30.1 C
Delhi
Tuesday, April 23, 2024
spot_img
spot_img

ਅਕਾਲੀ ਦਲ ਸੰਯੁਕਤ ਨੇ ਮੱਤੇਵਾੜਾ ਦੇ ਜੰਗਲ ਅਤੇ ਸੈਂਕੜੇ ਏਕੜ ਉਪਜਾਊ ਜ਼ਮੀਨ ‘ਐਕਵਾਇਰ’ ਕਰਨ ਵਿਰੁੱਧ ਸੰਘਰਸ਼ ਆਰੰਭਿਆ, ਪਰਮਿੰਦਰ ਢੀਂਡਸਾ ਪੁੱਜੇ

ਯੈੱਸ ਪੰਜਾਬ
ਲੁਧਿਅਣਾ, 30 ਜੂਨ, 2021 –
ਸ੍ਰੌਮਣੀ ਅਕਾਲੀ ਦੱਲ ( ਸੰਯੁਕਤ ) ਦੇ ਵੱਲੋਂ ਅੱਜ ਜਿਲਾ ਲੁਧਿਆਣਾ ਦੇ ਹਲਕਾ ਸਾਹਨੇਵਾਲ ਦੇ ਪਿੰਡ ਸੇਖੋਵਾਲ ਵਿੱਚ ਸਰਕਾਰੀ ਉਜਾੜੇ ਦਾ ਸ਼ਿਕਾਰ ਹੋਏ ਦਲਿਤ ਸਿੱਖ ਭਾਈਚਾਰੇ ਦੇ ਲੋਕਾਂ ਦੇ ਹੱਕ ਵਿੱਚ ਮੁਹਿੰਮ ਚਲਾਈ ਗਈ।

ਇਸ ਵਾਰੇ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਖਜਾਨਾ ਮੰਤਰੀ ਸ੍ਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪਿੰਡ ਸੇਖੋਵਾਲ ਵਿਚ ਜਿਹੜੀ ਜਮੀਨ ਸਰਕਾਰ ਵੱਲੋਂ ਪਿੰਡ ਦੀ ਮਰਜੀ ਦੇ ਖਿਲਾਫ ਜੋਰ ਜਬਰਦਸਤੀ ਨਾਲ ਖੋਹੀ ਗਈ ਹੈ ਅਸੀ ਉਸ ਜਬਰ ਖਿਲਾਫ ਇਲਾਕੇ ਦੇ ਲੋਕਾਂ ਦੇ ਨਾਲ ਖੜਾਂਗੇ ਅਤੇ ਸਤਲੁਜ ਦਰਿਆ ਅਤੇ ਮੱਤੇਵਾੜਾ ਜੰਗਲ ਦੇ ਲਾਗੇ ਅਜਿਹੇ ਕਿਸੇ ਵੀ ਪ੍ਰੋਜੈਕਟ ਦਾ ਵਿਰੋਧ ਕਰਦੇ ਹਾਂ ਜੋ ਪੰਜਾਬ ਦੇ ਪੌਣ ਪਾਣੀ ਨੂੰ ਖਰਾਬ ਕਰਦਾ ਹੋਵੇ ।

ਉਹਨਾਂ ਆਖਿਆ ਕਿ ਬਿਨਾਂ ਕਿਸੇ ਵਾਤਾਵਰਨ ਮਾਹਰ ਦੀ ਰਾਏ ਲਏ ਬਿਨਾਂ ਇਹ ਪ੍ਰੋਜੈਕਟ ਇਸ ਸਵੇਂਦਨਸ਼ੀਲ ਇਲਾਕੇ ਦੀ ਤਬਾਹੀ ਕਰਨ ਵਾਲਾ ਸਾਬਤ ਹੋਵੇਗਾ ਅਤੇ ਦਲਿਤ ਤੇ ਗਰੀਬੜੇ ਕਿਸਾਨਾਂ ਨੂੰ ਗ੍ਰਾਮ ਸਭਾ ਦੇ ਜਮੀਨ ਨਾ ਦੇਣ ਦੇ ਮਤੇ ਦੇ ਹੁੰਦਿਆਂ ਵੀ ਜਮੀਨ ਤੇ ਜਬਰਨ ਕੱਬਜਾ ਕੀਤਾ ਗਿਆ ।

ਸੋ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਲੋਕਾਂ ਦੀ ਲੜਾਈ ਲੜ੍ਹਨ ਲਈ ਤਿਆਰ ਹੈ ਇਸ ਮਸਲੇ ਤੇ ਪੰਜਾਬ ਵਿਧਾਨ ਸਭਾ ਵਿੱਚ ਵੀ ਗੱਲ ਚੁੱਕੀ ਜਾਵੇਗੀ ਅਤੇ ਕਾਨੂੰਨੀ ਪੱਧਰ ਤੇ ਜੋ ਵੀ ਲੜਾਈ ਲੜਨੀ ਪਈ ਉਸਨੂੰ ਸ਼ਿਰੋਮਣੀ ਅਕਾਲੀ ਦੱਲ ਸਾਂਝਾ ਵਲੋਂ ਮੂਹਰੇ ਹੋ ਕੇ ਲੜ੍ਹਿਆ ਜਾਵੇਗਾ , ਇਸ ਦੀ ਸ਼ੁਰੂਆਤ ਉਹਨਾਂ ਸਰਕਾਰ ਵਲੋਂ ਕਬਜ਼ੇ ਵਿਚ ਲਈ ਗਈ ਜਮੀਨ ਤੇ ਰੁੱਖ ਲਗਾ ਕੇ ਸ਼ੁਰੂ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਕੇਸ ਜਾਂ ਪਰਚਾ ਦਰਜ ਕਰਾਉਣਾ ਚਾਹੁੰਦੀ ਹੈ ਓਹ ਸ਼ਿਰੋਮਣੀ ਅਕਾਲੀ ਦੱਲ ਸਾਂਝਾ ਦੀ ਲੀਡਰਸ਼ਿਪ ਤੇ ਕਰਾਉਣ ਨਾ ਕੇ ਗਰੀਬ ਪਿੰਡ ਵਾਲਿਆ ਨੂੰ ਤੰਗ ਕੀਤਾ ਜਾਵੇ।

ਉਹਨਾਂ ਇਹ ਵੀ ਸਾਫ਼ ਕੀਤਾ ਕੇ ਸ਼ਿਰੋਮਣੀ ਅਕਾਲੀ ਦੱਲ ਸਾਂਝਾ ਦੀ ਸਰਕਾਰ ਬਣਦੇ ਸਾਰ ਹੀ ਇਹ ਪ੍ਰੋਜੈਕਟ ਰੱਦ ਕਰ ਦਿੱਤਾ ਜਾਵੇਗਾ , ਇਸ ਮੌਕੇ ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਸ੍ ਕਰਨੈਲ ਸਿੰਘ ਪੀਰ ਮੁਹੰਮਦ , ਜਨਰਲ ਸਕੱਤਰ ਸ੍ ਹਰਪ੍ਰੀਤ ਸਿੰਘ ਗਰਚਾ , ਯੂਥ ਵਿੰਗ ਕਨਵੀਨਰ ਮਨਪ੍ਰੀਤ ਸਿੰਘ ਤਲਵੰਡੀ ਨੇ ਕਿਹਾ ਕੇ ਇਸ ਮੁਹਿੰਮ ਨੂੰ ਅੱਗੇ ਤੌਰਦੇ ਹੋਏ ਆਉਣ ਵਾਲੇ ਸਮੇਂ ਵਿੱਚ ਇੱਥੇ ਨੌਜਵਾਨ ਆਗੂ ਵੀ ਸ਼ਾਮਲ ਹੋਣ ਗੇ ਅਤੇ ਪੂਰੇ ਪੰਜਾਬ ਦੀ ਨੌਜਵਾਨੀ ਨੂੰ ਇਸ ਮਸਲੇ ਨਾਲ ਜੋੜਦੇ ਹੋਏ ਇੱਕ ਲਹਿਰ ਛੇੜੀ ਜਾਵੇਗੀ ਤਾਂ ਜੋ ਪੰਜਾਬ ਦੇ ਧੁੰਦਲੇ ਹੋਏ ਜਾਂਦੇ ਪੌਣ ਪਾਣੀ ਨੂੰ ਅਜਿਹੀ ਤਬਾਹੀ ਤੋਂ ਬਚਾਇਆ ਜਾ ਸਕੇ ।

ਇਸ ਮੌਕੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ ਜਗਦੀਸ਼ ਸਿੰਘ ਗਰਚਾ , ਮਾਨ ਸਿੰਘ ਗਰਚਾ , ਹਰਪ੍ਰੀਤ ਸਿੰਘ ਗੁਰਮ , ਯੂਥ ਆਗੂ ਕੁਲਦੀਪ ਸਿੰਘ ਹੁਸੈਨਪੁਰ, ਮਨਜੀਤ ਸਿੰਘ ਰਾਏਕੋਟ, ਬੋਬੀ ਗਰਚਾ , ਸੁਖਵੰਤ ਸਿੰਘ ਟਿੱਲੂ ਵਿਸੇਸ਼ ਤੌਰ ਤੇ ਹਾਜਰ ਸਨ। ਸ੍ ਪਰਮਿੰਦਰ ਸਿੰਘ ਢੀਡਸਾ , ਸ੍ ਕਰਨੈਲ ਸਿੰਘ ਪੀਰਮੁਹੰਮਦ ਅਤੇ ਹਰਪ੍ਰੀਤ ਸਿੰਘ ਗਰਚਾ ਨੇ ਸਰਕਾਰੀ ਦਮਨਕਾਰੀ ਨੀਤੀਆ ਵਿਰੁੱਧ ਜੂਝਣ ਵਾਲੇ ਸ੍ ਗੰਗਵੀਰ, ਪਿੰਡ ਦੇ ਮੈਂਬਰ ਪੰਚਾਇਤ ਦਾ ਵਿਸੇਸ਼ ਸਨਮਾਨ ਕੀਤਾ ਤੇ ਕਨੂੰਨੀ ਕਾਰਵਾਈ ਵਿੱਚ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION