25.1 C
Delhi
Friday, March 29, 2024
spot_img
spot_img

ਅਕਾਲ ਤਖਤ ਸਾਹਿਬ ਸਮੇਤ 4 ਤਖਤਾਂ ਦੇ ਸਿੰਘ ਸਾਹਿਬਾਨ ਦੇ ਨਾਮ ਮੈਂਬਰਾਂ ਵਜੋਂ ਨਾ ਪੜ ਕੇ ਡਾਇਰੈਕਟਰ ਨਰਿੰਦਰ ਸਿੰਘ ਨੇ ਵੱਡਾ ਪਾਪ ਕਮਾਇਆ: ਮੈਂਬਰ ਦਿੱਲੀ ਕਮੇਟੀ

ਯੈੱਸ ਪੰਜਾਬ
ਨਵੀਂ ਦਿੱਲੀ, 15 ਸਤੰਬਰ, 2021 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆਤਮਾ ਸਿੰਘ ਲੁਬਾਣਾ, ਰਮਿੰਦਰ ਸਿੰਘ ਸਵੀਟਾ, ਭੁਪਿੰਦਰ ਸਿੰਘ ਗਿੰਨੀ, ਗੁਰਪ੍ਰੀਤ ਸਿੰਘ ਜੱਸਾ ਤੇ ਹਰਜੀਤ ਸਿੰਘ ਪੱਪਾ ਨੇ ਕਿਹਾ ਹੈ ਕਿ ਕਮੇਟੀ ਦੇ ਕੋਆਪਸ਼ਨ ਰਾਹੀਂ ਮੈਂਬਰ ਚੁਣਨ ਦੀ ਪ੍ਰਕਿਰਿਆ ਵਿਚ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਚਾਰ ਤਖਤਾਂ ਦੇ ਜਥੇਦਾਰਾਂ ਸਾਹਿਬਾਨਾਂ ਦੇ ਨਾਂ ਮੈਂਬਰਾਂ ਵਜੋਂ ਨਾ ਪੜ ਕੇ ਡਾਇਰੈਕਟਰ ਗੁਰਦੁਆਰਾ ਚੋਣਾਂ ਨਰਿੰਦਰ ਸਿੰ ਨੇ ਵੱਡਾ ਪਾਪ ਕੀਤਾ ਹੈ।

ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਇਹਨਾਂ ਮੈਂਬਰਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਲਈ ਸਰਵਉਚ ਹੈ ਤੇ ਬਾਕੀ ਤਖਤ ਵੀ ਸਨਮਾਨਯੋਗ ਹਨ। ਉਹਨਾਂ ਕਿਹਾ ਕਿ 50 ਸਾਲਾਂ ਤੋਂ ਇਹ ਮਰਿਆਦਾ ਚਲੀ ਆ ਰਹੀ ਹੈ ਜਦੋਂ ਕੋਆਪਸ਼ਨ ਦੀ ਚੋਣ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਚਾਰੋਂ ਤਖ਼ਤਾਂ ਦੇ ਜਥੇਦਾਰਾਂ ਦੇ ਨਾਂ ਪੜ ਕੇ ਇਹਨਾਂ ਨੂੰ ਮੈਂਬਰਾਂ ਵਜੋਂ ਚੁਣਿਆ ਜਾਂਦਾ ਹੈ।

ਉਹਨਾਂ ਕਿਹਾ ਕਿ ਇਸ ਵਾਰ 8ਵੀਂ ਚੋਣ ਵਿਚ ਡਾਇਰੈਕਟਰ ਗੁਰਦੁਆਰਾ ਚੋਣਾਂ ਨਰਿੰਦਰ ਸਿੰਘ ਨੇ ਇਹ ਮਰਿਆਦਾ ਤੋੜੀ ਹੈ ਤੇ ਸਿੰਘ ਸਾਹਿਬਾਨ ਦਾ ਨਿਰਾਦਰ ਕੀਤਾ ਹੈ ਜਿਸ ਵਾਸਤੇ ਸਿੱਖ ਸੰਗਤ ਕਦੇ ਵੀ ਨਰਿੰਦਰ ਸਿੰਘ ਨੂੰ ਮੁਆਫ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਸਿੱਖ ਕਦੇ ਵੀ ਅਕਾਲ ਤਖਤ ਸਾਹਿਬ ਦਾ ਨਿਰਾਦਰ ਬਰਦਾਸ਼ਤ ਨਹੀਂ ਕਰ ਸਕਦੇ।

ਉਹਨਾਂ ਇਹ ਵੀ ਕਿਹਾ ਕਿ ਸਾਡੀ ਨਰਿੰਦਰ ਸਿੰਘ ਨਾਲ ਕੋਈ ਨਿੱਜੀ ਦੁਸ਼ਮਣੀ ਜਾਂ ਕਿੜ ਨਹੀਂ ਹੈ, ਅਸੀਂ ਵਿਅਕਤੀਗਤ ਤੌਰ ‘ਤੇ ਉਹਨਾਂ ਦਾ ਸਨਮਾਨ ਕਰਦੇ ਹਾਂ ਪਰ ਉਹ ਅਕਾਲੀ ਦਲ ਦੇ ਵਿਰੋਧੀਆਂ ਨਾਲ ਰਲ ਕੇ ਕਾਨੁੰਨ ਤੇ ਮਰਿਆਦਾ ਦੀਆਂ ਧੱਜੀਆਂ ਉਡਾ ਰਹੇ ਹਨ। ਉਹਨਾਂ ਕਿਹਾ ਕਿ ਮੀਟਿੰਗ ਦੌਰਾਨ 28 ਮੈਂਬਰਾਂ ਨੇ ਧਰਨਾ ਲਗਾ ਕੇ ਨਰਿੰਦਰ ਸਿੰਘ ਦੇ ਫੈਸਲੇ ਦਾ ਵਿਰੋਧ ਕੀਤਾ ਸੀ ਪਰ ਉਹਨਾਂ ਨੁੰ ਇਤਰਾਜ਼ਯੋਗ ਕੁਝ ਨਹੀਂ ਕਿਹਾ।

ਇਹਨਾਂ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਸਰਨਾ ਧੜੇ ਵੱਲੋਂ ਉਹਨਾਂ ਨੁੰ ਆਪਣੇ ਨਾਲ ਜੋੜਨ ਲਈ ਦਬਾਅ ਪਾਇਆ ਜਾ ਰਿਹਾ ਹੈ ਜਦੋਂ ਕਿ ਅਸੀਂ ਅਕਾਲੀ ਦਲ ਦੇ ਜਿੱਤੇ ਮੈਂਬਰ ਹਾਂ ਤੇ ਸੰਗਤ ਦੇ ਫੈਸਲੇ ਅਨੁਸਾਰ ਸੇਵਾ ਕਰਨੀ ਚਾਹੁੰਦੇ ਹਾਂ। ਉਹਨਾਂ ਕਿਹਾ ਕਿ ਚੋਣਾਂ ਵਿਚ 28 ਸੀਟਾਂ ਜਿੱਤ ਕੇ ਅਕਾਲੀ ਦਲ ਨੂੰ ਸਪਸ਼ਟ ਜਿੱਤ ਮਿਲੀ ਹੈ ਪਰ ਸਰਨਾ ਧੜਾ ਜਾਣ ਬੁੱਝ ਕੇ ਅਕਾਲੀ ਦਲ ਨੂੰ ਖਰਾਬ ਕਰ ਰਿਹਾ ਹੈ।

ਇਸ ਮੌਕੇ ਆਤਮਾ ਸਿੰਘ ਲੁਬਾਣਾ ਨੇ ਇਹ ਵੀ ਕਿਹਾ ਕਿ ਉਹ ਦਿਲ ਦੇ ਮਰੀਜ਼ ਹਨ ਤੇ ਉਹਨਾਂ ਨੂੰ ਸਟੰਟ ਪੈ ਚੁੱਕਾ ਹੈ ਤੇ ਜੇਕਰ ਸਰਨਾ ਧੜੇ ਵੱਲੋਂ ਪਾਏ ਜਾ ਰਹੇ ਦਬਾਅ ਕਾਰਨ ਉਹਨਾਂ ਨੁੰ ਕੁਝ ਹੋ ਗਿਆ ਤਾਂ ਫਿਰ ਸਰਨਾ ਭਰਾ ਜ਼ਿੰਮੇਵਾਰ ਹੋਣਗੇ।

ਉਹਨਾਂ ਨੇ ਸਰਨਾ ਨੁੰ ਅਪੀਲ ਕੀਤੀ ਕਿ ਸੰਗਤ ਨੇ ਸਾਨੁੰ ਸੇਵਾ ਵਾਸਤੇ ਚੁਣ ਕੇ ਭੇਜਿਆ ਹੈ ਤੇ ਅਕਾਲੀ ਦਲ ਨੁੰ ਬਹੁਮਤ ਦਿੱਤਾ ਹੈ, ਇਸ ਲਈ ਸਾਨੂੰ ਸੇਵਾ ਕਰਨ ਦਿਓ। ਉਹਨਾਂ ਡਾਇਰੈਕਟਰ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਇਤਰਾਜ਼ ਪ੍ਰਾਪਤ ਕਰਨ ਲਈ ਇਕੋ ਵਾਰ ਵਿਚ ਮਾਮਲਾ ਨਿਬੇੜਨ ਤੇ ਹੁਣ ਸੱਦੀ ਜਾਣ ਵਾਲੀ ਮੀਟਿੰਗ ਫਿਰ ਤੋਂ ਮੁਲਤਵੀ ਨਾ ਕੀਤੀ ਜਾਵੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION