ਫ਼ਿਲਮ ‘ਸਾਕ’ ਦਾ ਪੋਸਟਰ ਜਾਰੀ – ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਨਿਭਾਉਣਗੇ ਮੁੱਖ ਭੂਮਿਕਾਵਾਂ

ਚੰਡੀਗੜ੍ਹ, 27 ਜੁਲਾਈ 2019:

ਕਿਸੇ ਵੀ ਫਿਲਮ ਦੇ ਰਿਲੀਜ਼ ਤੋਂ ਪਹਿਲਾਂ, ਫਿਲਮ ਦੇ ਟ੍ਰੇਲਰ ਅਤੇ ਪੋਸਟਰ ਹੀ ਦਰਸ਼ਕਾਂ ਨੂੰ ਫਿਲਮ ਪ੍ਰਤੀ ਆਕਰਸ਼ਿਤ ਕਰਦੇ ਹਨ ਅਤੇ ਫਿਲਮ ਦੇ ਕਿਰਦਾਰਾਂ ਦੀ ਦਿੱਖ ਤੇ ਚਾਨਣਾ ਪਾਉਂਦੇ ਹਨ।

ਇਹੀ ਕਾਰਨ ਹੈ ਕਿ ਫਿਲਮਕਾਰ ਇਹਨਾਂ ਨੂੰ ਹੋਰ ਵੀ ਦਿਲਚਸਪ ਬਣਾਉਣ ਅਤੇ ਰਿਲੀਜ਼ ਕਰਨ ਤੇ ਖਾਸ ਧਿਆਨ ਦਿੰਦੇ ਹਨ। ਹਾਲ ਹੀ ਚ ਆਉਣ ਵਾਲੀ ਫਿਲਮ ‘ਸਾਕ’ ਦੇ ਨਿਰਮਾਤਾਵਾਂ ਨੇ ਫਿਲਮ ਦਾ ਔਫ਼ਿਸ਼ਲ ਪੋਸਟਰ ਰਿਲੀਜ਼ ਕੀਤਾ।

ਫਿਲਮ ਦੇ ਮੁੱਖ ਕਿਰਦਾਰ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਤੋਂ ਅਲਾਵਾ, ਮੁਕੁਲ ਦੇਵ, ਮਹਾਵੀਰ ਭੁੱਲਰ, ਸੋਨਪ੍ਰੀਤ ਜਵੰਦਾ, ਗੁਰਦੀਪ ਬਰਾੜ, ਦਿਲਾਵਰ ਸਿੱਧੂ ਖਾਸ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਕਮਲਜੀਤ ਸਿੰਘ ਨੇ ਇਸ ਫਿਲਮ ਦੀ ਕਹਾਣੀ ਲਿਖੀ ਹੈ ਅਤੇ ਇਸਨੂੰ ਡਾਇਰੈਕਟ ਵੀ ਕੀਤਾ ਹੈ।

ਓਂਕਾਰ ਮਿਨਹਾਸ ਅਤੇ ਕਾਏਟਰਜ਼ ਇਸ ਫਿਲਮ ਦੇ ਮਿਊਜ਼ਿਕ ਡਾਇਰੈਕਟਰ ਹਨ। ਗੁਰਮੀਤ ਸਿੰਘ ਨੇ ਇਸ ਫਿਲਮ ਦਾ ਬੈਕਗਰਾਉਂਡ ਸੰਗੀਤ ਦਿੱਤਾ ਹੈ। ਸਾਕ ਦੇ ਗੀਤ ਵੀਤ ਬਲਜੀਤ ਅਤੇ ਕਰਤਾਰ ਕਮਲ ਨੇ ਲਿਖੇ ਹਨ। ਇਸ ਪੂਰੇ ਪ੍ਰੋਜੈਕਟ ਨੂੰ ਜਤਿੰਦਰ ਜੇ ਮਿਨਹਾਸ ਅਤੇ ਰੁਪਿੰਦਰਪ੍ਰੀਤ ਮਿਨਹਾਸ ਨੇ ਮਿਨਹਾਸ ਫਿਲਮਸ ਪ੍ਰਾ ਲਿ ਤੋਂ ਪ੍ਰੋਡਿਊਸ ਕੀਤਾ ਹੈ।

ਫਿਲਮ ਦੇ ਪੋਸਟਰ ਨੂੰ ਫਿਲਮ ਦੀ ਮੁੱਖ ਸਟਾਰ ਕਾਸ੍ਟ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਦੇ ਨਾਲ ਡਾਇਰੈਕਟਰ ਕਮਲਜੀਤ ਸਿੰਘ, ਦਿਲਾਵਰ ਸਿੱਧੂ, ਸੋਨਪ੍ਰੀਤ ਜਵੰਦਾ ਅਤੇ ਵਕੀਲ ਯੋਗੇਸ਼ ਅਰੋੜਾ ਨੇ ਸੋਸ਼ਲ ਮੀਡਿਆ ਤੇ ਜਾਕੇ ਰਿਲੀਜ਼ ਕੀਤਾ।

ਇਸ ਮੌਕੇ ਤੇ ਫਿਲਮ ਦੀ ਮੁੱਖ ਅਦਾਕਾਰਾ ਮੈਂਡੀ ਤੱਖਰ ਨੇ ਕਿਹਾ, “ਮੈਂ ਹਮੇਸ਼ਾ ਤੋਂ ਹੀ ਓਹੀ ਸਕਰਿਪਟ ਚੁਣਨ ਦੀ ਕੋਸ਼ਿਸ਼ ਕਰਦੀ ਹਾਂ ਜਿਹਨਾਂ ਵਿੱਚ ਕੁਝ ਦੱਸਣ ਲਈ ਹੋਵੇ ਅਤੇ ਮੈਂਨੂੰ ਪੂਰਾ ਵਿਸ਼ਵਾਸ ਹੈ ਕਿ ਸਾਕ ਅਜਿਹੀ ਹੀ ਇੱਕ ਫਿਲਮ ਅਤੇ ਕਿਰਦਾਰ ਹੋਵੇਗਾ ਜੋ ਦਰਸ਼ਕਾਂ ਦੇ ਨਾਲ ਲੰਬੇ ਸਮੇਂ ਤੱਕ ਰਹੇਗੀ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂਨੂੰ ਇਹ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਅਖੀਰ, ਮੈਂਨੂੰ ਇਹ ਪੋਸਟਰ ਬਹੁਤ ਹੀ ਪਸੰਦ ਆਇਆ ਅਤੇ ਮੈਂਨੂੰ ਪੂਰੀ ਉਮੀਦ ਹੈ ਕਿ ਇਹ ਦਰਸ਼ਕਾਂ ਨੂੰ ਵੀ ਬਹੁਤ ਪਸੰਦ ਆਏਗਾ।”

ਡੈਬਿਊਟੈਂਟ ਜੋਬਨਪ੍ਰੀਤ ਸਿੰਘ ਨੇ ਕਿਹਾ, “ਅਲੱਗ ਬੈਕਗਰਾਉਂਡ ਹੋਣ ਤੋਂ ਬਾਵਜੂਦ ਮੈਂਨੂੰ ਇਹ ਪਤਾ ਸੀ ਕਿ ਮੈਂ ਹਮੇਸ਼ਾ ਤੋਂ ਹੀ ਇੱਕ ਅਦਾਕਾਰ ਬਣਨਾ ਚਾਹੁੰਦਾ ਸੀ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਂਨੂੰ ਇਸ ਜਬਰਦਸਤ ਕਾਨਸੈਪਟ ਨਾਲ ਇਸ ਫ਼ੀਲਡ ਚ ਆਉਣ ਦਾ ਮੌਕਾ ਮਿਲਿਆ। ਮੈਂ ਪੂਰੀ ਟੀਮ ਖਾਸਕਰ ਮੈਂਡੀ ਤੱਖਰ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਮੇਰਾ ਹਮੇਸ਼ਾ ਸਾਥ ਦੇਣ ਅਤੇ ਪ੍ਰੇਰਿਤ ਕਰਨ ਲਈ।”

ਫਿਲਮ ਦੇ ਡਾਇਰੈਕਟਰ ਕਮਲਜੀਤ ਸਿੰਘ ਨੇ ਕਿਹਾ, “ਜਦੋਂ ਮੈਂਨੂੰ ਇਸ ਫਿਲਮ ਦਾ ਆਇਡਿਆ ਆਇਆ ਤਾਂ ਮੈਂਨੂੰ ਪਤਾ ਸੀ ਕਿ ਮੈਂ ਖੁਦ ਹੀ ਇਸ ਫਿਲਮ ਨੂੰ ਡਾਇਰੈਕਟ ਕਰੂੰਗਾ। ਕਿਉਂਕਿ ਸਾਕ ਦੀ ਕਹਾਣੀ ਮੇਰੇ ਦਿਲ ਦੇ ਬਹੁਤ ਕਰੀਬ ਹੈ ਅਤੇ ਮੈਂ ਇਸਨੂੰ ਵਧੀਆ ਬਣਾਉਣ ਵਿੱਚ ਆਪਣੀ ਪੂਰੀ ਜੀ ਜਾਨ ਲਗਾ ਦਿੱਤੀ ਹੈ। ਅਤੇ ਇਹਨੀ ਲਾਜਵਾਬ ਟੀਮ ਨਾਲ ਕੰਮ ਕਰਨ ਦਾ ਅਨੁਭਵ ਬਹੁਤ ਹੀ ਵਧੀਆ ਰਿਹਾ। ਮੈਂ ਪੂਰੀ ਟੀਮ ਦਾ ਬਹੁਤ ਹੀ ਸ਼ੁਰਗੁਜ਼ਾਰ ਹਾਂ ਕਿਉਂਕਿ ਉਹਨਾਂ ਤੋਂ ਬਿਨਾ ਇਹ ਫਿਲਮ ਸੰਭਵ ਹੀ ਨਹੀਂ ਸੀ।”

ਫਿਲਮ ਦੇ ਪ੍ਰੋਡੂਸਰ ਜਤਿੰਦਰ ਜੇ ਮਿਨਹਾਸ ਅਤੇ ਰੁਪਿੰਦਰਪ੍ਰੀਤ ਮਿਨਹਾਸ ਨੇ ਕਿਹਾ, “ਇਹ ਸਾਡਾ ਪਹਿਲਾ ਪ੍ਰੋਜੈਕਟ ਹੈ ਅਤੇ ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਇਸ ਮਨੋਰੰਜਨ ਜਗਤ ਚ ਆਪਣੀ ਸ਼ੁਰੂਆਤ ‘ਸਾਕ’ ਵਰਗੇ ਲਾਜਵਾਬ ਕਾਨਸੈਪਟ ਨਾਲ ਕਰ ਰਹੇ ਹਾਂ। ਜੋ ਜੋਬਨਪ੍ਰੀਤ ਦੀ ਵੀ ਇਸ ਫ਼ੀਲਡ ਚ ਸ਼ੁਰੂਆਤ ਦਰਜ਼ ਕਰੇਗੀ, ਹੁਨਰ ਦੀ ਖਾਣ ਮੈਂਡੀ ਤੱਖਰ ਦੇ ਨਾਲ। ਅਸੀਂ ਆਸ ਕਰਦੇ ਹਾਂ ਕਿ ਇਹ ਫਿਲਮ ਸਭ ਦੇ ਕਰਿਅਰ ਲਈ ਇੱਕ ਨਵਾਂ ਮਿਆਰ ਰਚੇ।”

‘ਸਾਕ’ ਦਾ ਵਿਸ਼ਵ ਵਿਤਰਣ ਕੀਤਾ ਹੈ ਵ੍ਹਾਈਟ ਹਿੱਲ ਸਟੂਡੀਓਸ ਨੇ। ਇਹ ਫਿਲਮ 6 ਸਤੰਬਰ 2019 ਨੂੰ ਰਿਲੀਜ਼ ਹੋਵੇਗੀ।

Share News / Article

Yes Punjab - TOP STORIES