35.6 C
Delhi
Tuesday, April 23, 2024
spot_img
spot_img

ਅਕਾਲੀ ਦਲ ਸੰਯੁਕਤ ਨੇ 13 ਲੋਕ ਸਭਾ ਹਲਕਿਆਂ ਦੇ ਯੂਥ ਕੋਆਰਡੀਨੇਟਰ ਐਲਾਨੇ, ਮਨਪ੍ਰੀਤ ਸਿੰਘ ਤਲਵੰਡੀ ਵੱਲੋਂ ਸੂਚੀ ਜਾਰੀ

ਯੈੱਸ ਪੰਜਾਬ
ਚੰਡੀਗੜ੍ਹ, 13 ਅਗਸਤ 2021:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਨੌਜਵਾਨਾਂ ਨੂੰ ਸਾਥ ਲੈ ਕੇ ਚੱਲਣ ਅਤੇ ਪਾਰਟੀ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਵਧਾ ਕੇ ਉਨ੍ਹਾਂ ਨੂੰ ਵੱਡੀਆਂ ਜਿੰਮੇਵਾਰੀਆਂ ਸੌਂਪੇ ਜਾਣ ਦੇ ਕੀਤੇ ਗਏ ਵਾਅਦੇ ਮੁਤਾਬਕ ਅੱਜ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਅਤੇ ਸੀਨੀਅਰ ਆਗੂ ਸ:ਪਰਮਿੰਦਰ ਸਿੰਘ ਢੀਂਡਸਾ ਦੇ ਆਪਸੀ ਸਲਾਹ- ਮਸ਼ਵਰੇ ਤੋਂ ਬਾਅਦ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚ ਯੂਥ ਕੋਆਰਡੀਨੇਟਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਯੂਥ ਵਿੰਗ ਦੇ ਕਨਵੀਨਰ ਸ: ਮਨਪ੍ਰੀਤ ਸਿੰਘ ਤਲਵੰਡੀ ਨੇ ਦੱਸਿਆ ਕਿ ਨੌਜਵਾਨਾਂ ਨੂੰ ਪਾਰਟੀ ਵਿੱਚ ਵੱਡੀਆਂ ਜਿੰਮੇਵਾਰੀਆਂ ਸੌਂਪਿਦਿਆਂ ਸੂਬੇ ਦੇ ਲੋਕ ਸਭਾ ਹਲਕਿਆਂ ਵਿੱਚ 13 ਕੋਆਰਡੀਨੇਟਰਾਂ ਦੀ ਨਿਯੁਕਤੀ ਕੀਤੀ ਗਈ ਹੈ।

ਨਵੇਂ ਥਾਪੇ ਗਏ ਕੋਆਰਡੀਨੇਟਰਾਂ ਵਿੱਚ ਲੋਕ ਸਭਾ ਹਲਕਾ ਅਮ੍ਰਿਤਸਰ ਤੋਂ ਜਤਿੰਦਰ ਸਿੰਘ ਗਿੱਲ, ਸ਼੍ਰੀ ਅਨੰਦਪੁਰ ਸਾਹਿਬ ਤੋਂ ਮਹੀਪਾਲ ਸਿੰਘ ਭੁੱਲਣ, ਬਠਿੰਡਾ ਤੋਂ ਦਰਸ਼ਨ ਸਿੰਘ ਲਾਲੀ ਢਿੱਲੋਂ, ਫ਼ਰੀਦਕੋਟ ਤੋਂ ਰਮਨਦੀਪ ਸਿੰਘ ਗਿੱਲ ਜਗਰਾਉ, ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਹਰਪ੍ਰੀਤ ਸਿੰਘ ਢੀਂਡਸਾ, ਫਿਰੋਜ਼ਪੁਰ ਤੋਂ ਸੁਖਮਨਦੀਪ ਸਿੰਘ ਡਿੰਪੀ ਦਾਤੇਵਾਸ, ਗੁਰਦਾਸਪੁਰ ਤੋਂ ਐਡਵੋਕੇਟ ਗਗਨਦੀਪ ਸਿੰਘ ਬਾਦਲਗੜ੍ਹ, ਹੁਸਿ਼ਆਰਪੁਰ ਤੋਂ ਸੁਖਜਿੰਦਰ ਸਿੰਘ ਚੁਹਾਨ, ਜਲੰਧਰ ਤੋਂ ਸੁਖਵਿੰਦਰ ਸਿੰਘ ਮੂਨਕ, ਖਡੂਰ ਸਾਹਿਬ ਤੋਂ ਗੁਰਪ੍ਰਤਾਪ ਸਿੰਘ ਪੰਨੂ, ਲੁਧਿਆਣਾ ਤੋਂ ਰੂਬਲ ਗਿੱਲ ਮਹਿਲ ਕਲਾਂ, ਪਟਿਆਲਾ ਤੋਂ ਐਡਵੋਕੇਟ ਗਗਨਦੀਪ ਸਿੰਘ ਸੁਨਾਮ ਅਤੇ ਸੰਗਰੂਰ ਤੋਂ ਮਨਿੰਦਰਪਾਲ ਸਿੰਘ ਸ਼ਾਮਿਲ ਹਨ।

ਇਸ ਮੌਕੇ ਮਨਪ੍ਰੀਤ ਸਿੰਘ ਤਲਵੰਡੀ ਨੇ ਦੱਸਿਆ ਕਿ ਥਾਪੇ ਗਏ ਸਾਰੇ ਕੋਆਰਡੀਨੇਟਰ ਹੋਰਨਾਂ ਲੋਕ ਸਭਾ ਹਲਕਿਆਂ ਤੋਂ ਲਗਾਏ ਗਏ ਹਨ ਜੋ ਹਲਕੇ ਦੇ ਜਿਲ੍ਹਾ, ਸਰਕਲ ਅਤੇ ਬੂਥ ਪੱਧਰ ਤੱਕ ਦੇ ਯੂਥ ਅਹੁਦੇਦਾਰਾਂ ਨਾਲ ਤਾਲਮੇਲ ਕਰਕੇ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਗੇ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਆਪਣੀਆਂ ਨੀਤੀ ਮੁਤਾਬਕ ਨੌਜਵਾਨਾਂ ਨੂੰ ਵਧ ਤੋਂ ਵਧ ਜਿੰਮੇਵਾਰੀਆਂ ਸੌਂਪਣ ਲਈ ਵਚਨਬੱਧ ਹੈ ਅਤੇ ਪਾਰਟੀ ਦੀ ਇਹ ਵਿਚਾਰਧਾਰਾ ਹੈ ਕਿ ਸੂਬੇ ਦੀ ਨੀਤੀ- ਨਿਰਮਾਣ ਦੀ ਪ੍ਰਕੀਰੀਆ ਵਿੱਚ ਨੌਜਵਾਨ ਵਰਗ ਦੀ ਭਾਗੀਦਾਰੀ ਹੋਣੀ ਬਹੁਤ ਲਾਜ਼ਮੀ ਹੈ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਕੇਵਲ ਸਿਆਸੀ ਰੈਲੀਆਂ ਵਿੱਚ ਨਾਅਰੇ ਲਗਾਉਣ ਲਈ ਹੀ ਨਹੀ ਵਰਤਿਆ ਜਾਣਾ ਚਾਹੀਦਾ ਸਗੋਂ ਸੂਬੇ ਦੇ ਹਰੇਕ ਅਹਿਮ ਫੈਸਲੇ ਲੈਣ ਦੀ ਪ੍ਰਕੀਰਿਆ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਵਧਾਈ ਜਾਣੀ ਚਾਹੀਦੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION