34 C
Delhi
Tuesday, April 23, 2024
spot_img
spot_img

ਅਕਾਲੀ ਦਲ ਅੰਮ੍ਰਿਤਸਰ ਵੱਲੋਂ 2022 ਵਿਧਾਨ ਸਭਾ ਚੋਣਾਂ ਲਈ ਇਕ ਹੋਰ ਉਮੀਦਵਾਰ ਦੇ ਨਾਂਅ ਦਾ ਐਲਾਨ

ਯੈੱਸ ਪੰਜਾਬ
ਫ਼ਤਹਿਗੜ੍ਹ ਸਾਹਿਬ, 13 ਦਸੰਬਰ, 2021 –
“ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲੋਂ ਕੁਝ ਸਮਾਂ ਪਹਿਲੇ ਹਲਕਾ ਵਿਧਾਨ ਸਭਾ ਫ਼ਤਹਿਗੜ੍ਹ ਸਾਹਿਬ ਤੋਂ ਸ. ਇਮਾਨ ਸਿੰਘ ਮਾਨ ਨੂੰ ਬਤੌਰ ਫਰਵਰੀ 2022 ਦੀਆਂ ਆਉਣ ਵਾਲੀਆ ਚੋਣਾਂ ਲਈ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ । ਜਿਨ੍ਹਾਂ ਦੀ ਸਮੁੱਚੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਨਿਵਾਸੀਆ ਅਤੇ ਹਰ ਵਰਗ ਦੇ ਬਸਿੰਦਿਆ ਵੱਲੋ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਕੋਲ ਸ. ਇਮਾਨ ਸਿੰਘ ਮਾਨ ਨੂੰ ਉਮੀਦਵਾਰ ਬਣਾਉਣ ਲਈ ਲੰਮੇ ਸਮੇ ਤੋ ਜੋਰਦਾਰ ਵਿਚਾਰ ਆ ਰਹੇ ਸਨ ।

ਉਨ੍ਹਾਂ ਦੀਆਂ ਭਾਵਨਾਵਾ ਨੂੰ ਮੁੱਖ ਰੱਖਦੇ ਹੋਏ ਇਹ ਐਲਾਨ ਬਹੁਤ ਪਹਿਲੇ ਹੋ ਚੁੱਕਾ ਹੈ । ਅੱਜ ਪਾਰਟੀ ਪ੍ਰਧਾਨ ਵੱਲੋ ਮਿਲੇ ਹੁਕਮਾਂ ਅਨੁਸਾਰ ਵਿਧਾਨ ਸਭਾ ਹਲਕਾ ਬਸੀ ਪਠਾਣਾ-54 ਤੋ ਸ. ਧਰਮ ਸਿੰਘ ਕਲੌੜ ਨੂੰ ਆਉਣ ਵਾਲੀਆ ਚੋਣਾਂ ਲਈ ਪਾਰਟੀ ਉਮੀਦਵਾਰ ਐਲਾਨਿਆ ਜਾਂਦਾ ਹੈ ।

ਫਤਹਿਗੜ੍ਹ ਸਾਹਿਬ ਅਤੇ ਬਸੀ ਪਠਾਣਾ ਹਲਕੇ ਨਾਲ ਸੰਬੰਧਤ ਸਮੁੱਚੇ ਨਿਵਾਸੀਆ, ਸਭ ਵਰਗਾਂ, ਵਿਦਿਆਰਥੀਆਂ, ਨੌਜ਼ਵਾਨਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਇਲਾਕੇ ਨਾਲ ਸੰਬੰਧਤ ਸਮੁੱਚੇ ਧਾਰਮਿਕ ਸਥਾਨਾਂ, ਡੇਰੇ ਦੇ ਮੁੱਖੀਆਂ, ਕਥਾਵਾਚਕਾਂ, ਰਾਗੀਆ, ਢਾਡੀਆ ਆਦਿ ਸਭਨਾਂ ਨੂੰ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਸਮੁੱਚੀ ਪਾਰਟੀ ਅਤੇ ਪਾਰਟੀ ਦੇ ਮੁੱਖ ਪ੍ਰਬੰਧਕੀ ਦਫ਼ਤਰ ਵੱਲੋ ਇਲਾਕਾ ਨਿਵਾਸੀਆ ਨੂੰ ਇਹ ਸੰਜ਼ੀਦਾ ਅਪੀਲ ਕੀਤੀ ਜਾਂਦੀ ਹੈ ਕਿ ਸ. ਇਮਾਨ ਸਿੰਘ ਮਾਨ ਅਤੇ ਸ. ਧਰਮ ਸਿੰਘ ਕਲੌੜ ਜੋ ਕ੍ਰਮਵਾਰ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਅਤੇ ਵਿਧਾਨ ਸਭਾ ਹਲਕਾ ਬਸੀ ਪਠਾਣਾ ਰਿਜਰਬ ਦੇ ਉਮੀਦਵਾਰ ਹਨ, ਉਨ੍ਹਾਂ ਨੂੰ ਅਤੇ ਪਾਰਟੀ ਨੂੰ ਹਰ ਪੱਖੋ ਸਹਿਯੋਗ ਕਰਦੇ ਹੋਏ ਇਨ੍ਹਾਂ ਦੋਵਾਂ ਨੌਜ਼ਵਾਨ ਆਗੂਆਂ ਨੂੰ ਆਉਣ ਵਾਲੇ ਸਮੇ ਵਿਚ ਪੰਜਾਬ ਦੀ ਅਸੈਬਲੀ ਵਿਚ ਬਤੌਰ ਇਲਾਕੇ ਦੇ ਨੁਮਾਇੰਦੇ ਬਣਾਕੇ ਭੇਜਣ ਲਈ ਆਪੋ ਆਪਣੀਆ ਇਖਲਾਕੀ ਤੇ ਸਮਾਜਿਕ ਜ਼ਿੰਮੇਵਾਰੀਆ ਨੂੰ ਪੂਰਨ ਕਰਨ ਤਾਂ ਕਿ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਰਗੀ ਨੇਕ, ਇਮਾਨਦਾਰ, ਪੰਜਾਬ, ਪੰਜਾਬੀਆ ਅਤੇ ਸਿੱਖ ਕੌਮ ਪੱਖੀ ਦ੍ਰਿੜ ਸਖਸ਼ੀਅਤ ਦੀ ਅਗਵਾਈ ਹੇਠ ਪੰਜਾਬ ਦੀ ਸਰਕਾਰ ਬਣਾਕੇ ਇਥੇ ਲੰਮੇ ਸਮੇ ਤੋ ਬੀਤੇ ਸਮੇ ਦੇ ਹੁਕਮਰਾਨਾਂ ਦੀਆਂ ਗੁਸਤਾਖੀਆ ਕਾਰਨ ਪੈਦਾ ਹੋਏ ਬਦਤਰ ਹਾਲਾਤਾਂ ਦਾ ਅੰਤ ਕਰਕੇ ਇਥੋ ਦੇ ਨਿਵਾਸੀਆ ਦੀ ਭਾਵਨਾਵਾ ਅਨੁਸਾਰ ਅਜਿਹੀ ਸਰਕਾਰ ਕਾਇਮ ਕੀਤੀ ਜਾ ਸਕੇ ਜੋ ਸਭਨਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਦੇ ਨਾਲ ਨਾਲ, ਇਨਸਾਫ਼, ਪਾਰਦਰਸੀ, ਰਿਸਵਤ ਤੋ ਰਹਿਤ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਅਧਾਰਿਤ ਰਾਜ ਪ੍ਰਬੰਧ ਕਾਇਮ ਹੋ ਸਕੇ ਅਤੇ ਇਥੋ ਦੇ ਨਿਵਾਸੀ ਮਾਲੀ, ਧਾਰਮਿਕ, ਸਮਾਜਿਕ ਅਤੇ ਇਖਲਾਕੀ ਤੌਰ ਤੇ ਮਜਬੂਤ ਹੋ ਸਕਣ ।”

ਇਹ ਐਲਾਨ ਅੱਜ ਇਥੇ ਪਾਰਟੀ ਦੇ ਮੁੱਖ ਦਫ਼ਤਰ ਤੋ ਪਾਰਟੀ ਪ੍ਰਧਾਨ ਦੇ ਹੋਏ ਫੈਸਲੇ ਅਨੁਸਾਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਪ੍ਰੈਸ ਨੂੰ ਅਤੇ ਇਲਾਕਾ ਨਿਵਾਸੀਆ ਨੂੰ ਮੀਡੀਏ ਰਾਹੀ ਜਾਣਕਾਰੀ ਦਿੰਦੇ ਹੋਏ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਕੀਤਾ ਗਿਆ ।

ਸ. ਟਿਵਾਣਾ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਿਨ੍ਹਾਂ ਤੇ ਜਿਥੇ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਅਤੇ ਵਿਧਾਨ ਸਭਾ ਹਲਕਾ ਬਸੀ ਪਠਾਣਾ ਦੇ ਨਿਵਾਸੀਆ ਤੋ ਇਹ ਉਮੀਦ ਕੀਤੀ ਕਿ ਉਹ ਲੰਮੇ ਸਮੇ ਤੋ ਇਥੋ ਦੇ ਨਿਵਾਸੀਆ ਨੂੰ ਗੁੰਮਰਾਹ ਕਰਕੇ ਰਾਜ ਕਰਦੀਆ ਆ ਰਹੀਆ ਜਮਾਤਾਂ ਕਾਂਗਰਸ, ਬੀਜੇਪੀ-ਆਰ.ਐਸ.ਐਸ, ਬਾਦਲ ਦਲ ਅਤੇ ਹੁਣੇ ਹੀ ਲੱਛੇਦਾਰ ਗੱਲਾਂ ਤੇ ਭਾਸਣਾਂ ਰਾਹੀ ਪੰਜਾਬ ਵਿਚ ਕੁੱਦ ਚੁੱਕੀ ਆਮ ਆਦਮੀ ਪਾਰਟੀ ਦੇ ਫੋਕੇ ਤੇ ਝੂਠੇ ਐਲਾਨਾਂ ਅਤੇ ਵਾਅਦਿਆ ਉਤੇ ਵਿਸਵਾਸ ਨਾ ਕਰਕੇ, ਚੋਣਾਂ ਦੌਰਾਨ ਕਿਸੇ ਤਰ੍ਹਾਂ ਦੇ ਧਨ-ਦੌਲਤਾਂ ਜਾਂ ਹੋਰ ਦੁਨਿਆਵੀ ਲਾਲਸਾਵਾ ਵਿਚ ਨਾ ਆ ਕੇ ਇਥੋ ਦੇ ਨਿਵਾਸੀ ਸ. ਇਮਾਨ ਸਿੰਘ ਮਾਨ ਤੇ ਸ. ਧਰਮ ਸਿੰਘ ਕਲੌੜ ਦੇ ਹੱਕ ਵਿਚ ਖੜ੍ਹਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਾਨਦਾਰ ਜਿੱਤ ਦਿਵਾਉਣਗੇ ।

ਉਥੇ 26 ਦਸੰਬਰ 2021 ਨੂੰ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਹਰ ਸਾਲ ਦੀ ਤਰ੍ਹਾਂ ਆਪਣੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਜੋ ਰੇਲਵੇ ਫਾਟਕ ਦੇ ਨਜਦੀਕ ਸਹੀਦੀ ਕਾਨਫਰੰਸ ਕੀਤੀ ਜਾ ਰਹੀ ਹੈ ਉਸ ਵਿਚ ਵੀ ਸਮੂਲੀਅਤ ਕਰਕੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਦਿੱਤੇ ਜਾਣ ਵਾਲੇ ਸੰਦੇਸ ਨੂੰ ਸੁਣਕੇ ਆਪੋ-ਆਪਣੀਆ ਜ਼ਿੰਮੇਵਾਰੀਆ ਪੂਰਨ ਕਰਨਗੇ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION