ ਵੀ ਇਸ ਮਹਾਨ ਮੌਕੇ ਤੇ ਪਾਕਿਸਤਾਨ ਹਕੂਮਤ ਨੇ ਸਾਡੇ ਜਾਣ ਵਾਲੇ ਜਥੇ ਉਤੇ ਰੋਕ ਲਗਾਉਣ ਦੀ ਗੱਲ ਕੀਤੀ ਹੈ, ਇਸ ਨਾਲ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚੀ ਹੈ ।

ਜਦੋਂਕਿ ਸਮੁੱਚੇ ਸੰਸਾਰ ਵਿਚ ਘੱਟ ਗਿਣਤੀ ਸਿੱਖ ਕੌਮ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਉਤੇ ਇਖਲਾਕੀ, ਸਮਾਜਿਕ ਤੇ ਕਾਨੂੰਨੀ ਤੌਰ ਤੇ ਕੋਈ ਰੋਕ ਨਹੀਂ ।

ਫਿਰ ਇਸ ਦਿਸ਼ਾ ਵੱਲ ਇੰਡੀਅਨ ਮੁਤੱਸਵੀ ਹੁਕਮਰਾਨਾਂ ਵੱਲੋਂ ਪਾਕਿਸਤਾਨ ਹਕੂਮਤ ਕੋਲ ਆਵਾਜ਼ ਉਠਾਕੇ ਸਿੱਖਾਂ ਦੇ ਇਸ ਧਾਰਮਿਕ ਆਜ਼ਾਦੀ ਦੀ ਖੁੱਲ੍ਹ ਦੇਣ ਦੀ ਗੱਲ ਨਾ ਕਰਨ ਦੇ ਅਮਲ ਵੀ ਦੁੱਖ ਪਹੁੰਚਾਉਣ ਵਾਲੇ ਹਨ, ਜੋ ਅਸਹਿ ਹਨ ।

ਸ. ਮਾਨ ਨੇ ਪਾਕਿਸਤਾਨ ਦੀ ਜਨਾਬ ਇਮਰਾਨ ਖਾਨ ਦੀ ਹਕੂਮਤ ਅਤੇ ਪਾਕਿਸਤਾਨ ਦੀ ਵਿਦੇਸ਼ੀ ਵਿਜਾਰਤ ਨੂੰ ਸਿੱਖ ਕੌਮ ਦੇ ਬਿਨ੍ਹਾਂ ਤੇ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਵਿਖੇ ਜਾਣ ਵਾਲੇ ਜਥੇ ਉਤੇ ਲਗਾਏ ਗਏ ਪਾਬੰਦੀ ਵਾਲੇ ਫੈਸਲੇ ਉਤੇ ਮੁੜ ਗੌਰ ਕਰਕੇ ਸਿੱਖ ਕੌਮ ਨੂੰ ਆਪਣੇ ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਕਰਨ ਦੀ ਖੁੱਲ੍ਹ ਦੇਣ ।

ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਜਨਾਬ ਇਮਰਾਨ ਖਾਨ ਹਕੂਮਤ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਮਹਾਨ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਵਿਚ ਸਾਮਿਲ ਹੋਣ ਲਈ ਮੁੜ ਵਿਚਾਰ ਕਰਦੇ ਹੋਏ ਇਹ ਖੁੱਲ੍ਹ ਦੇ ਕੇ ਸਿੱਖ ਮਨਾਂ ਵਿਚ ਉੱਠੇ ਰੋਸ਼ ਨੂੰ ਖ਼ਤਮ ਕਰੇਗੀ ।

ਸ. ਮਾਨ ਨੇ ਸਮੁੱਚੀ ਸਿੱਖ ਕੌਮ, ਪੰਥ ਦਰਦੀਆ ਨੂੰ 06 ਜੂਨ ਦੇ ਘੱਲੂਘਾਰੇ ਦਿਹਾੜੇ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਜਾ ਰਹੀ ਅਰਦਾਸ ਵਿਚ ਸਤਿਕਾਰ ਅਤੇ ਸਰਧਾ ਸਹਿਤ ਪਹੁੰਚਣ ਦੀ ਸੰਜ਼ੀਦਗੀ ਭਰੀ ਅਪੀਲ ਵੀ ਕੀਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION