31.1 C
Delhi
Thursday, March 28, 2024
spot_img
spot_img

ਅਕਾਲੀ ਦਲ ’ਚ ਨੌਜਵਾਨਾਂ ਨੂੰ ਵਧੇਰੇ ਜ਼ਿੰਮੇਵਾਰੀਆਂ ਦੇਵਾਂਗੇ: ਵਿਦਿਆਰਥੀ ਚੋਣਾਂ ’ਚ ਐਸ.ਉ.ਆਈ. ਦੀ ਜਿੱਤ ’ਤੇ ਸੁਖ਼ਬੀਰ ਬਾਦਲ ਦਾ ਐਲਾਨ

ਚੰਡੀਗੜ੍ਹ, 7 ਸਤੰਬਰ, 2019 –

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁੁਖਬੀਰ ਸਿੰਘ ਬਾਦਲ ਨੇ ਅੱਜ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸਓਆਈ) ਨੂੰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ‘ਚ ਸ਼ਾਨਦਾਰ ਜਿੱਤ ਹਾਸਿਲ ਕਰਨ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਇਸ ਗੱਲ ਦਾ ਸੰਕੇਤ ਹੈ ਕਿ ਨੌਜਵਾਨਾਂ ਨੇ ਅਕਾਲੀ ਦਲ ਦੇ ਵਿਕਾਸਮੁਖੀ ਏਜੰਡੇ ਦਾ ਸਮਰਥਨ ਕੀਤਾ ਹੈ।

ਪੀਯੂ ਕੈਂਪਸ ਵਿਦਿਆਰਥੀ ਕੌਂਸਲ ਵਿਚ ਜਿੱਤ ਹਾਸਿਲ ਕਰਨ ਵਾਲੇ ਸ੍ਰੀ ਚੇਤੰਨ ਚੌਧਰੀ ਅਤੇ ਖਾਲਸਾ ਕਾਲਜ ਅਤੇ ਸਰਕਾਰੀ ਕਾਲਜ ਸੈਕਟਰ 11 ਦੀਆਂ ਕੌਂਸਲਾਂ ਵਿਚ ਜੇਤੂ ਰਹਿਣ ਵਾਲੇ ਐਸਓਆਈ ਆਗੂਆਂ ਦਾ ਸਨਮਾਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਪਾਰਟੀ ਵੱਲੋਂ ਸਮਾਜ ਵਿਚ ਹਰ ਪੱਧਰ ਉੱਤੇ ਕੀਤੇ ਕੰਮਾਂ ਲਈ ਪੀਯੂ ਕੈਂਪਸ ਅਤੇ ਸ਼ਹਿਰ ਦੇ ਦੋ ਵੱਡੇ ਕਾਲਜਾਂ ਦੇ ਨੌਜਵਾਨਾਂ ਨੇ ਅਕਾਲੀ ਦਲ ਦੇ ਹੱਕ ਵਿਚ ਫਤਵਾ ਦਿੱਤਾ ਹੈ।

ਉਹਨਾਂ ਕਿਹਾ ਕਿ ਉਹਨਾਂ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਅਕਾਲੀ ਦਲ ਹੀ ਉਹਨਾਂ ਦਾ ਸੱਚਾ ਸਾਥੀ ਹੈ। ਇਸ ਦੌਰਾਨ ਉਹਨਾਂ ਨੇ ਖਾਲਸਾ ਕਾਲਜ ਪੈਨਲ ਦੇ ਅਨਮੋਲ ਸਿੰਘ, ਮਨਪ੍ਰੀਤ ਸਿੰਘ, ਸਾਹਿਲ, ਅਤੇ ਨਵਦੀਪ ਤੋਂ ਇਲਾਵਾ ਸਰਕਾਰੀ ਕਾਲਜ ਸੈਕਟਰ 11 ਦੇ ਗੁਰਜਿੰਦਰ ਸਿੰਘ, ਦਿਲਬਾਗ ਸਿੰਘ, ਨਿਖਿਲ ਸਿੰਘ ਅਤੇ ਦਿਲਮੋਹਿਤ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ।

ਇਹ ਟਿੱਪਣੀ ਕਰਦਿਆਂ ਕਿ ਨੌਜਵਾਨ ਅਕਾਲੀ ਦਲ ਦੀ ਜਿੰਦ-ਜਾਨ ਹਨ, ਸਰਦਾਰ ਬਾਦਲ ਨੇ ਕਿਹਾ ਕਿ ਪਾਰਟੀ ਅੰਦਰ ਨੌਜਵਾਨ ਆਗੂਆਂ ਨੂੰ ਅੱਗੇ ਵਧਣ ਦੇ ਪੂਰੇ ਮੌਕੇ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪਾਰਟੀ ਵੱਲੋਂ ਨੌਜਵਾਨਾਂ ਨੂੰ ਵੱਡੀ ਜਿ਼ੰਮੇਵਾਰੀ ਸੌਂਪੀ ਜਾਵੇਗੀ ਅਤੇ ਉਹਨਾਂ ਨੂੰ ਪਾਰਟੀ ਬੁਲਾਰਿਆਂ ਵਜੋਂ ਅੱਗੇ ਲਿਆਂਦਾ ਜਾਵੇਗਾ।

SAD congratulates SOI PU Council Elections 2ਉਹਨਾਂ ਇਹ ਵੀ ਕਿਹਾ ਕਿ ਅਕਾਲੀ ਦਲ ਨੌਜਵਾਨਾਂ ਦੀ ਭਲਾਈ ਲਈ ਕੰਮ ਕਰਨਾ ਜਾਰੀ ਰੱਖੇਗਾ ਅਤੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਅੰਦਰ ਹੋਸਟਲਾਂ ਵਿਚ ਸੋਲਰ ਵਾਟਰ ਹੀਟਰ ਲਗਵਾਉਣ ਸਮੇਤ ਬੁਨਿਆਦੀ ਢਾਂਚੇ ਦੇ ਵਿਭਿੰਨ ਪ੍ਰਾਜੈਕਟਾਂ ਲਈ 6 ਕਰੋੜ ਰੁਪਏ ਦਿੱਤੇ ਸਨ।

ਇਸ ਮੌਕੇ ਉੱਤੇ ਬੋਲਦਿਆਂ ਅਕਾਲੀ ਦਲ ਦੇ ਜਨਰਲ ਸਕੱਤਰ (ਯੁਵਕ) ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਹਾਲ ਹੀ ਵਿਚ ਅਕਾਲ ਚਲਾਣਾ ਕਰ ਗਏ ਐਸਓਆਈ ਦੇ ਨੌਜਵਾਨ ਆਗੂ ਇਸ਼ਾਨ ਸ਼ਰਮਾ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਅਤੇ ਪੀਯੂ ਕੈਂਪਸ ‘ਚ ਮਿਲੀ ਇਸ ਜਿੱਤ ਨੂੰ ਇਸ਼ਾਨ ਅਤੇ ਪਾਰਟੀ ਦੇ ਬਾਕੀ ਵਰਕਰਾਂ ਨੂੰ ਸਮਰਪਿਤ ਕੀਤਾ। ਉਹਨਾਂ ਨੇ ਇਸ ਚੋਣ ਪ੍ਰਕਿਰਿਆ ਵਿਚ ਭਾਗ ਲੈਣ ਲਈ ਐਸਓਆਈ ਵੱਲੋਂ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੇ ਆਗੂ ਹਾਰੇ ਵੀ ਹਨ, ਉਹਨਾਂ ਨੇ ਵੀ ਇੱਕ ਹਾਂ-ਪੱਖੀ ਤਬਦੀਲੀ ਲਿਆਂਦੀ ਹੈ।

ਇਸ ਮੌਕੇ ਪੀਯੂ ਵਿਦਿਆਰਥੀ ਕੌਂਸਲ ਦੇ ਨਵੇਂ ਚੁਣੇ ਗਏ ਪ੍ਰਧਾਨ ਚੇਤੰਨ ਚੌਧਰੀ ਨੇ ਸੀਨੀਅਰ ਲੀਡਰਸਿ਼ਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸ਼ਾਨਦਾਰ ਜਿੱਤ ਦਾ ਸਿਹਰਾ ਅਕਾਲੀ ਦਲ ਦੀ ਨੌਜਵਾਨ ਪੱਖੀ ਨੀਤੀਆਂ ਨੂੰ ਜਾਂਦਾ ਹੈ। ਉਹਨਾਂ ਯੂਥ ਅਕਾਲੀ ਦਲ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਐਸਓਆਈ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਵਿਦਿਆਰਥੀਆਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਇਸ ਮੌਕੇ ਸੀਨੀਅਰ ਆਗੂਆਂ ਵਿਚ ਬਲਵਿੰਦਰ ਸਿੰਘ ਭੂੰਦੜ ਅਤੇ ਦਰਬਾਰਾ ਸਿੰਘ ਗੁਰੂ ਵੀ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION