23.1 C
Delhi
Wednesday, April 24, 2024
spot_img
spot_img

ਅਕਾਲ ਤਖ਼ਤ ’ਤੇ ਤਲਬ ਕੀਤੇ ਜਾਣ ਲੌਂਗੋਵਾਲ ਅਤੇ ਮਹਿਤਾ, ਅਸਤੀਫ਼ੇ ਲੈ ਕੇ ਸਖ਼ਤ ਕਾਰਵਾਈ ਕਰਨ ਜਥੇਦਾਰ: ਸਿੱਖ ਅਲਾਇੰਸ

ਚੰਡੀਗੜ੍ਹ, 5 ਸਤੰਬਰ, 2020 –

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਸਲੇ ਤੇ ਆਪਣੇ ਪਹਿਲਾਂ ਕੀਤੇ ਫ਼ੈਸਲੇ ਤੋਂ ਮੁੱਕਰਨ ਦੇ ਕੀਤੇ ਐਲਾਨ ਤੋਂ ਬਾਅਦ 35 ਸਿੱਖ ਜਥੇਬੰਦੀਆਂ ਤੇ ਗੱਠਜੋੜ ਅਲਾਇੰਸ ਸਿੱਖ ਆਰਗੇਨਾਈਜੇਸ਼ਨਸ ਦੇ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਅਤੇ ਪਰਮਪਾਲ ਸਿੰਘ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕੀਤਾ ਅੱਜ ਦਾ ਐਲਾਨ ਕਿ ਜਾਂਚ ਕਮੇਟੀ ਵੱਲੋਂ ਕੀਤੀਆਂ ਸਿਫ਼ਾਰਸ਼ਾਂ ਅਨੁਸਾਰ ਪਹਿਲਾਂ ਲਏ ਗਏ ਫੈਸਲਿਆਂ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਮਾਮਲੇ ਵਿੱਚ ਦੋਸ਼ੀਆਂ ਖ਼ਿਲਾਫ਼ ਫ਼ੌਜਦਾਰੀ ਮੁਕੱਦਮੇ ਦਰਜ ਕਰਨ ਤੋਂ ਮੁਕਰਨ ਤੋਂ ਸਾਫ ਹੈ ਕਿ ਹੁਣ ਸਮੇਤ ਆਪਣੇ ਲੌਂਗੋਵਾਲ ਸਾਰੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੇ ਹਨ !

ਕਿਉਂਕਿ ਹੁਣ ਸਭ ਤੋਂ ਵੱਡਾ ਡਰ ਲੌਂਗੋਵਾਲ ਨੂੰ ਇਹ ਸਤਾ ਰਿਹਾ ਹੈ ਕਿ ਜੇ ਕਿਸੇ ਵੀ ਮੁਲਾਜ਼ਮ ਦੇ ਉੱਤੇ ਫੌਜਦਾਰੀ ਮੁਕੱਦਮਾ ਦਰਜ ਕਰਵਾਇਆ ਤਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਉਨ੍ਹਾਂ ਦੀ ਸਰਪ੍ਰਸਤੀ ਹੇਠ ਹੋਏ ਘੋਟਾਲਿਆਂ ਦਾ ਪਰਦਾਫਾਸ਼ ਕਿਸੇ ਨਾ ਕਿਸੇ ਮੁਲਾਜ਼ਮ ਨੇ ਕਰ ਦੇਣਾ ਹੈ !

ਜੋ ਨਵਾਂ ਬਹਾਨਾ ਲੌਂਗੋਵਾਲ ਨੇ ਅੱਜ ਬਣਾਇਆ ਹੈ ਕਿ ਅਸੀਂ ਇਸ ਮਾਮਲੇ ਵਿਚ ਪੁਲਸ ਦੀ ਦਖਲ ਅੰਦਾਜ਼ੀ ਨਹੀਂ ਚਾਹੁੰਦੇ ਤਾਂ ਲੌਂਗੋਵਾਲ ਜਵਾਬ ਦੇਵੇ ਕਿ ਹਰ ਸਾਲ ਜੂਨ ਮਹੀਨੇ ਸ਼੍ਰੋਮਣੀ ਕਮੇਟੀ ਦੀ ਮਰਜ਼ੀ ਨਾਲ ਦਰਬਾਰ ਸਾਹਿਬ ਪ੍ਰਕਰਮਾ ਵਿੱਚ ਚੱਪੇ ਚੱਪੇ ਤੇ ਪੁਲਿਸ ਨੂੰ ਤਾਇਨਾਤ ਕਰ ਕੇ ਨੌਜਵਾਨਾਂ ਦੀ ਆਵਾਜ਼ ਕਿਉਂ ਦੱਬੀ ਜਾਂਦੀ ਹੈ , ਜੇ ਕੋਈ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਅਰਦਾਸ ਵੀ ਕਰ ਰਿਹਾ ਹੁੰਦਾ ਤਾਂ ਦਰਬਾਰ ਸਾਹਿਬ ਪ੍ਰਕਰਮਾ ਵਿੱਚ ਤੈਨਾਤ ਪੁਲਿਸ ਮੁਲਾਜ਼ਮ ਉਸੇ ਵਕਤ ਉਸ ਦੀ ਗ੍ਰਿਫਤਾਰੀ ਵੀ ਕਰ ਲੈਂਦੇ ਹਨ ਅਤੇ ਹਰ ਵਕਤ ਦਰਬਾਰ ਸਾਹਿਬ ਪ੍ਰਕਰਮਾ ਦੇ ਅੰਦਰ ਸਿਵਲ ਵਰਦੀ ਚ ਘੁੰਮ ਰਹੇ ਪੁਲਸ ਮੁਲਾਜ਼ਮਾਂ ਦਾ ਪੂਰਾ ਕੰਟਰੋਲ ਹੁੰਦਾ ਹੈ, ਕੀ ਉਸ ਵਕਤ ਪੁਲਸ ਦੀ ਦਖ਼ਅੰਦਾਜ਼ੀ ਤੁਹਾਡੀ ਸਹਿਮਤੀ ਨਾਲ ਨਹੀਂ ਹੁੰਦੀ ???

ਅਸਲ ਚ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਆਪਣੇ ਤੇ ਸਮੁੱਚੀ ਅੰਤਰਿਮ ਕਮੇਟੀ ਜੋ ਕਿ ਇਨਾਂ ਮਾਮਲਿਆਂ ਵਿੱਚ ਅਸਲ ਵਿੱਚ ਦੋਸ਼ੀ ਹੈ ਸਭ ਨੂੰ ਬਚਾਉਣਾ ਚਾਹੁੰਦੇ ਹਨ ਆਪਣੇ ਹੀ ਕੁਝ ਦਿਨ ਪਹਿਲਾਂ ਕੀਤੇ ਐਲਾਨਾਂ ਤੋਂ ਮੁੱਕਰਨਾ ਕਿ ਹੁਣ ਇਹ ਅਕਾਲ ਤਖਤ ਸਾਹਿਬ ਦੇ ਕੀਤੇ ਹੋਏ ਹੁਕਮਾਂ ਦੀ ਉਲੰਘਣਾ ਨਹੀਂ ???!!!


ਇਸ ਨੂੰ ਵੀ ਪੜ੍ਹੋ:
ਜਥੇਦਾਰ ਰਣਜੀਤ ਸਿੰਘ ਈ ਠੀਕ ਐ, ਗੌਹਰ-ਏ-ਮਸਕੀਨ ਰਹਿਣ ਦਈਏ ਜੀ – ਐੱਚ.ਐੱਸ.ਬਾਵਾ


ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹੁਕਮਾਂ ਨੂੰ ਇਹ ਆਪਣੀ ਸਹੂਲੀਅਤ ਮੁਤਾਬਕ ਵਰਤ ਲੈਂਦੇ ਹਨ ਤੇ ਜੇ ਸਿਆਸੀ ਤੌਰ ਤੇ ਫਿੱਟ ਨਾ ਬੈਠੇ ਤਾਂ ਉਨ੍ਹਾਂ ਹੁਕਮਾਂ ਦੀ ਉਲੰਘਣਾ ਵੀ ਕਰ ਦਿੰਦੇ ਹਨ !

ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਸ਼ੀਆਂ ਤੇ ਕਾਰਵਾਈ ਕਰਨ ਲਈ ਸਮਰੱਥ ਹੈ ਜਦਕਿ ਅਸਲੀਅਤ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਆਪਣੀ ਹਰ ਗੱਲ ਦੀ ਸ਼ੁਰੂਆਤ ਹੀ ਝੂਠ ਤੋਂ ਕਰਦੇ ਹਨ ਜਿਸ ਦਾ ਸਬੂਤ ਹੈ ਕਿ ਮਈ 2016 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੋ ਕਿ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਪਬਲੀਕੇਸ਼ਨ ਵਿਭਾਗ ਵਿੱਚ ਅਗਨ ਭੇਟ ਹੋ ਗਏ ਸਨ ,ਇਸ ਗੱਲ ਨੂੰ ਚਾਰ ਸਾਲ ਤੱਕ ਸਿੱਖ ਕੌਮ ਤੋਂ ਲੁਕਾ ਕੇ ਰੱਖਿਆ ਗਿਆ !

ਹਾਲੇ ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਵੱਲੋਂ ਰਜਿੰਦਰ ਸਿੰਘ ਮਹਿਤਾ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕਿਹਾ ਸੀ ਕਿ ਉਸ ਦਿਨ ਸਿਰਫ 14 ਸਰੂਪ ਨੁਕਸਾਨੇ ਗਏ ਸਨ ਜਦਕਿ ਫਰਵਰੀ 2020 ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਫ਼ਿਸ ਨੋਟ ਤੋਂ ਇਹ ਗੱਲ ਸਾਬਤ ਹੋ ਗਈ ਕਿ ਉਸ ਦਿਨ 80 ਦੇ ਕਰੀਬ ਗੁਰੂ ਸਾਹਿਬ ਦੇ ਪਾਵਨ ਸਰੂਪ ਨੁਕਸਾਨੇ ਗਏ ਸਨ ਹਰ ਗੱਲ ਤੇ ਝੂਠ ਬੋਲਣ ਦੇ ਆਦੀ ਰਜਿੰਦਰ ਸਿੰਘ ਮਹਿਤਾ ਅਤੇ ਗੋਬਿੰਦ ਸਿੰਘ ਲੌਂਗੋਵਾਲ ਵਰਗੇ ਵਿਅਕਤੀਆਂ ਤੇ ਸਿੱਖ ਭਰੋਸਾ ਕਿਵੇਂ ਕਰਨ ???

ਜੇ ਸ਼੍ਰੋਮਣੀ ਕਮੇਟੀ ਆਪਣੇ ਪਹਿਲੇ ਕੀਤੇ ਹੋਏ ਐਲਾਨਾਂ ਤੋਂ ਭੱਜਦੀ ਹੈ ਤਾਂ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ ਅਤੇ ਜੇ ਲੌਂਗੋਵਾਲ ਸਾਹਿਬ ਨੂੰ ਇਹ ਪਤਾ ਲੱਗ ਹੀ ਗਿਆ ਹੈ ਕਿ ਸਰੂਪਾ ਦੀ ਬੇਅਦਬੀ ਨਹੀਂ ਹੋਈ ਜਦ ਕਿ ਸਿਰਫ਼ ਪੈਸਿਆਂ ਦੇ ਲੈਣ ਦੇਣ ਵਿੱਚ ਹੀ ਘਪਲੇਬਾਜ਼ੀ ਹੋਈ ਹੈ ਤਾਂ ਜਲਦ ਹੀ ਕੁੱਲ 514 ( ਜਿਨ੍ਹਾਂ ਵਿੱਚੋਂ 328 ਰਿਕਾਰਡ ਵਿੱਚੋਂ ਘੱਟ ਹਨ ਅਤੇ ਬਾਕੀ 61 ਅਤੇ 125 ਦੋ ਵਾਰ ਵਾਧੂ ਅੰਗਾਂ ਤੋਂ ਬਿਨਾਂ ਕਿਸੇ ਆਗਿਆ ਤੋਂ ਛਾਪੇ ਗਏ ) ਗੁਰੂ ਸਾਹਿਬ ਦੇ ਪਾਵਨ ਸਰੂਪ ਕਦੋਂ ਅਤੇ ਕਿੱਥੇ ਭੇਜੇ ਗਏ ਹਨ ਦੀ ਸਾਰੀ ਡਿਟੇਲ ਲਿਸਟ ਜਨਤਕ ਕੀਤੀ ਜਾਵੇ ਤੇ ਜੇ ਇਹ ਲਿਸਟ ਜਨਤਕ ਨਹੀਂ ਕੀਤੀ ਗਈ ਤਾਂ ਗੱਲ ਸਾਫ ਹੈ ਕਿ ਗੁਰੂ ਸਾਹਿਬ ਦੇ ਪਾਵਨ ਸਰੂਪ ਸਿਆਸੀ ਫਾਇਦਿਆਂ ਲਈ ਕਿਸੇ ਇਹੋ ਜਿਹੀ ਜਗ੍ਹਾ ਤੇ ਭੇਜੇ ਗਏ ਹਨ ਜਿੱਥੇ ਗੁਰੂ ਸਾਹਿਬ ਦੀ ਸੇਵਾ ਸੰਭਾਲ ਮਰਿਆਦਾ ਅਨੁਸਾਰ ਹੋ ਹੀ ਨਾ ਸਕਦੀ ਹੋਵੇ !

ਜੇ ਇਹ ਲੋਕ ਇਨੇ ਹੀ ਸੱਚੇ ਹਨ ਤਾਂ ਗੁਰੂ ਸਾਹਿਬ ਦੇ ਸਰੂਪ ਕਦੋ ਕਿੱਥੇ ਤੇ ਕਿਸ ਨੂੰ ਦਿੱਤੇ ਗਏ ਹਨ ਸਾਰੀ ਜਾਣਕਾਰੀ ਜਨਤਕ ਕਰਨ !

ਅਸੀਂ ਗੋਬਿੰਦ ਸਿੰਘ ਲੌਂਗੋਵਾਲ ਦੇ ਕੀਤੇ ਗਏ ਅੱਜ ਦੇ ਐਲਾਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਜਲਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਰਜਿੰਦਰ ਸਿੰਘ ਮਹਿਤਾ ਸਮੇਤ ਸਾਰੇ ਦੋਸ਼ੀਆਂ ਸ੍ਰੀ ਅਕਾਲ ਤਖਤ ਸਾਹਿਬ ਤਲਬ ਕਰਕੇ ਸਾਰਿਆਂ ਦੇ ਅਸਤੀਫੇ ਲੈ ਕੇ ਇਨਾਂ ਤੇ ਸਖਤ ਪਾਬੰਦੀ ਲਾਈ ਜਾਵੇ ਕਿ ਇਹ ਜ਼ਿੰਦਗੀ ਚ ਕਦੇ ਵੀ ਕਿਸੇ ਵੀ ਸਿੱਖ ਸੰਸਥਾ ਦੇ ਜ਼ਿੰਮੇਵਾਰ ਅਹੁਦੇ ਤੇ ਨਾ ਬੈਠ ਸਕਣ ਤੇ ਨਾ ਹੀ ਜ਼ਿੰਦਗੀ ਚ ਕੋਈ ਸਿੱਖ ਸੰਸਥਾ ਦੀ ਇਲੈਕਸ਼ਨ ਲੜ ਸਕਣ!

Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION