36.7 C
Delhi
Friday, April 19, 2024
spot_img
spot_img

ਅਕਾਲੀ-ਬਸਪਾ ਵਫ਼ਦ ਜਾਅਲੀ ਵੋਟਾਂ ਰੱਦ ਕਰਾਉਣ ਲਈ ਐਸਡੀਐਮ ਨੂੰ ਮਿਲਿਆ; ਵੱਖ-ਵੱਖ ਪਾਰਟੀਆਂ ਵਲੋਂ ਗਲਤ ਢੰਗ ਨਾਲ ਬਣਵਾਈਆਂ ਗਈਆਂ ਪ੍ਰਵਾਸੀ ਮਜਦੂਰਾਂ ਦੀਆਂ ਵੋਟਾ: ਜਸਵੀਰ ਸਿੰਘ ਗੜ੍ਹੀ

ਯੈੱਸ ਪੰਜਾਬ
ਫਗਵਾੜਾ/ ਜਲੰਧਰ, 17 ਦਸੰਬਰ, 2021 –
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਵਫ਼ਦ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੇ ਅਗਵਾਈ ਹੇਠ ਫਗਵਾੜਾ ਦੇ ਐਸਡੀਐਮ ਕੁਲਪ੍ਰੀਤ ਸਿੰਘ ਨੂੰ ਮਿਲਿਆ । ਐਸਡੀਐਮ ਕੁਲਪ੍ਰੀਤ ਸਿੰਘ ਦੇ ਨਾਲ ਹੋਈ ਬੈਠਕ ਦੇ ਦੌਰਾਨ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪਿਛਲੇ ਹਫ਼ਤੇ ਉਨ੍ਹਾਂ ਦੀ ਪੰਜਾਬ ਦੇ ਮੁੱਖ ਚੋਣ ਆਯੁਕਤ ਦੇ ਨਾਲ ਹੋਈ ਬੈਠਕ ਹੋਈ ਸੀ।

ਬੈਠਕ ‘ਚ ਉਨ੍ਹਾਂ ਵਲੋਂ ਪੰਜਾਬ ਦੀਆਂ ਚੋਣਾਂ ਨੂੰ ਲੈਕੇ ਰਾਜਸੀ ਪਾਰਟੀਆਂ ਵਲੋਂ ਬਣਾਈ ਜਾ ਰਹੀ ਫਰਜੀ ਵੋਟਾਂ ਦੇ ਬਾਰੇ ਵਿੱਚ ਸ਼ਿਕਾਇਤ ਕੀਤੀ ਗਈ ਸੀ । ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਸੂਬੇ ਦੇ ਮੁੱਖ ਚੋਣ ਆਯੁਕਤ ਦੇ ਨਾਲ ਬੈਠਕ ਦੇ ਦੌਰਾਨ ਉਨ੍ਹਾਂ ਨੇ ਫਗਵਾੜਾ ਵਿਧਾਨਸਭਾ ਦਾ ਉਦਾਹਰਣ ਦਿੰਦੇ ਹੋਏ ਕਿਹਾ ਸੀ ਕਿ ਫਗਵਾੜਾ ਵਿਧਾਨਸਭਾ ਦੇ ਕਈ ਪੋਲੰਿਗ ਬੂਥਾਂ ਤੇ ਪ੍ਰਵਾਸੀ ਮਜਦੂਰਾਂ, ਜੋ ਪੰਜਾਬ ਵਿੱਚ ਸਿਰਫ ਸੀਜਨਲ ਕੰਮ ਕਰਣ ਲਈ ਆਉਂਦੇ ਹਨ।

ਰਾਜਸੀ ਪਾਰਟੀਆਂ ਨਾਲ ਸੰਬੰਧ ਰੱਖਣ ਵਾਲੇ ਨੇਤਾਵਾਂ ਵਲੋਂ ਗਲਤ ਢੰਗ ਨਾਲ ਸੀਜਨਲ ਕੰਮ ਕਰਣ ਲਈ ਫਗਵਾੜਾ ਆਉਣ ਵਾਲੇ ਪ੍ਰਵਾਸੀ ਮਜਦੂਰਾਂ ਦੀਆਂ ਵੋਟਾਂ ਬਣਵਾਈਆਂ ਜਾ ਰਹੀ ਹਨ। ਜਿਸ ਤੇ ਮੁੱਖ ਚੋਣ ਆਯੁਕਤ ਨੇ ਉਨ੍ਹਾਂ ਨੂੰ ਇਸ ਸਬੰਧ ‘ਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ । ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਨ੍ਹਾਂ ਵਲੋਂ ਫਗਵਾੜਾ ਵਿਧਾਨ ਸਭਾ ਦੇ ਸਾਰੇ ਬੂਥਾਂ ਦੀ ਲਿਸਟਾਂ ਨੂੰ ਚੈੱਕ ਕੀਤਾ ਗਿਆ ਹੈ ।

ਉਨ੍ਹਾਂ ਕਿਹਾ ਕਿ ਫਗਵਾੜਾ ਦੇ ਬੂਥ ਨੰਬਰ 109 , 110 , 111 , 112 , 117 , 129 , 130 , 131 , 132 , 133 , 134 , 135 , 136 , 137 , 138 , 139 , 140 , 144 , 145 , 146 , 147 , 151 , 152 , 153 , 156 , 157 , 199 , 200 ਅਤੇ 202 ਵਿੱਚ ਭਾਰੀ ਗਿਣਤੀ ਵਿੱਚ ਪ੍ਰਵਾਸੀ ਮਜਦੂਰਾਂ ਦੀਆਂ ਵੋਟਾਂ ਸ਼ਾਮਿਲ ਹਨ, ਜੋਕਿ ਸਿਰਫ ਸੀਜਨਲ ਕੰਮ ਕਰਣ ਲਈ ਫਗਵਾੜਾ ਆਉਂਦੇ ਹਨ। ਗੜੀ ਨੇ ਕਿਹਾ ਕਿ ਫਗਵਾੜਾ ਵਿਧਾਨਸਭਾ ਵਿੱਚ ਪੈਂਦੇ ਸਾਰੇ ਬੂਥਾਂ ਵਿੱਚ ਕਰਬੀਨ 30 ਹਜਾਰ ਵੋਟਾਂ ਪ੍ਰਵਾਸੀ ਮਜਦੂਰਾਂ ਦੀਆਂ ਹਨ।

ਉਨ੍ਹਾਂ ਨੇ ਐਸਡੀਐਮ ਕੁਲਪ੍ਰੀਤ ਸਿੰਘ ਨੂੰ ਜਿਲਾ ਕਪੂਰਥਲਾ ਦੀ ਡਿਪਟੀ ਕਮਿਸ਼ਨਰ ਦੇ ਨਾਂ ਮੰਗ ਪੱਤਰ ਦਿੰਦੇ ਹੋਏ ਉਕਤ ਬੂਥਾਂ ‘ਚ ਬਣੀ ਫਰਜ਼ੀ ਵੋਟਾਂ ਨੂੰ ਰੱਦ ਕਰਣ ਲਈ ਉਚਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਸ ਮੌਕੇ ਜੱਥੇਦਾਰ ਸਰਵਣ ਸਿੰਘ ਕੁਲਾਰ, ਸਤਨਾਮ ਸਿੰਘ ਅਰਸ਼ੀ, ਮਨੋਹਰ ਲਾਲ ਜੱਖੂ, ਚਿਰੰਜੀ ਲਾਲ ਕਾਲ਼ਾ, ਤੇਜਪਾਲ ਬਸਰਾ, ਪਰਮਜੀਤ ਖਲਵਾੜਾ, ਪ੍ਰਦੀਪ ਮੱਲ, ਜਤਿੰਦਰਪਾਲ ਸਿੰਘ ਪਲਾਹੀ, ਚਰਨਜੀਤ ਚੱਕਹਕੀਮ, ਪਰਨੀਸ਼ ਬੰਗਾ ਅਤੇ ਸੁਰਜੀਤ ਭੁੱਲਾਰਾਈ ਵੀ ਮੌਜੂਦ ਸਨ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION