30.1 C
Delhi
Thursday, March 28, 2024
spot_img
spot_img

ਅਕਾਲੀ ਦਲ ਟਕਸਾਲੀ ਦਾ ਵਫ਼ਦ ਜੇ.ਐਨ.ਯੂ. ’ਚ ਸੰਘਰਸ਼ਸ਼ੀਲ ਨੌਜਵਾਨਾਂ ਨਾਲ ਮੁਲਾਕਾਤ ਕਰੇਗਾ: ਬੀਰ ਦਵਿੰਦਰ ਸਿੰਘ

ਪਟਿਆਲਾ, 16 ਜਨਵਰੀ, 2020 –

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਇੱਕ ਉੱਚ ਪੱਧਰੀ ਵਫ਼ਦ ਮਿਤੀ 19 ਜਨਵਰੀ 2020 ਨੂੰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਮਾਨ ਯੋਗ ਪ੍ਰਧਾਨ ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਬਕਾ ਐਮ.ਪੀ ਦੀ ਅਗਵਾਈ ਵਿੱਚ ਜਵਾਹਰ ਲਾਲ ਨਹਿਰੂ, ਯੂਨੀਵਰਸਿਟੀ, ਦਿੱਲੀ ਦੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਦਿਨ ਦੇ ਠੀਕ 11 ਵਜੇ, ਉਨ੍ਹਾਂ ਦੇ ਸੰਘਰਸ਼ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਇੱਕ ਵਿਸ਼ੇਸ਼ ਮੁਲਾਕਾਤ ਕਰੇਗਾ।

ਇਸ ਉਪਰੰਤ ਇਹ ਉੱਚ ਪੱਧਰੀ ਵਫ਼ਦ ‘ਸ਼ਹੀਨ ਬਾਗ’ ਦਿੱਲੀ ਵਿਖੇ ਔਰਤਾਂ ਵੱਲੋਂ, ਪਿਛਲੇ ਇੱਕ ਮਹੀਨੇ ਤੋਂ ਨਵੇਂ ਨਾਗਰਿਕਤਾ ਕਾਨੂੰਨ ਅਤੇ ਐਨ.ਆਰ . ਸੀ ਅਤੇ ਐਨ.ਪੀ.ਆਰ ਵਿਰੁੱਧ ਵਿੱਢੇ ਦੇਸ਼ ਵਿਆਪੀ ਸੰਘਰਸ਼ ਦਾ ਸਮਰਥਨ ਕਰੇਗਾ ਅਤੇ ਇਸ ਸਬੰਧ ਵਿੱਚ ਦਿੱਤੇ ਜਾ ਰਹੇ ਧਰਨੇ ਵਿੱਚ, ਪੰਜਾਬ ਅਤੇ ਸਿੱਖ ਕੌਮ ਵੱਲੋਂ ਸੰਕੇਤਕ ਸ਼ਾਮੂਲੀਅਤ ਕਰੇਗਾ।

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਇਸ ਉੱਚ ਪੱਧਰੀ ਵਫ਼ਦ ਵਿੱਚ ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੋ ਇਲਾਵਾ ਡਾਕਟਰ ਰਤਨ ਸਿੰਘ ਅਜਨਾਲਾ ਸਾਬਕਾ ਐਮ.ਪੀ ਤੇ ਸੀਨੀਅਰ ਮੀਤ ਪ੍ਰਧਾਨ, ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਸਰਦਾਰ ਸੇਵਾ ਸਿੰਘ ਸੇਖਵਾਂ ਸਾਬਕਾ ਮੰਤਰੀ ਤੇ ਸਕੱਤ੍ਰ ਜਨਰਲ, ਸ. ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਐਮ.ਐਲ. ਏ, ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਜਨਰਲ ਸਕੱਤ੍ਰ ਅਤੇ ਹਰਸੁਖਿੰਦਰ ਸਿੰਘ (ਬੱਬੀ ਬਾਦਲ) ਪ੍ਰਧਾਨ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਸ਼ਾਮਲ ਹੋਣਗੇ ।

ਇਹ ਵਫ਼ਦ ਮਿਤੀ 19 ਜਨਵਰੀ 2020 ਨੂੰ ਸਵੇਰੇ ਠੀਕ 10 ਵਜੇ ਪੰਜਾਬ ਭਵਨ, ਨਵੀਂ ਦਿੱਲੀ ਤੋਂ ਜਵਾਹਰ ਲਾਲ ਨਹਿਰੂ, ਯੂਨੀਵਰਸਿਟੀ ਲਈ ਰਵਾਨਾ ਹੋਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION