37.8 C
Delhi
Friday, April 19, 2024
spot_img
spot_img

ਅਕਾਲੀ ਦਲ ਵੱਲੋਂ ਵਿਕਰਮ ਸਿੰਘ ਰੋਹਿਣੀ ਨੂੰ ਦਿੱਲੀ ਗੁਰਦੁਆਰਾ ਕਮੇਟੀ ਲਈ ਨਾਮਜ਼ਦ ਕਰਨ ਦਾ ਐਲਾਨ

ਯੈੱਸ ਪੰਜਾਬ
ਨਵੀਂ ਦਿੱਲੀ, 2 ਸਤੰਬਰ, 2021 –
ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਵਿਕਰਮ ਸਿੰਘ ਰੋਹਿਣੀ ਨੂੰ ਨਾਮਜ਼ਦ ਕਰਨ ਦਾ ਐਲਾਨ ਕੀਤਾ ਗਿਆ ਹੈ।

ਸ਼੍ਰੁੋਮਣੀ ਅਕਾਲੀ ਦਲ ਦੇ ਬੁਲਾਰੇ ਸੁਦੀਪ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਾਰਟੀ ਵੱਲੋਂ ਰੋਹਿਣੀ ਤੋਂ ਕਮੇਟੀ ਦੇ ਸਾਬਕਾ ਮੈਂਬਰ ਵਿਕਰਮ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਅੱਜ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਖੁਦ ਜਾ ਕੇ ਉਹਨਾਂ ਦਾ ਨਾਮਜ਼ਦਗੀ ਫ਼ਾਰਮ ਭਰਵਾਇਆ।

ਨਾਮਜ਼ਦਗੀ ਫ਼ਾਰਮ ਉਤੇ ਪ੍ਰੋਪੋਜ਼ਲ ਵੱਜੋਂ ਦੋ ਮੈਂਬਰਾਂ ਦੇ ਦਸਤਖ਼ਤ ਹੁੰਦੇ ਹਨ ਉਸ ਉਤੇ ਸ. ਹਰਮੀਤ ਸਿੰਘ ਕਾਲਕਾ ਅਤੇ ਸ. ਅਮਰਜੀਤ ਸਿੰਘ ਪਿੰਕੀ ਨੇ ਦਸਤਖਤ ਕਰਕੇੇ ਸ. ਵਿਕਰਮ ਸਿੰਘ ਦੇ ਨਾਮ ਦੀ ਪੇਸ਼ਕਸ਼ ਕੀਤੀ। 9 ਤਾਰੀਖ ਨੂੰ ਕੋਆਪਸ਼ਨ ਹੋਣੀ ਹੈ ਜਿਸ ਮਗਰੋਂ ਸ. ਵਿਕਰਮ ਸਿੰਘ ਮੈਂਬਰ ਬਣ ਜਾਣਗੇ।

ਸ. ਸੁਦੀਪ ਸਿੰਘ ਨੇ ਦੱਸਿਆ ਕਿ ਵਿਕਰਮ ਸਿੰਘ ਰੋਹਿਣੀ ਜੋ ਕਿ ਪਿਛਲੀ ਕਮੇਟੀ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੋਹਿਣੀ ਹਲਕੇ ਤੋਂ ਦਿੱਲੀ ਵਿਚ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਮੈਂਬਰ ਬਣੇ ਸਨ ਇਸ ਵਾਰ ਪਾਰਟੀ ਨੇ ਉਹਨਾਂ ਦੀ ਕਾਬਲਿਅਤ ਅਤੇ ਕੰਮ ਕਰਨ ਦੇ ਜਜ਼ਬੇ ਨੂੰ ਵੇਖਦੇ ਹੋਏ ਸ. ਵਿਕਰਮ ਸਿੰਘ ਨੂੰ ਪਾਰਟੀ ਦੀ ਸੈਂਟਰਲ ਟੀਮ ਵਿਚ ਸ਼ਾਮਲ ਕਰਕੇ ਦਿੱਲੀ ਦੇ ਵੱਖ ਵੱਖ ਹਲਕਿਆਂ ਵਿਚ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਚੋਣ ਲੜਾਉਣ ਵਿਚ ਮਦਦ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ।

ਜਿਸ ਕਰਕੇ ਉਨ੍ਹਾਂ ਨੂੰ ਚੋਣ ਨਾ ਲੜਵਾ ਕੇ ਉਨ੍ਹਾਂ ਦੀ ਥਾਂ ‘ਤੇ ਸ. ਸਰਵਜੀਤ ਸਿੰਘ ਵਿਰਕ ਨੂੰ ਟਿਕਟ ਦੇ ਕੇ ਸ. ਵਿਕਰਮ ਸਿੰਘ ਨੂੰ ਨਾਮਜ਼ਦਗੀ ਰਾਹੀਂ ਮੈਂਬਰ ਕੋ ਆਪਟ ਕਰਨ ਦਾ ਭਰੋਸਾ ਦਿੱਸਾ ਸੀ ਹਾਲਾਂਕਿ ਬਹੁਤ ਸਾਰੇ ਨੁਮਾਇੰਦੇ ਸਨ ਪਰ ਪਾਰਟੀ ਨੇ ਆਪਣੇ ਕੀਤੇ ਵਾਇਦੇ ਨੂੰ ਪੂਰਾ ਕਰਦਿਆਂ ਸ. ਵਿਕਰਮ ਸਿੰਘ ਨੂੰ ਕੋਆਪਟ ਕਰਨ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ।

ਸ. ਸੁਦੀਪ ਸਿੰਘ ਨੇ ਕਿਹਾ ਕਿ ਵਿਕਰਮ ਸਿੰਘ ਨੇ ਐਜੁਕੇਸ਼ਨ ਦੇ ਖੇਤਰ ਵਿਚ ਕਾਫ਼ੀ ਕੰਮ ਕੀਤਾ ਹੈ ਜਿਸ ਨਾਲ ਸਕੂਲਾਂ ਦੇ ਪ੍ਰਬੰਧ ਕਾਫ਼ੀ ਬੇਹਤਰ ਹੋਏ। ਆਈ. ਟੀ ਖੇਤਰ ਵਿਚ ਵੀ ਉਨ੍ਹਾਂ ਨੂੰ ਕਾਫ਼ੀ ਤਜੁਰਬਾ ਹੈ। ਹੁਣ ਆਸ ਕੀਤੀ ਜਾਂਦੀ ਹੈ ਕਿ ਸ. ਵਿਕਰਮ ਸਿੰਘ ਮੈਂਬਰ ਬਣਨ ਮਗਰੋਂ ਪਾਰਟੀ ਵੱਲੋਂ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੋਂਪੀ ਜਾਵੇਗੀ ਉਸ ਦੀ ਬਖੂਬੀ ਪਾਲਣਾ ਕਰਨਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION