22.1 C
Delhi
Friday, March 29, 2024
spot_img
spot_img

ਅਕਾਲੀ ਦਲ ਦੇ ਦਫ਼ਤਰ ਪੁੱਜੇ ਮਜੀਠੀਆ ਦਾ ਰਾਜਪਾਲ ਅਤੇ ਹੋਰ ਯੂਥ ਅਕਾਲੀ ਆਗੂਆਂ ਨੇ ਕੀਤਾ ਸਵਾਗਤ

ਯੈੱਸ ਪੰਜਾਬ
ਜਲੰਧਰ, ਜਨਵਰੀ 12, 2022:
ਯੂਥ ਅਕਾਲੀ ਦਲ ਵੱਲੋਂ ਯੂਥ ਅਕਾਲੀ ਦਲ ਦੇ ਸਰਪ੍ਰਸਤ, ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦਾ ਚੰਡੀਗੜ੍ਹ ਦਫਤਰ ਪਹੁੰਚਣ ’ਤੇ ਸੁਆਗਤ ਕੀਤਾ ਗਿਆ। ਇਸ ਦੌਰਾਨ ਸਾਰਿਆਂ ਵੱਲੋਂ ਚੜ੍ਹਦੀ ਕਲਾ ’ਚ ਜੈਕਾਰੇ ਲਗਾਏ ਗਏ।

ਇਸ ਮੌਕੇ ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਨੇ ਕਿਹਾ ਕਿ ਝੂਠ ਜਿੰਨਾ ਮਰੀਜ਼ ਜ਼ੋਰ ਲਗਾ ਲਵੇ, ਸੱਚ ਨੂੰ ਦਬਾਇਆ ਨਹੀ ਜਾ ਸਕਦਾ। ਕਾਂਗਰਸ ਸਰਕਾਰ ਨੇ ਬਹੁਤ ਜ਼ੋਰ ਲਗਾ ਕੇ, ਕਈ ਅਫਸਰਾਂ ਦੇ ਤਬਾਦਲੇ ਕਰ ਕੇ, ਅਫਸਰਾਂ ’ਤੇ ਦਬਾਅ ਬਣਾ ਕੇ ਇਹ ਝੂਠਾ ਤੇ ਬੇਬੁਨਿਆਦ ਪਰਚਾ ਦਰਜ ਕਰਵਾਇਆ ਸੀ।

ਅਕਾਲ ਪੁਰਖ ਦੀ ਮਿਹਰ, ਸੰਗਤਾਂ ਦੇ ਅਸ਼ੀਰਵਾਦ ਤੇ ਹਰ ਨੌਜਵਾਨ ਦੀ ਅਰਦਾਸ ਸਦਕਾ ਅਦਾਲਤ ਨੇ ਸੱਚ ਨੂੰ ਸੁਣਿਆ ਅਤੇ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤਗੜਾ ਹੋ ਕੇ ਇਹ ਲੜਾਈ ਲੜੇਗਾ ਅਤੇ 2022 ਦੇ ਵਿਚ ਵਿਧਾਨਸਭਾ ਦੇ ਵਿਚ ਸਰਦਾਰ ਮਜੀਠੀਆ ਦੀ ਅਗਵਾਈ ਦੇ ਵਿਚ ਯੂਥ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਦੀ ਜਿੱਤ ਦਾ ਮੁੱਢ ਬੰਨ੍ਹੇਗਾ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ।

ਇਸ ਮੌਕੇ ਮਾਝੇ ਦੇ ਜਰਨੈਲ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਉਸ ਤੋਂ ਬਾਅਦ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਹਰ ਨੌਜਵਾਨ ਤੇ ਹਰ ਪੰਜਾਬੀ ਦਾ ਧੰਨਵਾਦ ਕੀਤਾ ਜਿਨ੍ਹਾਂ ਲਗਾਤਾਰ 22 ਦਿਨ ਉਨ੍ਹਾਂ ਦੀ ਪਿੱਠ ਪਿੱਛੇ ਖੜ੍ਹ ਕੇ ਸਾਥ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਇੰਦਰਜੀਤ ਸਿੰਘ ਸੋਨੂੰ, ਹਰਮਨ ਅਸੀਜਾ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION