ਫ਼ੌਜ ਲਈ ਭਰਤੀ ਰੈਲੀ 6 ਤੋਂ 25 ਸਤੰਬਰ ਤਕ, 21 ਅਗਸਤ ਤਕ ਹੋਵੇਗੀ ਰਜਿਸਟਰੇਸ਼ਨ

ਯੈੱਸ ਪੰਜਾਬ
ਗੁਰਦਾਸਪੁਰ, 12 ਅਗਸਤ, 2021 –
ਸ੍ਰੀ ਪਰਸੋਤਮ ਸਿੰਘ ਜਿਲ੍ਹਾ ਰੋਜਗਾਰ ਅਫਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਆਰਮੀ ਭਰਤੀ ਰੈਲੀ 6 ਸਤੰਬਰ 2021 ਤੋ 25 ਸਤੰਬਰ 2021 ਤਕ ਨਿਊ ਅੰਮ੍ਰਿਤਸਰ ਮਿਲਟਰੀ ਸਟੇਸ਼ਨ ਖਾਸਾ ਕੰਟੋਨਮੈਟ ਅੰਮ੍ਰਿਤਸਰ ਵਿਖੇ ਹੋਣ ਜਾ ਰਹੀ ਹੈ ।

ਜਿਸ ਵਿੱਚ ਗੁਰਦਾਸਪੁਰ ਜਿਲ੍ਹੇ ਨਾਲ ਸਬੰਧਤ ਪ੍ਰਾਰਥੀ ਭਾਗ ਲੈ ਸਕਦੇ ਹਨ । ਉਨ੍ਹਾ ਅੱਗੇ ਦੱਸਿਆ ਕਿ ਆਰਮੀ ਭਰਤੀ ਦੇ ਚਾਹਵਾਨ ਪ੍ਰਾਰਥੀ ਮਿਤੀ 21 ਅਗਸਤ 2021 ਤਕ www.joinindianarmy.nic.in ਵੈਬਸਾਈਟ ਤੇ ਜਾ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ ।

ਉਨ੍ਹਾ ਅੱਗੇ ਦੱਸਿਆ ਕਿ ਆਰਮੀ ਭਰਤੀ ਲਈ ਸੋਲਜਰ ਜਨਰਲ ਡਿਊਟੀ ਲਈ ਉਮਰ ਦੀ ਹੱਦ 18 ਤੋ 21 ਸਾਲ , ਹਾਈਟ 170 ਸੈ: ਮੀ: ਹੋਣੀ ਚਾਹੀਦੀ ਹੈ । ਵਿਦਿਅਕ ਯੋਗਤਾ ਦਸਵੀ ਜਮਾਤ ਵਿੱਚ 45 ਪ੍ਰਤੀਸਤ ਅੰਕ ਅਤੇ ਹਰੇਕ ਵਿਸ਼ੇ ਵਿੱਚ 33 ਪ੍ਰਤੀਸਤ ਅੰਗ ਹੋਣੇ ਲਾਜਮੀ ਹਨ ।

ਸੋਲਜਰ ਕਲਰਕ/ਸਟੋਰ ਕੀਪਰ ਲਈ ਉਮਰ 18 ਸਾਲ ਤੋ 23 ਸਾਲ , ਹਾਈਟ 162 ਸੈ: ਮੀ: , ਛਾਤੀ 77 ਸੈ: ਮੀ: ਹੋਣੀ ਚਾਹੀਦੀ ਹੈ ਅਤੇ ਵਿਦਿਅਕ ਯੋਗਤਾ 12 ਵੀ ( ਆਰਟਸ , ਕਮਰਸ , ਸਾਇੰਸ ) 60 ਪ੍ਰਤੀਸਤ ਅੰਕਾਂ ਨਾਲ ਪਾਸ ਹੋਣੀ ਚਾਹੀਦੀ ਹੈ ਅਤੇ ਹਰੇਕ ਵਿਸ਼ੇ ਵਿੱਚ 50 ਪ੍ਰਤੀਸਤ ਅੰਕ ਹੋਣੇ ਲਾਜਮੀ ਹਨ ।

ਸੋਲਜਰ ਨਰਸਿੰਗ ਅਸੀਸਟੈਟ ਕੀਪਰ ਲਈ ਉਮਰ 18 ਤੋ 23 ਸਾਲ , ਉਚਾਈ 170 ਸੈ: ਮੀ: ਛਾਤੀ 77 ਸੈ: ਮੀ : ਹੋਣੀ ਚਾਹੀਦੀ ਹੈ ਅਤੇ ਵਿਦਿਅਕ ਯੋਗਤਾ 12 ਵੀ ਸਾਇੰਸ ਵਿਦ ( ਫਿਜੀਕਸ , ਕਮਿਸਟਰੀ , ਬਾਇੳਲੋਜੀ ਅਤੇ ਇੰਗਲਿਸ਼ ) 50 ਪ੍ਰਤੀਸਤ ਅੰਕਾਂ ਪਾਸ ਹੋਣੀ ਚਾਹੀਦੀ ਹੈ ਅਤੇ ਹਰੇਕ ਵਿਸ਼ੇ 40 ਪ੍ਰਤੀਸ਼ਤ ਅੰਕ ਹੋਣੇ ਲਾਜਮੀ ਹਨ ਜਾਂ 12 ਵੀ ਸਾਇੰਸ ਵਿੱਚ ( ਫਿਜੀਕਸ਼ , ਕਮਿਸਟਰੀ , ਬੋਟਨੀ ਜੁਆਲੋਜੀ ਅਤੇ ਇੰਗਲਿਸ ) 50 ਪ੍ਰਤੀਸਤ ਅੰਕਾਂ ਨਾਲ ਪਾਸ ਹੋਣੀ ਚਾਹੀਦੀ ਹੈ ਅਤੇ ਹਰੇਕ ਵਿਸ਼ੇ ਵਿੱਚ 40 ਪ੍ਰਤੀਸ਼ਤ ਅੰਕ ਹੋਣੇ ਲਾਜਮੀ ਹਨ ।

ਉਹਨਾ ਅੱਗੇ ਦੱਸਿਆ ਕਿ ਸੀ-ਪਾਈਟ ਕੈਪ ਡੇਰਾ ਬਾਬਾ ਨਾਨਕ ਵਿਖੇ ਸੰਪਰਕ ਕਰਨ । ਜਿਲ੍ਹਾ ਸੁਰੱਖਿਆ ਸੇਵਾਂਵਾਂ ਅਤੇ ਭਲਾਈ ਦਫਤਰ ਗੁਰਦਾਸਪੁਰ ਵਿਖੇ ਆਰਮੀ ਦੀ ਭਰਤੀ ਲਈ ਟ੍ਰੇਨਿੰਗ ਮੁਹਈਆ ਕਰਵਾਈ ਜਾਂਦੀ ਹੈ ।

ਉਨ੍ਹਾਂ ਅੱਗੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਸੀ –ਪਾਈਟ ਕੈਪ ਇੰਚਾਰਜ ਡੇਰਾ ਬਾਬਾ ਨਾਨਕ ਸ੍ਰ: ਨਵਜੋਧ ਸਿੰਘ ਦੇ ਫੋਨ ਨੰਬਰ 97818-91928 ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਪ੍ਰਾਰਥੀ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਕਮਰਾ ਨੰ; 217 , ਬਲਾਕ –ਬੀ , ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਆ ਕੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਆ ਕੇ ਆਰਮੀ ਭਰਤੀ ਸਬੰਧੀ ਮੁਫਤ ਆਨ ਲਾਈਨ ਫਾਰਮ ਭਰਣ ਦੀ ਸਹੂਲਤ ਦਾ ਲਾਭ ਲੈ ਸਕਦੇ ਹਨ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ