25.1 C
Delhi
Tuesday, April 23, 2024
spot_img
spot_img

ਅਕਾਲੀ ਦਲ ਟਕਸਾਲੀ ਢੀਂਡਸਾ ਸਮੇਤ ਸਮੁੱਚੇ ਅਕਾਲੀ ਨੇਤਾਵਾਂ ਨਾਲ ਏਕਤਾ ਲਈ ਤਿਆਰ, ਕੋਈ ਸ਼ਰਤ ਨਹੀ ਰੱਖੀ: ਬ੍ਰਹਮਪੁਰਾ

ਚੰਡੀਗੜ, 3 ਜੁਲਾਈ, 2020 –

ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਪੱਸਟ ਸਬਦਾਂ ਵਿੱਚ ਕਿਹਾ ਹੈ ਕਿ ਉਹ ਸ੍ਰੌਮਣੀ ਅਕਾਲੀ ਦਲ ਦੀ ਮਜਬੂਤੀ ਅਤੇ ਅਜਾਦ ਪੰਥਕ ਸੋਚ ਤਹਿਤ ਪੰਥ ਅਤੇ ਪੰਜਾਬ ਦੇ ਭਲੇ ਲਈ ਹਰੇਕ ਤਰਾ ਦਾ ਤਿਆਗ ਕਰਨ ਲਈ ਤਿਆਰ ਹਨ ।

ਅੱਜ ਉਹਨਾਂ ਦਾ ਬਿਆਨ ਪ੍ਰੈਸ ਨੂੰ ਜਾਰੀ ਕਰਦਿਆ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਕਿ ਸ੍ਰੌਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰਕੇ ਖਾਲਸਾ ਪੰਥ ਪੰਜਾਬ ਦੀ ਚੜਦੀ ਕਲਾ ਲਈ ਕੀਤਾ ਗਿਆ ਸੀ ਤੇ ਇਸ ਦਲ ਦਾ ਮੂਲ ਸਰੂਪ 14 ਦਸੰਬਰ 1920 ਨੂੰ ਗਠਿਤ ਕੀਤੇ ਗਏ ਸ੍ਰੌਮਣੀ ਅਕਾਲੀ ਦਲ ਵਾਲਾ ਹੈ ਤੇ ਇਸਦੇ ਸਮੂਹ ਅਹੁਦੇਦਾਰ ਵਰਕਰ ਸਮਰਥਕ ਇਸ ਗੱਲ ਦੇ ਚਾਹਵਾਨ ਹਨ ਕਿ ਦਲ ਦੀ 100 ਸਾਲਾ ਵਰੇਗੰਢ ਮੌਕੇ ਖਾਲਸਾ ਪੰਥ ਨੂੰ 21 ਵੀ ਸਦੀ ਦੀਆ ਦਰਪੇਸ ਚਣੌਤੀਆਂ ਦਾ ਮੁਕਾਬਲਾ ਕਰਨ ਲਈ ਸ੍ਰੌਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸਿਪ ਬੜੇ ਹੀ ਸਿਆਣਪ ਭਰੇ ਤਰੀਕਿਆਂ ਨਾਲ ਇਸ ਨੂੰ ਪਰਿਵਾਰਵਾਦ ਅਤੇ ਹੋਰ ਦੂਸਵਾਰੀਆਂ ਤੋ ਬਾਹਰ ਕੱਡ ਸਕੇ ।

ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸੀਨੀਅਰ ਅਕਾਲੀ ਨੇਤਾ ਸ੍ ਸੁਖਦੇਵ ਸਿੰਘ ਢੀਡਸਾ , ਡਾ ਰਤਨ ਸਿੰਘ ਅਜਨਾਲਾ ਸ੍ ਰਵੀਇੰਦਰ ਸਿੰਘ , ਸ੍ ਪਰਮਜੀਤ ਸਿੰਘ ਸਰਨਾ, ਸ੍ ਮਨਜੀਤ ਸਿੰਘ ਜੀ ਕੇ ਵਰਗੇ ਕਈ ਟਕਸਾਲੀ ਪ੍ਰੀਵਾਰਾ ਨਾਲ ਸਬੰਧਤਿ ਆਗੂਆਂ ਤੇ ਵਰਕਰਾ ਨਾਲ ਲਗਾਤਾਰ ਤਾਲਮੇਲ ਬਿਠਾਕੇ ਟਕਸਾਲੀ ਸੋਚ ਨੂੰ ਇਕੱਠਿਆ ਕਰਨ ਦਾ ਚਾਹਵਾਨ ਰਿਹਾ ਹੈ ।

ਉਹਨਾਂ ਕਿਹਾ ਸ੍ ਢੀਡਸਾਂ ਸਮੇਤ ਬਾਕੀ ਅਕਾਲੀ ਨੇਤਾਵਾਂ ਅਤੇ ਪੰਜਾਬ ਹਿਤੈਸੀਆਂ ਨਾਲ ਮਿਲ ਬੈਠਕੇ ਪੰਜਾਬ ਵਿੱਚ ਸਾਫ ਸਪੱਸਟ ਤੀਜੀ ਧਿਰ ਬਣਾਉਣ ਦੇ ਚਾਹਵਾਨ ਹਾ । ਇਸ ਧਿਰ ਦੇ ਸਾਝੇ ਪਲੇਟਫਾਰਮ ਤੋ ਕਾਗਰਸ ਅਕਾਲੀ ਦਲ ਬਾਦਲ ਦੀਆ ਗਲਤ ਨੀਤੀਆ ਖਿਲਾਫ ਜਦੋ ਜਹਿਦ ਹੋਰ ਤੇਜ ਕੀਤੀ ਜਾਵੇਗੀ । ਉਹਨਾਂ ਇਹ ਵੀ ਸਪੱਸਟ ਕੀਤਾ ਕਿ ਸ੍ਰੌਮਣੀ ਅਕਾਲੀ ਦਲ ਟਕਸਾਲੀ ਪੂਰੀ ਤਰਾ ਸਰਗਰਮ ਹੈ ਇਸ ਦਲ ਨੂੰ ਭੰਗ ਕਰਨਾ ਜਾ ਕੋਈ ਹੋਰ ਦਲ ਬਣਾਉਣ ਵਰਗੀਆ ਕਿਆਸ ਰਾਈਆਂ ਮੀਡੀਆ ਦੇ ਇੱਕ ਹਿੱਸੇ ਦੀ ਬੇਬੁਨਿਆਦ ਮਨਘੜਤ ਉਪਜ ਸੀ ।

ਉਹਨਾ ਕਿਹਾ ਕਿ ਢੀਂਡਸਾ ਨਾਲ ਏਕਤਾ ਸਬੰਧੀ ਜੋ ਵਿਚਾਰਾ ਹੋਈਆ ਉਹਨਾਂ ਵਿੱਚ ਦਲੀਲਪੂਰਵਕ ਤੋਰ ਤੇ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੀ ਹੋਦ ਹਸਤੀ ਨੂੰ ਬਰਕਰਾਰ ਰੱਖਣ ਦੇ ਮੁੱਖ ਕਾਰਣ ਕੋਈ ਹਾਊਮੇ ਹੰਕਾਰ ਜਾ ਅੜੀ ਜਾ ਸ਼ਰਤ ਨਹੀ ਬਲਕਿ ਸਿਧਾਂਤਕ ਪਹਿਲੂ ਹੈ ਕਿ ਪੰਜਾਬ ਅੰਦਰ ਜਿੰਨੇ ਵੀ ਅਕਾਲੀ ਅਕਾਲੀ ਦਲ ਬਣੇ ਹੋਏ ਹਨ ਉਹ ਵਿਅਕਤੀਗਤ ਨਾਵਾ ਨਾਲ ਹੀ ਪ੍ਰਚਲਿਤ ਹਨ ਜਦਕਿ ਸ੍ਰੌਮਣੀ ਅਕਾਲੀ ਦਲ ਟਕਸਾਲੀ ਵਾਹਦ ਇੱਕੋ ਇੱਕ ਜਥੇਬੰਦੀ ਹੈ ਜੋ ਸ੍ਰੌਮਣੀ ਅਕਾਲੀ ਦਲ ਦੀ ਮੂਲ ਭਾਵਨਾ ਨੂੰ ਦਰਸਾਉਂਦੀ ਹੈ । ਉਹਨਾ ਸਪੱਸ਼ਟ ਕੀਤਾ ਕਿ ਜਦ ਕਿਸੇ ਜਥੇਬੰਦੀ ਦਾ ਪ੍ਰਧਾਨ ਬਦਲਿਆ ਜਾਦਾ ਹੈ ਤਾ ਜਥੇਬੰਦਕ ਢਾਂਚੇ ਦਾ ਪੁਨਰਗਠਨ ਵੀ ਨਾਲ ਹੀ ਹੁੰਦਾ ਹੈ ਇਸ ਕਰਕੇ ਅਜਿਹੀ ਕੋਈ ਸ਼ਰਤ ਨਹੀ ।

ਮੈ ਅਜਿਹੀਆ ਖਬਰਾਂ ਦਾ ਸਖਤੀ ਨਾਲ ਖੰਡਨ ਕਰਦਾ ਹਾ ਜਿਸ ਵਿੱਚ ਮੇਰੇ ਜਾ ਮੇਰੇ ਸਾਥੀਆਂ ਵੱਲੋ ਕੋਈ ਅੜੀਅਲ ਵਤੀਰਾ ਨਹੀ । ਮੈ ਪੰਥਕ ਏਕਤਾ ਨੂੰ ਸਮਰਪਤਿ ਹਾ । ਇਸ ਏਕਤਾ ਲਈ ਬਹੁਤ ਹੀ ਸੋਚਵਾਨ ਸਿੱਖ ਵਿਦਿਵਾਨਾ ਦੀ ਰਾਏ ਨਾਲ ਮਜਬੂਤ ਹੱਲ ਕੱਡਿਆ ਜਾਵੇ । ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੇਦਰ ਸਰਕਾਰ ਤੇ ਵਰਦਿਆ ਕਿਹਾ ਕਿ ਕਿਸਾਨਾ ਦੇ ਲਈ ਨੁਕਸਾਨਦੇਹ ਪਾਸ ਕੀਤੇ ਗਏ ਆਰਡੀਨੈਸ ਤੁਰੰਤ ਵਾਪਸ ਲੈ ਜਾਣ ।

ਉਹਨਾ ਕਿਹਾ ਕਿ ਹੁਣ ਜਦ ਕਿਸਾਨਾ ਦੇ ਹੱਕ ਦੀਆ ਗੱਲਾ ਸੁਖਬੀਰ ਸਿੰਘ ਬਾਦਲ ਤੇ ਕੁਝ ਹੋਰ ਬਾਦਲਦਲੀਏ ਕਰ ਰਹੇ ਹਨ ਤੇ ਕਿਸਾਨਾ ਸਮੇਤ ਆਮ ਲੋਕਾ ਨੂੰ ਇਹਨਾਂ ਦੇ ਕੀਤੇ ਜਾ ਰਹੇ ਦਾਅਵੇ ਬਿਲਕੁੱਲ ਡਰਾਮੇ ਲੱਗ ਰਹੇ ਹਨ । ਜਥੇਦਾਰ ਬ੍ਰਹਮਪੁਰਾ ਨੇ ਕੇਦਰ ਦੀ ਮੋਦੀ ਸਰਕਾਰ ਨੂੰ ਸਖਤ ਚਿਤਾਵਨੀ ਦਿੰਦਿਆ ਕਿਹਾ ਕਿ ਇਹ ਸਰਕਾਰ ਕਿਸਾਨਾ ਦਾ ਅੰਤ ਨਾ ਲਵੇ ਤੇ ਆਪਣੀਆ ਕਿਸਾਨ ਮਾਰੂ ਨੀਤੀਆ ਦਾ ਤਿਆਗ ਕਰੇ ਨਹੀ ਤਾ ਆਉਣਾ ਵਾਲਾ ਸਮਾ ਕੇਦਰ ਸਰਕਾਰ ਲਈ ਘਾਤਕ ਸਿੱਧ ਹੋਵੇਗਾ।

ਉਹਨਾ ਬਠਿੰਡਾ ਥਰਮਲ ਪਲਾਂਟ ਨੂੰ ਖਤਮ ਕਰਨ ਵਿਰੁੱਧ ਇੱਕ ਬਜ਼ੁਰਗ ਕਿਸਾਨ ਵੱਲੋ ਆਤਮਹੱਤਿਆ ਕਰਨ ਦੀ ਘਟਨਾ ਨੂੰ ਪੰਜਾਬ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ।

ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੱਕ ਹੇਠ ਹੋ ਰਹੀਆ ਬੇਨਿਯਮੀਆਂ ਤੇ ਘਪਲੇਬਾਜ਼ੀ ਦੀ ਤਾਜਾ ਉਦਾਹਰਣ ਦਿੰਦਿਆ ਦੱਸਿਆ ਕਿ ਖਾਲਸਾ ਪੰਥ ਦੇ ਤੀਸਰੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੈਨੇਜਰ ਸਮੇਤ ਸਮੁੱਚੇ ਅਮਲੇ ਵੱਲੋ ਸਬਜੀਆ ਦੇ ਜਾਅਲੀ ਬਿੱਲ ਲਗਾਕੇ ਕੀਤੀ ਹੇਰਾਫੇਰੀ ਸਾਬਿਤ ਕਰਦੀ ਹੈ ਕਿ ਇਸ ਤਰਾ ਦੇ ਅਨੇਕਾ ਘਪਲੇ ਹੈਡਕੁਆਰਟਰ ਸਮੇਤ ਕਈ ਹੋਰ ਪਵਿੱਤਰ ਅਸਥਾਨਾ ਤੇ ਵੀ ਹੋਏ ਹਨ ਜਿੰਨਾ ਦੀ ਸਮੁੱਚੀ ਰਿਪੋਰਟ ਜਥੇਦਾਰ ਸੇਵਾ ਸਿੰਘ ਸੇਖਵਾ ਦੀ ਅਗਵਾਈ ਹੇਠ ਬਣਾਈ ਕਮੇਟੀ ਆਉਦੇ ਕੁੱਝ ਦਿਨਾ ਵਿੱਚ ਉਜਾਗਰ ਕਰੇਗੀ ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION