35.6 C
Delhi
Thursday, April 18, 2024
spot_img
spot_img

ਅਕਾਲੀ ਦਲ ਅੰਮ੍ਰਿਤਸਰ, ਦਲ ਖ਼ਾਲਸਾ ਅਤੇ ਯੂਨਾਈÎਟਿਡ ਅਕਾਲੀ ਦਲ ਵੱਖਰੇ ਤੌਰ ’ਤੇ ਮਨਾਉਣਗੇ 550ਵਾਂ ਪ੍ਰਕਾਸ਼ ਉਤਸਵ

ਫ਼ਤਹਿਗੜ੍ਹ ਸਾਹਿਬ, 23 ਅਕਤੂਬਰ, 2019:

“ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖ਼ਾਲਸਾ, ਯੂਨਾਇਟਡ ਅਕਾਲੀ ਦਲ ਤਿੰਨੋਂ ਜਥੇਬੰਦੀਆਂ ਜੋ ਲੰਮੇਂ ਸਮੇਂ ਤੋਂ ਸਾਂਝੇ ਤੌਰ ਤੇ ਕਾਰਵਾਈਆ ਕਰਦੀਆ ਹੋਈਆ ਸਿੱਖ ਕੌਮ ਦੀ ਵਿਲੱਖਣਤਾ, ਆਜ਼ਾਦੀ ਅਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਮਸਲਿਆ ਦੇ ਹੱਲ ਲਈ ਉਦਮ ਕਰਦੀਆ ਆ ਰਹੀਆ ਹਨ|

ਉਨ੍ਹਾਂ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸ਼ਾਨੋ-ਸੌਂਕਤ ਅਤੇ ਸਰਧਾ ਸਹਿਤ 12 ਨਵੰਬਰ 2019 ਨੂੰ ਮਨਾਉਦੇ ਹੋਏ ਗੁਰੂ ਸਾਹਿਬ ਜੀ ਦੇ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਸਮੁੱਚੇ ਫਲਸਫੇ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਨ ਲਈ ਸੁਲਤਾਨਪੁਰ ਲੋਧੀ ਵਿਖੇ ਸਮਾਗਮ ਕੀਤਾ ਜਾਵੇਗਾ ।

ਕਿਉਂਕਿ ਉਪਰੋਕਤ ਤਿੰਨੋ ਪੰਥਕ ਜਥੇਬੰਦੀਆਂ ਦੀ ਲੜਾਈ ਹਿੰਦੂਤਵ ਤਾਕਤਾਂ ਕਾਂਗਰਸ, ਬੀਜੇਪੀ-ਆਰ.ਐਸ.ਐਸ. ਬਾਦਲ ਦਲ ਅਤੇ ਮੌਜੂਦਾ ਮਿਆਦਪੁਗਾ ਚੁੱਕੀ ਐਸ.ਜੀ.ਪੀ.ਸੀ. ਉਤੇ ਜਬਰੀ ਕਾਬਜ ਹੋਏ ਪੰਥ ਵਿਰੋਧੀ ਤਾਕਤਾਂ ਨਾਲ ਹੈ ਅਤੇ ਇਹ ਤਾਕਤਾਂ ਅਕਸਰ ਹੀ ਸਿੱਖ ਕੌਮ ਦੀ ਵਿਲੱਖਣਤਾ, ਆਜ਼ਾਦੀ, ਗੁਰੂ ਸਾਹਿਬਾਨ ਜੀ ਦੇ ਬਰਾਬਰਤਾ ਵਾਲੀ, ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਆਵਾਜ਼ ਉਠਾਉਣ, ਲਤਾੜੇ ਅਤੇ ਮਜ਼ਲੂਮ ਵਰਗਾਂ ਦੀ ਦੁੱਖ ਦੀ ਘੜੀ ਵਿਚ ਬਾਂਹ ਫੜਨ ਦੇ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਸੋਚ ਉਤੇ ਨਿਰੰਤਰ ਪਹਿਰਾ ਦਿੰਦੀ ਆ ਰਹੀ ਹੈ।

ਜਦੋਂਕਿ ਉਪਰੋਕਤ ਹਿੰਦੂਤਵ ਤਾਕਤਾਂ ਅਤੇ ਉਨ੍ਹਾਂ ਦੇ ਭਾਈਵਾਲ ਬਾਦਲ ਦਲੀਏ ਬਾਬਰ-ਜਾਬਰ ਦੀ ਸੋਚ ਉਤੇ ਚੱਲ ਰਹੇ ਹਨ ਅਤੇ ਅਸੀਂ ਬਾਬੇਕੇ ਦੀ ਮਨੁੱਖਤਾ ਪੱਖੀ ਵਿਚਾਰਧਾਰਾ ਨੂੰ ਲੈਕੇ ਚੱਲ ਰਹੇ ਹਾਂ ।

ਇਸ ਲਈ ਹੀ ਉਪਰੋਕਤ ਪੰਥਕ ਜਥੇਬੰਦੀਆਂ ਵੱਲੋਂ ਗੁਰੂ ਸਾਹਿਬਾਨ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਵੱਖਰੇ ਤੌਰ ਤੇ ਮਨਾਉਣ ਅਤੇ ਉਨ੍ਹਾਂ ਦੇ ਫਲਸਫੇ ਨੂੰ ਕੌਮਾਂਤਰੀ ਪੱਧਰ ਤੇ ਅਮਲੀ ਰੂਪ ਵਿਚ ਉਜਾਗਰ ਕਰਨ ਲਈ ਹੀ ਇਹ ਪ੍ਰਕਾਸ਼ ਉਤਸਵ ਸਮਾਗਮ ਸੰਗਤ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਖਰੇ ਤੌਰ ਤੇ ਰੱਖਿਆ ਗਿਆ ਹੈ ।”

ਇਹ ਵਿਚਾਰ ਬੀਤੇ ਕੱਲ੍ਹ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਉਪਰੋਕਤ ਤਿੰਨੋ ਜਥੇਬੰਦੀਆਂ ਦੀ ਹੋਈ ਸਾਂਝੀ ਇਕੱਤਰਤਾ ਵਿਚ ਵਿਚਾਰਾਂ ਕਰਦੇ ਹੋਏ ਅਤੇ ਸਰਬਸੰਮਤੀ ਨਾਲ ਫੈਸਲਾ ਕਰਦੇ ਹੋਏ ਕੀਤੇ ਗਏ ।

ਇਸ ਮਹੱਤਵਪੂਰਨ ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਸੁਲਤਾਨਪੁਰ ਲੋਧੀ ਵਿਖੇ ਕੀਤੇ ਜਾ ਰਹੇ ਮਹਾਨ ਸਮਾਗਮ ਦੇ ਪ੍ਰਬੰਧ, ਸਟੇਜ ਸੰਚਾਲਨ, ਪੰਡਾਲ, ਲੰਗਰ, ਮੀਡੀਆ ਅਤੇ ਗੁਰੂ ਸਾਹਿਬਾਨ ਜੀ ਦੇ ਵੱਡਮੁੱਲੇ ਮਨੁੱਖਤਾ ਪੱਖੀ ਫਲਸਫੇ ਸੋਚ ਨੂੰ ਉਜਾਗਰ ਕਰਨ ਲਈ, ਸੰਤ ਮਹਾਪੁਰਖਾ, ਵਿਦਵਾਨਾ, ਕੌਮੀ ਰਾਗੀਆ, ਢਾਡੀਆ, ਪ੍ਰਚਾਰਕਾਂ, ਕਵੀਸਰਾਂ ਆਦਿ ਨੂੰ ਸੰਪਰਕ ਕਰਨ ਹਿੱਤ ਤਿੰਨੋ ਜਥੇਬੰਦੀਆਂ `ਤੇ ਅਧਾਰਿਤ ਵੱਖ-ਵੱਖ ਕਮੇਟੀਆ ਇਕੋ-ਦੋ ਦਿਨਾਂ ਵਿਚ ਵਿਚਾਰਾਂ ਉਪਰੰਤ ਐਲਾਨ ਕੀਤਾ ਜਾਵੇਗਾ, ਜੋ ਸਮੁੱਚੇ ਪ੍ਰਬੰਧ ਨੂੰ ਆਪਸੀ ਤਾਲਮੇਲ ਰਾਹੀ ਸਹੀ ਰੱਖਦੇ ਹੋਏ ਗੁਰੂ ਸਾਹਿਬਾਨ ਜੀ ਦੇ ਫਲਸਫੇ ਦੀ ਸੋਚ ਨੂੰ ਉਜਾਗਰ ਕਰਨ ਵਿਚ ਮੁੱਖ ਭੂਮਿਕਾ ਨਿਭਾਉਣਗੇ ।

ਇਸ ਮਹੱਤਵਪੂਰਨ ਮੀਟਿੰਗ ਵਿਚ ਤਿੰਨੋ ਜਥੇਬੰਦੀਆਂ ਦੇ ਸਤਿਕਾਰਯੋਗ ਪ੍ਰਧਾਨ ਸਾਹਿਬ ਅਤੇ ਮੈਬਰਾਂ ਦੀ ਹਾਜ਼ਰੀ ਵਿਚ ਸੰਤ ਬਾਬਾ ਪ੍ਰੇਮ ਸਿੰਘ ਜੀ ਮੁੱਖ ਸੇਵਾਦਾਰ ਚੱਲਦਾ ਵਹੀਰ 96 ਕਰੋੜੀ ਬੁੱਢਾ ਦਲ ਅਤੇ ਮਾਤਾ ਸਾਹਿਬ ਕੌਰ ਬੁੱਢਾ ਦਲ ਦੇ ਮੁੱਖੀ ਜੀ ਦੇ ਬੀਤੇ ਕੱਲ੍ਹ ਹੋਏ ਅਕਾਲ ਚਲਾਣੇ ਉਤੇ ਸਮੁੱਚੇ ਹਾਊਂਸ ਨੇ ਜਿਥੇ ਡੂੰਘੇ ਦੁੱਖ ਦਾ ਇਜਹਾਰ ਕੀਤਾ, ਉਥੇ ਬਾਬਾ ਜੀ ਦੀਆ ਮਨੁੱਖਤਾ ਪੱਖੀ ਸੇਵਾਵਾਂ ਦੀ ਪ੍ਰਸ਼ੰਸ਼ਾਂ ਕਰਦੇ ਹੋਏ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ ਗਈ ।

ਇਸ ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਗੁਰੂ ਸਾਹਿਬਾਨ ਜੀ ਦੀ ਸੋਚ ਅਤੇ ਫਲਸਫੇ ਉਤੇ ਅਮਲੀ ਰੂਪ ਵਿਚ ਪਹਿਰਾ ਦੇਣ ਵਾਲੇ ਅਤੇ ਸਮੁੱਚੀ ਦੁਨੀਆਂ ਵਿਚ ਕੰਮ ਕਰਨ ਵਾਲੇ ਖ਼ਾਲਸਾ ਏਡ ਦੇ ਮੁੱਖ ਸੇਵਾਦਾਰ ਸ. ਰਵੀ ਸਿੰਘ ਅਤੇ ਇਸੇ ਤਰ੍ਹਾਂ ਸਿੱਖ ਰੀਲੀਫ ਦੇ ਮੁੱਖ ਸੇਵਾਦਾਰ ਸ. ਬਲਵੀਰ ਸਿੰਘ ਬੈਂਸ ਨੂੰ ਉਨ੍ਹਾਂ ਦੀਆਂ ਕੌਮੀ ਅਤੇ ਮਨੁੱਖਤਾ ਪੱਖੀ ਨਿਰਸਵਾਰਥ ਸੇਵਾਵਾਂ ਦੀ ਬਦੌਲਤ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਨ ਦੀ ਬਦੌਲਤ ਭਾਈ ਘਨੱਈਆ ਅਵਾਰਡ ਨਾਲ 12 ਨਵੰਬਰ ਨੂੰ ਮੁੱਖ ਸਮਾਗਮ ਵਿਖੇ ਸਨਮਾਨਿਤ ਕੀਤਾ ਜਾਵੇਗਾ ਅਤੇ ਇਨ੍ਹਾਂ ਸਖਸ਼ੀਅਤਾਂ ਨੂੰ ਇਸ ਸਮਾਗਮ ਵਿਚ ਸਤਿਕਾਰ ਸਹਿਤ ਲਿਖਤੀ ਰੂਪ ਵਿਚ ਸੱਦਾ ਵੀ ਭੇਜਿਆ ਜਾ ਰਿਹਾ ਹੈ ।

ਅੱਜ ਦੀ ਇਸ ਮੀਟਿੰਗ ਨੇ ਕੈਨੇਡਾ ਵਿਚ ਹੋਈਆ ਜਰਨਲ ਚੋਣਾਂ ਵਿਚ ਸਿੱਖ ਕੌਮ ਅਤੇ ਕੈਨੇਡੀਅਨ ਨਾਗਰਿਕਾਂ ਵੱਲੋਂ ਕੀਤੇ ਗਏ ਮਨੁੱਖਤਾ ਪੱਖੀ ਉਸ ਫੈਸਲੇ ਜਿਸ ਵਿਚ ਉਨ੍ਹਾਂ ਨੇ ਆਪਣੇ ਵੋਟ ਹੱਕ ਦੀ ਸਹੀ ਵਰਤੋਂ ਕਰਦੇ ਹੋਏ ਸ੍ਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਜਿੱਤ ਦੇ ਕੇ ਅਤੇ ਸ. ਜਗਮੀਤ ਸਿੰਘ ਦੀ ਪਾਰਟੀ ਨਿਊ ਡੈਮੋਕ੍ਰੇਟਿਕ ਪਾਰਟੀ ਨੂੰ ਵੱਡੀ ਜਿੱਤ ਦੇ ਕੇ ਹਕੂਮਤ ਦਾ ਹਿੱਸਾ ਬਣਾਉਣ ਵਿਚ ਭੂਮਿਕਾ ਨਿਭਾਈ ਹੈ|

ਉਸ ਲਈ ਜਿਥੇ ਕੈਨੇਡੀਅਨ ਨਿਵਾਸੀਆ ਤੇ ਉਥੋਂ ਦੇ ਸਿੱਖਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ, ਉਥੇ ਜਸਟਿਨ ਟਰੂਡੋ ਦੇ ਵਜੀਰ-ਏ-ਆਜ਼ਮ ਬਣਨ ਅਤੇ ਸ. ਜਗਮੀਤ ਸਿੰਘ ਨੂੰ ਉਪ ਵਜ਼ੀਰ-ਏ-ਆਜ਼ਮ ਬਣਨ ਉਤੇ ਸਮੁੱਚੀ ਸਿੱਖ ਕੌਮ ਵੱਲੋਂ ਹਾਰਦਿਕ ਮੁਬਾਰਕਬਾਦ ਦਿੱਤੀ ਜਾਂਦੀ ਹੈ।

ਅੱਜ ਦੀ ਇਸ ਮਹੱਤਵਪੂਰਨ ਮੀਟਿੰਗ ਵਿਚ ਤਿੰਨੋ ਜਥੇਬੰਦੀਆ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਸ. ਹਰਪਾਲ ਸਿੰਘ ਚੀਮਾਂ, ਸ. ਗੁਰਦੀਪ ਸਿੰਘ ਬਠਿੰਡਾ ਤੋਂ ਇਲਾਵਾ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ. ਗੁਰਜੰਟ ਸਿੰਘ ਕੱਟੂ ਪੀ.ਏ. ਸ. ਮਾਨ, ਪ੍ਰੌ. ਮਹਿੰਦਰਪਾਲ ਸਿੰਘ, ਸ. ਬਹਾਦਰ ਸਿੰਘ ਰਾਹੋ, ਸ. ਗੁਰਸੇਵਕ ਸਿੰਘ ਜਵਾਹਰਕੇ, ਅਮਰੀਕ ਸਿੰਘ ਬੱਲੋਵਾਲ, ਮਾਸਟਰ ਕਰਨੈਲ ਸਿੰਘ ਨਾਰੀਕੇ, ਕੰਵਰਪਾਲ ਸਿੰਘ ਬਿੱਟੂ, ਜਸਵੀਰ ਸਿੰਘ ਖਡੂਰ ਸਾਹਿਬ, ਹਰਪਾਲ ਸਿੰਘ ਬਲੇਰ, ਗੁਰਨਾਮ ਸਿੰਘ ਸਿੱਧੂ, ਜਤਿੰਦਰਪਾਲ ਸਿੰਘ ਈਸੜੂ, ਬਾਬਾ ਚਮਕੌਰ ਸਿੰਘ, ਸ.ਪਰਮਜੀਤ ਸਿੰਘ ਮੰਡ, ਪ੍ਰਭਕਰਨ ਸਿੰਘ, ਹਰਭਜਨ ਸਿੰਘ ਕਸ਼ਮੀਰੀ, ਕੁਲਦੀਪ ਸਿੰਘ ਭਾਗੋਵਾਲ, ਬਹਾਦਰ ਸਿੰਘ ਭਸੌੜ, ਸ. ਅੰਮ੍ਰਿਤਪਾਲ ਸਿੰਘ ਛੰਦੜਾ ਯੂਥ ਪ੍ਰਧਾਨ, ਸ. ਬਿਕਰ ਸਿੰਘ ਔਲਖ ਆਦਿ ਆਗੂਆਂ ਨੇ ਸਿੱਦਤ ਤੇ ਸੰਜ਼ੀਦਗੀ ਨਾਲ ਸਮੂਲੀਅਤ ਕੀਤੀ ।

ਇਸ ਨੂੰ ਵੀ ਪੜ੍ਹੋ:
ਡੀ.ਜੀ.ਪੀ. ਵੱਲੋਂ ਉਮਰਾਨੰਗਲ ਮਾਮਲੇ ’ਚ ਮੁਅੱਤਲ ਜੇਲ੍ਹ ਸੁਪਰਡੈਂਟ ਦੀ ਬਹਾਲੀ ਦੀ ਸਿਫਾਰਿਸ਼, ਪੜ੍ਹੋ ਸੁਖਜਿੰਦਰ ਰੰਧਾਵਾ ਨੇ ਕੀ ਕਿਹਾ! – ਇੱਥੇ ਕਲਿੱਕ ਕਰੋ

Sukhjinder Randhawa Dinkar Gupta

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION