34 C
Delhi
Thursday, April 25, 2024
spot_img
spot_img

ਅਕਾਲੀ ਦਲ ਨੂੰ ਝਟਕਾ: ਸਾਬਕਾ ਵਿਧਾਇਕ ਸਾਧੂ ਸਿੰਘ ਰਾਜੇਆਣਾ ਦੇ ਬੇਟੇ ਅਤੇ ਪੀ.ਏ.ਸੀ. ਮੈਂਬਰ ਜਗਤਾਰ ਸਿੰਘ ਰਾਜੇਆਣਾ ਨੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

ਯੈੱਸ ਪੰਜਾਬ
ਬਾਘਾਪੁਰਾਣਾ, 30 ਦਸੰਬਰ, 2021:
ਸ਼੍ਰੋਮਣੀ ਅਕਾਲੀ ਦਲ ਦੇ ਦੋ ਵਾਰ ਵਿਧਾਇਕ ਰਹੇ ਸ: ਸਾਧੂ ਸਿੰਘ ਰਾਜੇਆਣਾ ਦੇ ਬੇਟੇ ਅਤੇ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ.ਏ.ਸੀ.) ਦੇ ਮੈਂਬਰ ਸ: ਜਗਤਾਰ ਸਿੰਘ ਰਾਜੇਆਣਾ ਨੇ ਅੱਜ ਪਾਰਟੀ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਨੂੰ ਇਕ ਪੱਤਰ ਰਾਹੀਂ ਪਾਰਟੀ ਤੋਂ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ।

ਉਹਨਾਂ ਨੇ ਸ: ਸੁਖ਼ਬੀਰ ਸਿੰਘ ਬਾਦਲ ਨੂੰ ਲਿਖ਼ੇ ਪੱਤਰ ਵਿੱਚ ਕਿਹਾ ਹੈ ਕਿ ਉਹ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਨ ਕਿਉਂਕਿ ਹੁਣ ਅਕਾਲੀ ਹੋਣ ਕਾਰਨ ਉਨ੍ਹਾਂ ਦਾ ਸਮਾਜ ਵਿੱਚ ਜਿਉਣਾ ਦੂਭਰ ਹੋਇਆ ਪਿਆ ਹੈ ਅਤੇ ਉਨ੍ਹਾਂ ਦਾ ਸਿਰ ਸ਼ਰਮ ਨਾਲ ਝੁਕਦਾ ਹੈ।

ਜ਼ਿਕਰਯੋਗ ਹੈ ਕਿ ਸ: ਸਾਧੂ ਸਿੰਘ ਰਾਜੇਆਣਾ 1997 ਅਤੇ 2002 ਵਿੱਚ ਅਕਾਲੀ ਦਲ ਦੀ ਟਿਕਟ ’ਤੇ ਬਾਘਾ ਪੁਰਾਣਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੇ ਸਨ। ਪਾਰਟੀ ਨੇ ਉਨ੍ਹਾਂ ਨੂੰ 2007 ਵਿੱਚ ਵੀ ਇਸ ਹਲਕੇ ਤੋਂ ਟਿਕਟ ਦਿੱਤੀ ਸੀ ਪਰ ਉਹ ਹਾਰ ਗਏ ਸਨ।

ਸ:ਸਾਧੂ ਸਿੰਘ ਰਾਜੇਆਣਾ ਦੇ ਸਵਰਗਵਾਸ ਹੋ ਜਾਣ ਮਗਰੋਂ 2009 ਤੋਂ ਲੈਕੇ 2012 ਤਕ ਸ:ਜਗਤਾਰ ਸਿੰਘ ਰਾਜੇਆਣਾ ਹਲਕਾ ਬਾਘਾਪੁਰਾਣਾ ਦੇ ਇੰਚਾਰਜ ਰਹੇ ਅਤੇ ਉਹ ਜੈਨਕੋ ਦੇ ਚੇਅਰਮੈਨ ਵੀ ਰਹੇ।

ਉਨ੍ਹਾਂ ਵੱਲੋਂ ਸ: ਸੁਖ਼ਬੀਰ ਸਿੰਘ ਬਾਦਲ ਦੇ ਨਾਂਅ ਲਿਖ਼ਿਆ ਅਸਤੀਫ਼ਾ ਹੇਠ ਅਨੁਸਾਰ ਹੈ:

ਪ੍ਧਾਨ ਸਾਹਿਬ (ਸ: ਸੁਖਬੀਰ ਸਿੰਘ ਬਾਦਲ) ਜੀਓ,

ਸਤਿ ਸ੍ਰੀ ਆਕਾਲ ਮੈਂ ਜਗਤਾਰ ਸਿੰਘ ਰਾਜੇਆਣਾ ਜਦ ਵੀ ਆਪਣੇ ਖਾਨਦਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਪਸੀ ਰਿਸ਼ਤਿਆ ਬਾਰੇ ਦੇਖਦਾ ਹਾਂ ਤਾਂ ਮਾਣ ਮਹਿਸੂਸ ਹੁੰਦਾ ਹੈ। ਮਾਣ ਨਾਲ ਸਿਰ ਉੱਚਾ ਹੁੰਦਾ ਹੈ ਕਿ ਸਾਡੇ ਬਜ਼ੁਰਗਾਂ ਨੇ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਹਮੇਸ਼ਾ ਅੱਗੇ ਹੋ ਕੇ ਪਹਿਰਾ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਜੀਵਣ ਸਮਰਪਣ ਕੀਤਾ। ਇਸ ਸਾਂਝ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਾਡੇ ਪ੍ਰੀਵਾਰ ਨੂੰ ਮਾਣ ਸਨਮਾਣ ਨਾਲ ਨਿਵਾਜਿਆ।ਸ.ਪ੍ਰਕਾਸ਼ ਸਿੰਘ ਬਾਦਲ ਜਾਣਦੇ ਨੇ ਕਿ ਸਾਡੇ ਪ੍ਰੀਵਾਰ ਨੇ ਵੀ ਪਾਰਟੀ ਵੱਲੋਂ ਮਿਲੇ ਮਾਣ ਸਨਮਾਨ ਨੂੰ ਕਦੇ ਠੇਸ ਨਹੀ ਪਹੁੰਚਾਈ ,ਸਗੋਂ ਦੁੱਗਣਾ ਕਰਕੇ ਅਦਾ ਕੀਤਾ।

ਸਮਾਂ ਬਦਲਿਆ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਚ’ ਤਬਦੀਲੀ ਆਈ। ਸ਼੍ਰੋਮਣੀ ਅਕਾਲੀ ਦਲ, *ਬਾਦਲ ਦਲ ਬਣਿਆ* ਨਾਲ ਹੀ ਸੋਚ ਤਬਦੀਲ ਹੋਈ, ਹੁਣ ਸ਼੍ਰੋਮਣੀ ਅਕਾਲੀ ਦਲ ਵਰਗੀ ਪੰਥਕ ਜੱਥੇਬੰਦੀ ਜੋ ਕੁਰਬਾਨੀ ਦੇ ਜ਼ਜਬੇ ਨੂੰ ਪਰਨਾਈ ਹੋਈ ਸੀ,ਅੱਜ ਉਹ ਧਨਾਢ ਅਤੇ ਵਿਉਪਾਰੀ ਲੋਕਾਂ ਦਾ ਗਰੁੱਪ ਬਣ ਕੇ ਰਹਿ ਗਿਆ।

ਅਕਤੂਬਰ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਨਿਰਦੋਸ਼ ਸਿੱਖਾਂ ਦੇ ਕਤਲਾਂ ਕਾਰਨ ਪੰਜਾਬ ਦਾ ਸ਼ਰਧਾਵਾਨ ਸਿੱਖ ਬਾਦਲ ਅਕਾਲੀ ਦਲ ਤੋਂ ਦੂਰ ਹੋਇਆ ਸੀ ਅਤੇ ਹੁਣ 2022 ਤੱਕ ਪਹੁੰਚ ਦਿਆਂ ਪੰਜਾਬ ਦਾ ਕਿਸਾਨ ਵੀ ਬਾਦਲ ਅਕਾਲੀ ਦਲ ਨੂੰ ਨਫ਼ਰਤ ਨਾਲ ਦੇਖਦਾ ਹੈ।

ਇਸ ਤਰ੍ਹਾ ਦੇ ਨਫ਼ਰਤ ਭਰੇ ਮਾਹੌਲ ਚ ਮੇਰਾ ਬਾਦਲ ਅਕਾਲੀ ਦਲ ਦਾ ਮੈਂਬਰ ਹੋਣ ਕਾਰਣ ਲੋਕਾਂ ਵਿੱਚ ਵਿਚਰਨਾ ਦੁਬਰ ਹੋਇਆ ਪਿਆ। ਲੋਕਾਂ ਦੇ ਤਾਨੇ ਸੁਣ ਸਿਰ ਸ਼ਰਮ ਨਾਲ ਝੁੱਕਦਾ ਹੈ। ਮੈਂ ਆਪਣੇ ਦੋਸਤਾਂ ਮਿੱਤਰਾਂ ਨਾਲ ਸਲਾਹ ਕਰਕੇ ਲੋਕਾਂ ਵਿਚ ਆਪਣਾ ਮਾਣ ਸਨਮਾਨ ਬਹਾਲ ਰੱਖਣ ਲਈ ਬਾਦਲ ਅਕਾਲੀ ਦਲ ਨਾਲੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਜਿਸ ਕਰਕੇ ਮੈਂ ਬਾਦਲ ਅਕਾਲੀ ਦਲ ਦੀ ਮੁੱਢਲੀ ਮੈਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ।

*ਜਗਤਾਰ ਸਿੰਘ ਰਾਜੇਆਣਾ*
ਬਾਘਾ ਪੁਰਾਣਾ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION