35.1 C
Delhi
Friday, March 29, 2024
spot_img
spot_img

ਅਕਾਲੀ ਨੇਤਾ ਅਤੇ ਇਮਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਨੀਲਾਮਹਿਲ ਚੱਲ ਵੱਸੇ

ਯੈੱਸ ਪੰਜਾਬ
ਜਲੰਧਰ, 16 ਅਗਸਤ, 2020:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜਲੰਧਰ ਇਮਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਸ: ਬਲਜੀਤ ਸਿੰਘ ਨੀਲਾਮਹਿਲ ਅੱਜ ਅਕਾਲ ਚਲਾਣਾ ਕਰ ਗਏ।

ਸ: ਨੀਲਾਮਹਿਲ ਨੂੰ ਅੱਜ ਸਵੇਰੇ 5 ਵਜੇ ਦੇ ਕਰੀਬ ਸੀਨੇ ਵਿੱਚ ਦਰਦ ਦੀ ਸ਼ਿਕਾਇਤ ਮਗਰੋਂ ਇਕ ਸਥਾਨਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਪਹੁੰਚਦੇ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ।

Ñਲਗਪਗ 60 ਸਾਲ ਦੇ ਸ: ਨੀਲਾਮਹਿਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਗਰਮ ਆਗੂਆਂ ਵਿਚ ਸਨ ਅਤੇ ਯੂਥ ਅਕਾਲੀ ਦਲ ਦੇ ਆਗੂ ਹੁੰਦਿਆਂ ਉਹ ਯੂਥ ਅਕਾਲੀ ਦਲ ਦੇ ਉੱਚ ਅਹੁਦਿਆਂ ’ਤੇ ਰਹੇ। ਉਹਨਾਂ ਦੀ ਧਰਮਪਤਨੀ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਉਨ੍ਹਾਂ ਦੇ ਛੋਟੇ ਭਰਾ ਸ: ਕਮਲਜੀਤ ਸਿੰਘ ਗਾਂਧੀ ਜਲੰਧਰ ਨਗਰ ਨਿਗਮ ਵਿੱਚ ਕੌਂਸਲਰ ਰਹੇ।

ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਦੇ ਨੇੜਲੇ ਸਾਥੀਆਂ ਵਿਚ ਸ਼ੁਮਾਰ ਸ: ਨੀਲਾਮਹਿਲ ਨੂੰ 2008 ਵਿਚ ਜਲੰਧਰ ਇਮਪਰੂਵਮੈਂਟ ਟਰਸਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।

ਯਾਦ ਰਹੇ ਕਿ ਸ: ਨੀਲਾਮਹਿਲ ਦੇ ਛੋਟੇ ਭਰਾਤਾ ਸ: ਕਮਲਜੀਤ ਸਿੰਘ ਗਾਂਧੀ ਪਿਛਲੇ ਸਾਲ ਅਕਾਲ ਚਲਾਣਾ ਕਰ ਗਏ ਸਨ।

ਉਹ ਆਪਣੇ ਪਿੱਛੇ ਆਪਣੀ ਪਤਨੀ, ਇਕ ਬੇਟਾ, ਦੋ ਬੇਟੀਆਂ ਅਤੇ ਭਰਾ ਸ: ਸੁਰਜੀਤ ਸਿੰਘ ਨੂੰ ਛੱਡ ਗਏ ਹਨ।

ਕੋਰੋਨਾ ਦੇ ਚੱਲਦਿਆਂ ਉਹਨਾਂ ਦਾ ਅੰਤਿਮ ਸਸਕਾਰ ਅੱਜ ਹੀ ਜਲੰਧਰ ਵਿਖ਼ੇ ਕੀਤਾ ਜਾ ਰਿਹਾ ਹੈ।

ਅਦਾਰਾ ਯੈੱਸ ਪੰਜਾਬ ਸ: ਨੀਲਾਮਹਿਲ ਦੀ ਮੌਤ ’ਤੇ ਡੂੰਘੇ ਦੁੱਖ ਅਤੇ ਗਮ ਦਾ ਇਜ਼ਹਾਰ ਕਰਦੇ ਹੋਏ ਨੀਲਾਮਹਿਲ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੈ। ਪਰਮਾਤਮਾ ਦੇ ਚਰਨਾਂ ਵਿਚ ਅਰਦਾਸ ਕਰਦਾ ਹੈ ਕਿ ਉਹ ਵਿੱਛੜੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
Yes Punjab Gall Punjab Di

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION