ਫ਼ਾਰਚੂਨਰ ਦੀ ਚਪੇਟ ’ਚ ਆਇਆ ਮੋਟਰਸਾਈਕਲ – ਇਕ ਦੀ ਮੌਤ ਇਕ ਜ਼ਖ਼ਮੀ

ਯੈੱਸ ਪੰਜਾਬ
ਜਲੰਧਰ, 1 ਸਤੰਬਰ, 2019:

ਸਨਿਚਰਵਾਰ ਦੇਰ ਰਾਤ ਜਲੰਧਰ ਦੇ ਫੁੱਟਬਾਲ ਚੌਂਕ ਦੇ ਨਜ਼ਦੀਕ ਇਕ ਫ਼ਾਰਚੂਨਰ ਦੀ ਚਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।

ਮ੍ਰਿਤਕ ਦੀ ਪਛਾਣ ਸੰਨੀ ਵਾਸੀ ਗਾਂਧੀ ਕੈਂਪ ਵਜੋਂ ਹੋਈ ਹੈ।

ਭਜਨ ਗਾਇਕ ਪ੍ਰਦੀਪ ਪੁਜਾਰੀ ਵਾਸੀ ਸ਼ੀਤਲਾ ਮੰਦਿਰ ਅਤੇ ਸੰਨੀ ਵਾਸੀ ਗਾਂਧੀ ਕੈਂਪ ਇਕ ਧਾਰਮਿਕ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਮਗਰੋਂ ਰਾਤ ਲਗਪਗ 3 ਵਜੇ ਮੋਟਰ ਸਾਈਕਲ ’ਤੇ ਵਾਪਿਸ ਆ ਰਹੇ ਸਨ ਕਿ ਉਨ੍ਹਾਂ ਦੀ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਈ।

ਹਾਦਸਾ ਇੰਨਾ ਭਿਆਨਕ ਸੀ ਕਿ ਫ਼ਾਰਚੂਨਰ ਦਾ ਅਗਲਾ ਹਿੱਸਾ ਕਾਫ਼ੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

ਚਿੱਟੇ ਰੰਗ ਦੀ ਫ਼ਾਰਚੂਨਰ ਨੰਬਰ ਪੀ.ਬੀ.36 ਐਸ. 0500 ਦੀ ਚਪੇਟ ਵਿਚ ਆ ਗਈ ਜਿਸ ਨਾਲ ਸੰਨੀ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਪ੍ਰਦੀਪ ਪੁਜਾਰੀ ਗੰਭੀਰ ਜ਼ਖ਼ਮੀ ਹੋ ਗਿਆ ਜਿਸਨੂੰ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ।

ਥਾਣਾ 4 ਦੇ ਐਸ.ਐਚ.ਉ. ਸ: ਕਮਲਜੀਤ ਸਿੰਘ ਅਨੁਸਾਰ ਪੁਲਿਸ ਨੇ ਫ਼ਾਰਚੂਨਰ ਦੇ ਅਣਪਛਾਤੇ ਮਾਲਕ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Share News / Article

Yes Punjab - TOP STORIES