‘ਫ਼ਾਸ਼ੀ ਹਮਲੇ ਵਿਰੋਧੀ ਫਰੰਟ’ ਵੱਲੋਂ ਪੰਜਾਬ ਪੱਧਰ ਦੀ ਕਨਵੈਨਸ਼ਨ ਜਲੰਧਰ ਵਿੱਚ 10 ਮਈ ਨੂੰ: ਪਾਸਲਾ

ਯੈੱਸ ਪੰਜਾਬ
ਜਲੰਧਰ, 6 ਮਈ, 2022 –
1857 ਦੇ ਗਦਰ ਦੇ ਇਤਿਹਾਸਕ ਦਿਵਸ ਤੇ 10 ਮਈ ਨੂੰ ‘ਫਾਸ਼ੀ ਹਮਲੇ ਵਿਰੋਧੀ ਫਰੰਟ’ ਵੱਲੋਂ ਪੰਜਾਬ ਪੱਧਰ ਦੀ ਦੀ ਕਨਵੈਨਸ਼ਨ ਜੋ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਜਲੰਧਰ ਵਿਖੇ ਹੋ ਰਹੀ ਹੈ ਉਸ ਦੀਆਂ ਤਿਆਰੀਆਂ ਬਾਬਤ ਫਰੰਟ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਅਜਮੇਰ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ਵਿਚ ਆਰ ਐੱਮ ਪੀ ਆਈ ਦੇ ਮੰਗਤ ਰਾਮ ਪਾਸਲਾ, ਪਰਗਟ ਸਿੰਘ ਜਾਮਾਰਾਏ ਤੇ ਮਾਹੀਪਾਲ, ਸੀਪੀਆਈ ਦੇ ਪਿ੍ਰਥੀਪਾਲ ਸਿੰਘ ਮਾੜੀਮੇਘਾ ਤੇ ਰਾਜੇਸ਼ ਥਾਪਾ , ਸੀਪੀਆਈ( ਐਮ ਐਲ ) ਨਿਊ ਡੈਮੋਕਰੇਸੀ ਦੇ ਅਜਮੇਰ ਸਿੰਘ ਸਮਰਾ, ਇਨਕਲਾਬੀ ਕੇਂਦਰ ਪੰਜਾਬ ਦੇ ਸੁਰਿੰਦਰ ਸਿੰਘ ਸਾਮਲ ਹੋਏ। ਕਨਵੈਨਸ਼ਨ ਦੀਆਂ ਤਿਆਰੀਆਂ ਦੀ ਸੰਤੁਸ਼ਟੀ ਪ੍ਰਗਟ ਕਰਦਿਆਂ ਫੈਸਲਾ ਹੋਇਆ ਕਿ ਇਸ ਫਰੰਟ ਨੂੰ ਹੋਰ ਵਿਸ਼ਾਲ ਬਨਾਉਣ ਲਈ ਡੈਮੋਕਰੈਟਿਕ ਪਾਰਟੀਆਂ ਤੇ ਜਥੇਬੰਦੀਆਂ ਨੂੰ ਵੀ ਸ਼ਾਮਲ ਕਰਨ ਦੇ ਯਤਨ ਕੀਤੇ ਜਾਣਗੇ।

ਇਹ ਫਰੰਟ ਮੋਦੀ ਸਰਕਾਰ ਤੇ ਆਰਐਸਐਸ ਦੀ ਫਾਸ਼ੀਵਾਦੀ ਨੀਤੀ ਨੂੰ ਨਕਾਰਦਾ ਹੋਇਆ ਪੰਜਾਬ ਦੇ ਲੋਕਾਂ ਨੂੰ ਜਾਗਰਤ ਕਰਨ ਲਈ ਪ੍ਰੋਗਰਾਮ ਕਰਦਾ ਹੈ ।ਹਾਲਾਤ ਇਹ ਹਨ ਕਿ ਦੇਸ਼ ਵਿੱਚ ਘੱਟ ਗਿਣਤੀਆਂ ਤੇ ਫਾਸ਼ੀਵਾਦੀ ਤਾਕਤਾਂ ਹਮਲੇ ਕਰ ਰਹੀਆਂ ਹਨ। ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਮੋਦੀ ਦੀ ਸ਼ਹਿ ਤੇ ਆਰਐਸਐਸ ਦੇ ਗੁੰਡੇ ਅਨਸਰ ਦਿਨ ਦਿਹਾੜੇ ਦਨਦਨਾਉਂਦੇ ਫਿਰਦੇ ਹਨ। ਇਹ ਸਾਰਾ ਕੁਝ ਮੋਦੀ ਸਰਕਾਰ ਇਸ ਕਰਕੇ ਕਰ ਰਹੀ ਹੈ ਕਿ ਲੋਕਾਂ ਦਾ ਧਿਆਨ ਮਹਿੰਗਾਈ, ਬੇਰੁਜ਼ਗਾਰੀ ਅਤੇ ਕਾਰਪੋਰੇਟ ਘਰਾਣਿਆਂ ਦੀ ਲੋਟੂ ਨੀਤੀ ਵਾਲੇ ਪਾਸਿਉਂ ਹਟ ਕੇ ਆਪਸੀ ਝਗੜੇ ਕਲੇਸ਼ ਵਿੱਚ ਉਲਝ ਜਾਏ।

ਮੋਦੀ ਦੀ ਸਰਕਾਰ ਨੇ ਜੰਮੂ ਕਸਮੀਰ ਦੀ 370 ਧਾਰਾ ਖ਼ਤਮ ਕਰਕੇ ਉੱਥੇ ਡਿਕਟੇਟਰਸ਼ਿਪ ਕਾਇਮ ਕਰ ਦਿੱਤੀ ਹੈ। ਨਵੇਂ ਤੋਂ ਨਵੇਂ ਫਿਰਕੂ ਕਾਨੂੰਨ ਬਣਾ ਕੇ ਪੂਰੇ ਦੇਸ਼ ਵਿਚ ਜਮਹੂਰੀਅਤ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਡਿਕਟੇਟਰਾਨਾ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਕਤ ਮਸਲਿਆਂ ਨੂੰ ਲੈ ਕੇ ਫਰੰਟ ਵਿੱਚ ਸ਼ਾਮਿਲ ਸੀਪੀਆਈ, ਆਰਐਮਪੀਆਈ, ਸੀਪੀਆਈ (ਐੱਮਐੱਲ)ਲਿਬਰੇਸ਼ਨ, ਸੀਪੀਆਈ (ਐਮਐਲ) ਨਿਊ ਡੈਮੋਕ੍ਰੇਸੀ, ਐਮਸੀਪੀਆਈ (ਯੂ) ,ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸੁਬਾਈ ਕਨਵੈਨਸ਼ਨ ਕੀਤੀ ਜਾ ਰਹੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ